ਪੰਜਾਬ ਸਰਕਾਰ ਵਲੋਂ ਰਾਜਸਥਾਨ ਦੇ ਵੋਟਰਾਂ ਲਈ 7 ਦਸੰਬਰ ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜਸਥਾਨ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਸੂਬੇ ਦੀ ਹੱਦ ਨਾਲ ਲੱਗਦੇ ਪੰਜਾਬ ਦੇ ਇਲਾਕੇ 'ਚ ਸਥਿਤ ਦੁਕਾਨਾਂ...

Announce Holiday

ਚੰਡੀਗੜ੍ਹ (ਸਸਸ) : ਰਾਜਸਥਾਨ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਸੂਬੇ ਦੀ ਹੱਦ ਨਾਲ ਲੱਗਦੇ ਪੰਜਾਬ ਦੇ ਇਲਾਕੇ 'ਚ ਸਥਿਤ ਦੁਕਾਨਾਂ ਤੇ ਤਜ਼ਾਰਤੀ ਅਦਾਰਿਆਂ ਵਿਚ ਕੰਮ ਕਰਦੇ ਕਿਰਤੀਆਂ, ਜਿਨ੍ਹਾਂ ਦੀ ਰਾਜਸਥਾਨ ਵਿਚ ਵੋਟ ਹੈ, ਨੂੰ ਆਪਣੀ ਵੋਟ ਦੇ ਹੱਕ ਦੀ ਵਰਤੋਂ ਲਈ ਪੰਜਾਬ  ਸਰਕਾਰ ਨੇ 7 ਦਸੰਬਰ, 2018 ਨੂੰ ਤਨਖ਼ਾਹ ਸਮੇਤ ਛੁੱਟੀ ਐਲਾਨੀ ਹੈ।

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਜਸਥਾਨ ਦੀ ਹੱਦ ਨਾਲ ਲਗਦੇ ਪੰਜਾਬ ਦੇ ਇਲਾਕੇ ਵਿਚ ਸਥਿਤ ਦੁਕਾਨਾਂ ਤੇ ਵਪਾਰਕ ਅਦਾਰਿਆਂ ਵਿਚ ਕੰਮ ਕਰਦੇ ਰਾਜਸਥਾਨ ਦੇ ਕਿਰਤੀਆਂ ਨੂੰ ਵੋਟ ਪਾਉਣ ਵਾਸਤੇ 7 ਦਸੰਬਰ, 2018 ਦਿਨ ਸ਼ੁੱਕਰਵਾਰ ਨੂੰ ਤਨਖ਼ਾਹ ਸਮੇਤ ਛੁੱਟੀ ਐਲਾਨੀ ਗਈ ਹੈ। ਰਾਜਸਥਾਨ ਨਾਲ ਲੱਗਦੇ ਜ਼ਿਲ੍ਹਿਆਂ ਦੇ ਮਾਲੀਆ ਅਧਿਕਾਰ ਖੇਤਰ ਤਹਿਤ ਆਉਂਦੇ ਇਲਾਕੇ ਵਿੱਚ ਸਥਿਤ ਵਪਾਰਕ ਅਦਾਰਿਆਂ ਤੇ ਦੁਕਾਨਾਂ, ਜਿਨ੍ਹਾਂ ਵਿੱਚ ਸ਼ੁੱਕਰਵਾਰ ਨੂੰ ਨਾਗਾ ਨਹੀਂ ਰੱਖਿਆ ਜਾਂਦਾ, ਵਿਚ ਤਨਖ਼ਾਹ ਸਮੇਤ ਛੁੱਟੀ ਹੋਵੇਗੀ।

Related Stories