ਡੀਐਸਪੀ ਅਤੁਲ ਸੋਨੀ ਦੀ ਗ੍ਰਿਫ਼ਤਾਰੀ ਲਈ ਮੋਹਾਲੀ ਪੁਲਿਸ ਨੇ ਕੱਢੇ ਵਾਰੰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਪਣੀ ਪਤਨੀ ਸੁਨੀਤਾ 'ਤੇ ਗੋਲੀ ਚਲਾਉਣ ਦੇ ਦੋਸ਼ 'ਚ ਮੁਅੱਤਲ ਕੀਤੇ ਗਏ...

Atul Soni

ਮੋਹਾਲੀ: ਆਪਣੀ ਪਤਨੀ ਸੁਨੀਤਾ 'ਤੇ ਗੋਲੀ ਚਲਾਉਣ ਦੇ ਦੋਸ਼ 'ਚ ਮੁਅੱਤਲ ਕੀਤੇ ਗਏ ਡੀ. ਐੱਸ. ਪੀ. ਅਤੁਲ ਸੋਨੀ ਦੀਆਂ ਮੁਸ਼ਕਿਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਬੁੱਧਵਾਰ ਨੂੰ ਮੋਹਾਲੀ ਪੁਲਸ ਵਲੋਂ ਅਤੁਲ ਸੋਨੀ ਖਿਲਾਫ 'ਗ੍ਰਿਫਤਾਰੀ ਵਾਰੰਟ' ਜਾਰੀ ਕਰ ਦਿੱਤੇ ਗਏ ਹਨ।

ਗ੍ਰਹਿ ਸਕੱਤਰ ਪੰਜਾਬ ਵਲੋਂ ਅਤੁਲ ਸੋਨੀ ਦੀ ਮੁਅੱਤਲੀ ਦੇ ਹੁਕਮ ਮਿਲਦੇ ਹੀ ਉਸ ਖਿਲਾਫ 'ਗ੍ਰਿਫਤਾਰੀ ਵਾਰੰਟ' ਜਾਰੀ ਕੀਤਾ ਗਿਆ ਹੈ। ਫਿਲਹਾਲ ਅਤੁਲ ਸੋਨੀ ਫਰਾਰ ਚੱਲ ਰਿਹਾ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ।

ਇੱਥੇ ਦੱਸਣਯੋਗ ਹੈ ਕਿ ਡੀ.ਐਸ.ਪੀ ਅਤੁਲ ਸੋਨੀ ਖਿਲਾਫ ਉਸ ਦੀ ਪਤਨੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਬੀਤੀ 19 ਜਨਵਰੀ ਨੂੰ ਸੈਂਟਰਲ ਥਾਣਾ ਫੇਜ਼-8 ਖਿਲਾਫ ਧਾਰਾ 307, 323, 498A ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਉਹ ਉਦੋਂ ਤੋਂ ਹੀ ਫਰਾਰ ਚੱਲ ਰਿਹਾ ਹੈ ਹਾਲਾਂਕਿ ਅਗਲੇ ਹੀ ਦਿਨ ਡੀ.ਐਸ.ਪੀ ਦੀ ਪਤਨੀ ਨੇ ਮੋਹਾਲੀ ਦੇ ਡਿਪਟੀ ਕਮੀਸ਼ਨਰ, ਐਸ.ਐਸ.ਪੀ. ਅਤੇ ਡੀ.ਐਸ.ਪੀ. ਨੂੰ ਈਮੇਲ ਰਾਹੀਂ ਹਲਫਨਾਮਾ ਭੇਜ ਕੇ ਸਪੱਸ਼ਟ ਕੀਤਾ ਸੀ ਕਿ ਡੀ.ਐਸ.ਪੀ. ਅਤੁਲ ਸੋਨੀ ਨੇ ਉਸ ਉੱਤੇ ਗੋਲੀ ਨਹੀਂ ਚਲਾਈ ਸੀ। ਉਨ੍ਹਾਂ ਦਾ ਆਪਸ ਵਿੱਚ ਮਾਮੂਲੀ ਘਰੇਲੂ ਝਗੜਾ ਜ਼ਰੂਰ ਹੋਇਆ ਸੀ।