ਸੈਣੀ ਤੇ ਸਾਥੀਆਂ ਦੇ 37 ਬੈਂਕ ਖਾਤੇ ਹੋਏ ਜ਼ਬਤ, ਵਿਜੀਲੈਂਸ ਤੋਂ ਬਾਅਦ ਹੁਣ ED ਕਰੇਗੀ ਮਾਮਲੇ ਦੀ ਜਾਂਚ

ਏਜੰਸੀ

ਖ਼ਬਰਾਂ, ਪੰਜਾਬ

ਈਡੀ ਇਹ ਪਤਾ ਲਗਾਏਗਾ ਕਿ ਸੈਣੀ ਤੇ ਉਸਦੇ ਸਾਥੀਆਂ ਦੀ ਕਰੋੜਾਂ ਦੀ ਜਾਇਦਾਦ ਦੇ ਸੰਬੰਧ ਵਿਚ ਕੋਈ ਜਾਇਜ਼ ਲੈਣ -ਦੇਣ ਜਾਂ ਗੈਰਕਨੂੰਨੀ ਤਰੀਕਾ ਸੀ ਜਾਂ ਨਹੀਂ।

37 bank accounts of Saini and his associates seized

ਚੰਡੀਗੜ੍ਹ: ਵਿਜੀਲੈਂਸ ਤੋਂ ਬਾਅਦ, ਈਡੀ ਵੀ ਹੁਣ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ (Sumedh Singh Saini) ਅਤੇ ਉਸਦੇ ਸਾਥੀਆਂ ਦੀ ਆਮਦਨੀ ਸਮੇਤ ਖਾਤਿਆਂ ਵਿਚ ਵਿਦੇਸ਼ੀ ਲੈਣ -ਦੇਣ ਦੀ ਜਾਂਚ ਕਰੇਗਾ। ਪੰਜਾਬ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਢਲੀ ਜਾਂਚ ਦੌਰਾਨ ਵਿਜੀਲੈਂਸ ਨੂੰ ਅਜਿਹੇ ਬੈਂਕ ਖਾਤਿਆਂ ਬਾਰੇ ਜਾਣਕਾਰੀ ਮਿਲੀ ਸੀ, ਜੋ ਦੂਜੇ ਰਾਜਾਂ ਨਾਲ ਜੁੜੇ ਸਨ। ਇਨ੍ਹਾਂ ਖਾਤਿਆਂ ਤੋਂ ਮੁਲਜ਼ਮਾਂ ਦੇ ਖਾਤਿਆਂ ਵਿਚ ਕਰੋੜਾਂ ਰੁਪਏ ਦੇ ਲੈਣ -ਦੇਣ (Transactions) ਸਿੱਧੇ ਅਤੇ ਅਸਿੱਧੇ ਰੂਪ ਵਿਚ ਸੈਣੀ ਨਾਲ ਜੁੜੇ ਹੋਏ ਵੇਖੇ ਜਾ ਰਹੇ ਹਨ।

ਹੋਰ ਪੜ੍ਹੋ: ਗੈਂਗਸਟਰ Sukha Kahlon ’ਤੇ ਬਣੀ ਫ਼ਿਲਮ ’ਤੇ ਪਾਬੰਦੀ ਵਿਰੁਧ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ

ਦੂਜੇ ਪਾਸੇ ਵਿਜੀਲੈਂਸ ਨੇ ਸੈਣੀ ਅਤੇ ਹੋਰ ਛੇ ਮੁਲਜ਼ਮਾਂ ਦੇ 37 ਬੈਂਕ ਖਾਤੇ ਜ਼ਬਤ ਕੀਤੇ ਹਨ। ਇਹ ਬੈਂਕ ਖਾਤੇ ਚੰਡੀਗੜ੍ਹ, ਹਰਿਆਣਾ, ਪੰਜਾਬ ਅਤੇ ਦਿੱਲੀ ਦੇ ਦੱਸੇ ਜਾ ਰਹੇ ਹਨ। ਕੁਝ ਅਜਿਹੇ ਖਾਤੇ ਵੀ ਹਨ ਜਿਨ੍ਹਾਂ ਵਿਚ ਸਾਢੇ ਚਾਰ ਕਰੋੜ ਤੋਂ ਲੈ ਕੇ ਅੱਠ ਕਰੋੜ ਤੱਕ ਦੀ ਰਕਮ ਜਮ੍ਹਾਂ ਕੀਤੀ ਗਈ ਸੀ। ਜਦੋਂ ਕਿ ਦੂਜੇ ਬੈਂਕਾਂ ਵਿਚ ਕਰੋੜਾਂ ਦੇ ਲੈਣ -ਦੇਣ ਕੀਤੇ ਗਏ ਸਨ। ਵਿਜੀਲੈਂਸ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਈਡੀ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਲੈਣ-ਦੇਣ ਦੀ ਮੁੱਢਲੀ ਜਾਂਚ (Investigation) ਵਿਚ ਵਿਦੇਸ਼ੀ ਸਬੰਧ ਵੀ ਸਾਹਮਣੇ ਆ ਰਹੇ ਹਨ। ਵਿਜੀਲੈਂਸ ਜਾਂਚ ਵਿਚ ਸੈਕਟਰ 20 ‘ਚ ਸਥਿਤ ਕੋਠੀ ਦੇ ਸਮਝੌਤੇ ਦੇ ਦਸਤਾਵੇਜ਼ਾਂ ਵਿਚ ਵੀ ਬਹੁਤ ਹੇਰਾਫੇਰੀ ਸਾਹਮਣੇ ਆ ਰਹੀ ਹੈ।

