ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕਰਵਾਇਆ ਪਤੀ ਦਾ ਕਤਲ, ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਤਨੀ ਵਲੋਂ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਇਸ ਮਾਮਲੇ...

Murder

ਸੰਗਰੂਰ : ਪਤਨੀ ਵਲੋਂ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਇਸ ਮਾਮਲੇ ਦੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦ ਕਿ ਪਤਨੀ ਅਤੇ ਇਕ ਵਿਅਕਤੀ ਦੀ ਗ਼੍ਰਿਫ਼ਤਾਰੀ ਅਜੇ ਬਾਕੀ ਹੈ। ਥਾਣਾ ਸ਼ੇਰਪੁਰ ਦੇ ਥਾਣੇਦਾਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਦੇ ਕੋਲ ਲੀਲਾ ਸਿੰਘ ਪੁੱਤਰ ਭਜਨ ਸਿੰਘ ਵਾਸੀ ਨਾਰੀਕੇ ਥਾਣਾ ਅਮਰਗੜ੍ਹ ਨੇ ਬਿਆਨ ਦਰਜ ਕਰਵਾਏ ਹਨ

ਜਿਸ ਵਿਚ ਉਨ੍ਹਾਂ ਦੱਸਿਆ ਕਿ ਮੇਰੇ ਪੁੱਤਰ ਕੁਲਦੀਪ ਸਿੰਘ ਦਾ ਵਿਆਹ 17 ਸਾਲ ਪਹਿਲਾਂ ਮਨਦੀਪ ਕੌਰ ਦੇ ਨਾਲ ਹੋਇਆ ਸੀ। ਮੇਰਾ ਲੜਕਾ ਕੰਬਾਈਨ ‘ਤੇ ਡਰਾਇਵਰੀ ਕਰਦਾ ਸੀ। ਹਰਬੰਸ ਸਿੰਘ ਨਾਮ ਦੇ ਵਿਅਕਤੀ ਦਾ ਸਾਡੇ ਘਰ ਦਸ ਸਾਲਾਂ ਤੋਂ ਆਉਣਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਹਰਬੰਸ ਦੇ ਮੇਰੀ ਨੂੰਹ ਮਨਦੀਪ ਕੌਰ ਦੇ ਨਾਲ ਨਜਾਇਜ਼ ਸਬੰਧ ਸੀ। ਮੇਰਾ ਲੜਕਾ ਕੁਲਦੀਪ ਸਿੰਘ ਅਪਣੀ ਪਤਨੀ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ।

ਇਸ ਤੋਂ ਪਰੇਸ਼ਾਨ ਹੋ ਕੇ ਮੇਰੀ ਨੂੰਹ ਨੇ ਹਰਬੰਸ ਸਿੰਘ ਅਤੇ ਉਸ ਦੇ ਸਾਥੀਆਂ ਦੇ ਨਾਲ ਮਿਲ ਕੇ ਮੇਰੇ ਲੜਕੇ ਦਾ ਕਤਲ ਕਰਵਾ ਦਿਤਾ ਅਤੇ ਲਾਸ਼ ਨੂੰ ਡ੍ਰੇਨ ਵਿਚ ਸੁੱਟ ਦਿਤਾ। ਜਾਣਕਾਰੀ ਮੁਤਾਬਕ, ਲੀਲਾ ਸਿੰਘ ਦੇ ਬਿਆਨ ਦੇ ਆਧਾਰ ਉਤੇ ਹਰਬੰਸ ਸਿੰਘ ਪੁੱਤਰ ਜਰਨੈਲ ਸਿੰਘ, ਹਰਪ੍ਰੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਮਨਦੀਪ ਕੌਰ ਪਤਨੀ ਕੁਲਦੀਪ ਸਿੰਘ, ਕਾਲਾ ਸਿੰਘ ਪੁੱਤਰ ਬਿੰਦਰ ਸਿੰਘ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਨ੍ਹਾਂ ਵਿਚੋਂ ਹਰਬੰਸ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂ ਕਿ ਮ੍ਰਿਤਕ ਦੀ ਪਤਨੀ ਮਨਦੀਪ ਕੌਰ ਅਤੇ ਕਾਲਾ ਸਿੰਘ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।