ਪੁਲਿਸ ਕਰਮੀਆਂ ਲਈ ਅੱਠ ਘੰਟੇ ਡਿਊਟੀ ਸਿਸਟਮ ਲਾਗੂ ਕਰਨ ਦੀ ਮੰਗ ਵਾਲੀ ਪਟੀਸ਼ਨ ਹਾਈ ਕੋਰਟ ਵਲੋਂ ਖ਼ਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਤੇ ਸਣੇ ਪੰਜਾਬ ਅਤੇ ਹਰਿਆਣਾ ਵਿਚ ਪੁਲਿਸ ਕਰਮੀਆਂ ਲਈ ਵੱਧ ਤੋਂ ਵੱਧ ਅੱਠ ਘੰਟੇ ਦੀ ਡਿਊਟੀ ਦਾ ਸਿਸਟਮ ਲਾਗੂ ਕਰਨ ਦੀ ਮੰਗ ਵਾਲੀ ਪਟੀਸ਼ਨ ਅੱਜ ਹਾਈ ..

High court dismisses PIL by Chandigarh cop seeking fixation of 8-hr duty, offs for police

ਚੰਡੀਗੜ੍ਹ   (ਨੀਲ ਭਲਿੰਦਰ ਸਿੰਘ): ਚੰਡੀਗੜ੍ਹ ਤੇ ਸਣੇ ਪੰਜਾਬ ਅਤੇ ਹਰਿਆਣਾ ਵਿਚ ਪੁਲਿਸ ਕਰਮੀਆਂ ਲਈ ਵੱਧ ਤੋਂ ਵੱਧ ਅੱਠ ਘੰਟੇ ਦੀ ਡਿਊਟੀ ਦਾ ਸਿਸਟਮ ਲਾਗੂ ਕਰਨ ਦੀ ਮੰਗ ਵਾਲੀ ਪਟੀਸ਼ਨ ਹਾਈ ਕੋਰਟ ਨੇ ਖ਼ਾਰਜ ਕਰ ਦਿਤੀ ਹੈ।  

ਹਾਈ ਕੋਰਟ ਨੇ ਕਿਹਾ ਹੈ ਕਿ ਇਸ ਮੁੱਦੇ ਉਤੇ ਫ਼ੈਸਲਾ ਲੈਣ ਦੀ ਜ਼ਿੰਮੇਵਾਰੀ ਸਬੰਧਤ ਪੁਲਿਸ ਵਿਭਾਗ ਦੀ ਹੈ।

ਚੰਡੀਗੜ੍ਹ ਪੁਲਿਸ ਦੇ ਜਗਜੀਤ ਸਿੰਘ ਨਾਮੀ ਇਕ ਹੈੱਡ ਕਾਂਸਟੇਬਲ ਨੇ ਇਹ ਪਟੀਸ਼ਨ ਹਾਈ ਕੋਰਟ ਵਿਚ ਦਾਇਰ ਕੀਤੀ ਸੀ ਜਿਸ ਤਹਿਤ ਕਿਹਾ ਗਿਆ ਸੀ ਕਿ ਆਮ ਤੌਰ 'ਤੇ ਪੁਲਿਸ ਵਾਲਿਆਂ ਨੂੰ 12 ਤੋਂ 16 ਘੰਟੇ ਤਕ ਵੀ ਡਿਊਟੀ ਕਰਨੀ ਪੈ ਰਹੀ ਹੈ ਜਿਸ ਕਾਰਨ ਨਾ ਸਿਰਫ਼ ਸਰੀਰਕ ਅਤੇ ਮਾਨਸਿਕ ਬਲਕਿ ਉਨ੍ਹਾਂ ਦਾ ਪਰਵਾਰਕ ਜੀਵਨ ਵੀ ਪ੍ਰਭਾਵਿਤ ਉਹ ਘੇਰਾ ਜਾਂਦਾ ਹੈ।

ਇਸ ਬਾਰੇ ਪੁਲਿਸ ਖੋਜ ਅਤੇ ਵਿਕਾਸ ਬਿਊਰੋ ਵਲੋਂ ਸਾਲ 2014 ਵਿਚ ਇਕ ਖੋਜ ਰਿਪੋਰਟ ਵੀ ਪੇਸ਼ ਕੀਤੀ ਗਈ ਸੀ ਜਿਸ ਤਹਿਤ ਕਿਹਾ ਗਿਆ ਸੀ ਕਿ ਪੁਲਿਸ ਵਾਲਿਆਂ ਨੂੰ ਅਕਸਰ ਹੀ ਤੈਅ ਸਮੇਂ ਨਾਲੋਂ ਵੱਧ ਕਿਤੇ ਵੱਧ ਸਮੇਂ ਤਕ ਡਿਊਟੀਆਂ ਨਿਭਾਉਣੀਆਂ ਪੈ ਰਹੀਆਂ ਹਨ। ਹਾਈ ਕੋਰਟ ਵਿਚ ਪੇਸ਼ ਕੀਤੀ ਗਈ ਇਸ ਰਿਪੋਰਟ ਵਿਚ ਇਹ ਵੀ ਮੰਨਿਆ ਗਿਆ ਸੀ ਕਿ ਸਮੇਂ ਤੋਂ ਵੱਧ ਸਮੇਂ ਤਕ ਡਿਊਟੀ ਲਾ ਦੇਣ ਕਾਰਨ ਸਹੀ ਤਰ੍ਹਾਂ ਦੀ ਡਿਊਟੀ ਨਹੀਂ ਨਿਭਾਈ ਜਾ ਸਕਦੀ.

ਇਸੇ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਸੀ ਕਿ ਪੁਲਿਸ ਕਰਮੀਆਂ ਦੀ ਸ਼ਿਫ਼ਟ ਸਿਸਟਮ ਲਾਗੂ ਕਰਨਾ ਕਾਫ਼ੀ ਲਾਹੇਵੰਦ ਸਾਬਤ ਹੋਵੇਗਾ। ਦਸੰਬਰ 2014 ਵਿਚ ਹੀ ਉਕਤ ਬਿਊਰੋ ਨੇ ਏਅਰਪੋਰਟ ਭਾਰਤ ਦੀਆਂ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਡੀਜੀਪੀ ਨੂੰ ਲਾਗੂ ਕਰਨ ਲਈ ਭੇਜ ਦਿਤੀ ਸੀ ਪਰ ਹੁਣ ਤਕ ਵੀ ਲਾਗੂ ਨਹੀਂ ਹੋ ਸਕੀ।