ਪੰਜਾਬ 'ਚ ਹੁਣ 8 ਅਕਤੂਬਰ ਤਕ ਜਾਰੀ ਰਹੇਗਾ ਰੇਲ ਰੋਕੋ ਅੰਦੋਲਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਦਾ ਰੇਲ ਰੋਕੋ ਅੰਦੋਲਨ 12ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ। ਕਿਸਾਨਾਂ ਨੇ ਹੁਣ ਇਸ ਨੂੰ 8 ਅਕਤੂਬਰ ਤਕ ਵਧਾ ਦਿੱਤਾ

rail roko agitation

 ਅੰਮ੍ਰਿਤਸਰ : ਪੰਜਾਬ 'ਚ ਖੇਤੀ ਕਾਨੂੰਨਾਂ ਖਿਲਾਫ ਰੋਸ ਵਧਦਾ ਜਾ ਰਿਹਾ ਹੈ। ਜਿਸ ਚਲਦੇ ਕਿਸਾਨਾਂ ਨੇ ਰੇਲ ਅਤੇ ਰਿਲਾਇੰਸ ਪੈਟਰੋਲ ਪੰਪਾਂ ਦਾ ਘਿਰਾਓ ਕੀਤਾ ਹੈ।  ਇਸ ਵਿਰੋਧ ਦੇ ਕਾਰਨ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾ ਗਈ ਹੈ।  ਪੰਜਾਬ 'ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਜਾਰੀ ਹੈ। ਵੱਖ-ਵੱਖ ਜ਼ਿਲ੍ਹਿਆਂ 'ਚ ਕਿਸਾਨਾਂ ਦੇ ਧਰਨੇ ਜਾਰੀ ਹਨ। ਕਿਸਾਨਾਂ ਦਾ ਰੇਲ ਰੋਕੋ ਅੰਦੋਲਨ 12ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ। ਕਿਸਾਨਾਂ ਨੇ ਹੁਣ ਇਸ ਨੂੰ 8 ਅਕਤੂਬਰ ਤਕ ਵਧਾ ਦਿੱਤਾ ਹੈ।