ਹੋਰ ਪੜ੍ਹੋ: ਪ੍ਰਸ਼ਾਂਤ ਕਿਸ਼ੋਰ ਨੇ ਦਿੱਤਾ ਪੰਜਾਬ CM ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਅਹੁਦੇ ਤੋਂ ਅਸਤੀਫ਼ਾ

FIR ਦੇ ਅਨੁਸਾਰ, ਸੁਮੇਧ ਸਿੰਘ ਸੈਣੀ ਅਤੇ ਉਸਦੇ ਸਾਥੀਆਂ ਨੇ ਵੱਖ -ਵੱਖ ਮਾਮਲਿਆਂ ਵਿਚ ਕਰੋੜਾਂ ਦਾ ਲੈਣ -ਦੇਣ ਕੀਤਾ ਹੈ। ਹੁਣ ਈਡੀ ਇਹ ਪਤਾ ਲਗਾਏਗਾ ਕਿ ਸੈਣੀ ਅਤੇ ਉਸਦੇ ਸਾਥੀਆਂ ਦੀ ਕਰੋੜਾਂ ਦੀ ਜਾਇਦਾਦ ਦੇ ਸੰਬੰਧ ਵਿਚ ਕੋਈ ਜਾਇਜ਼ ਲੈਣ -ਦੇਣ ਜਾਂ ਗੈਰਕਨੂੰਨੀ ਤਰੀਕਾ ਸੀ ਜਾਂ ਨਹੀਂ। ਇਸ ਦੇ ਨਾਲ ਹੀ ਕਰੋੜਾਂ ਰੁਪਏ ਦੇ ਲੈਣ -ਦੇਣ ਕਿਸ ਨਾਲ ਹੋਏ ਹਨ। ਈਡੀ ਸੈਣੀ ਅਤੇ ਉਸਦੇ ਸਹਿ-ਦੋਸ਼ੀਆਂ ਦੁਆਰਾ ਵਿਦੇਸ਼ ਤੋਂ ਹਵਾਲਾ ਰਾਹੀਂ ਕਰੋੜਾਂ ਰੁਪਏ ਦੇ ਲੈਣ-ਦੇਣ ਦੀ ਵੀ ਜਾਂਚ ਕਰੇਗਾ।

ਹੋਰ ਪੜ੍ਹੋ: Olympic: 41 ਸਾਲਾਂ ਬਾਅਦ ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ, ਕੀਤਾ ਕਾਂਸੀ ਦਾ ਤਗਮਾ ਆਪਣੇ ਨਾਮ

ਵਿਜੀਲੈਂਸ ਬਿਊਰੋ (Vigilance bureau) ਵਲੋਂ ਸਾਬਕਾ ਪੁਲਸ ਮੁਖੀ ਸੁਮੇਧ ਸਿੰਘ ਸੈਣੀ ਦੀ ਸਹਿ-ਮੁਲਜ਼ਮ ਨਿਮਰਤ ਦੀਪ ਦੀ ਆਮਦਨ 172.9 ਫੀਸਦੀ ਤੋਂ ਵੱਧ ਪਾਈ ਗਈ ਹੈ। ਸਬੰਧਤ ਦੋਸ਼ੀ ਦੀ ਆਮਦਨ 20 ਕਰੋੜ 57 ਲੱਖ 91 ਹਜ਼ਾਰ 681 ਹੈ। ਜਦੋਂ ਕਿ ਵਿਜੀਲੈਂਸ ਨੇ ਨਿਮਰਤਦੀਪ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਆਮਦਨ 56 ਕਰੋੜ 16 ਲੱਖ 69 ਹਜ਼ਾਰ 295 ਰੁਪਏ ਹੋਣ ਦਾ ਅਨੁਮਾਨ ਲਗਾਇਆ ਹੈ। ਬਿਊਰੋ ਨੂੰ ਸ਼ੱਕ ਹੈ ਕਿ ਨਿਮਰਤਦੀਪ ਨੇ ਸੁਰਿੰਦਰਜੀਤ ਸਿੰਘ, ਅਜੈ ਕੌਸ਼ਲ, ਪਰਦਿਯੁਮਨ, ਪਰਮਜੀਤ, ਅਮਿਤ ਸਿੰਗਲਾ ਅਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨਾਲ ਸਾਜ਼ਿਸ਼ ਦੇ ਤਹਿਤ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ 'ਤੇ ਸੰਪਤੀ ਬਣਾਈ ਹੈ।