ਚੋਰਾਂ ਨੇ ਬੰਦ ਮਕਾਨ ਨੂੰ ਬਣਾਇਆ ਨਿਸ਼ਾਨਾ, 50 ਲੱਖ ਦੇ ਗਹਿਣੇ ਅਤੇ ਕਰੀਬ 2 ਲੱਖ ਨਕਦੀ ਲੈ ਕੇ ਹੋਏ ਫਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਮੁਨਾ ਅਪਾਰਟਮੈਂਟ ਨੇੜੇ ਡਿਫੈਂਸ ਕਲੋਨੀ ਦਾ ਮਾਮਲਾ

Image for representation purpose only

 

ਖਰੜ: ਜਮੁਨਾ ਅਪਾਰਟਮੈਂਟ ਨੇੜੇ ਡਿਫੈਂਸ ਕਲੋਨੀ ਵਿਚ ਚੋਰਾਂ ਨੇ ਇਕ ਬੰਦ ਘਰ ਨੂੰ ਨਿਸ਼ਾਨਾ ਬਣਾਇਆ ਹੈ। ਮਿਲੀ ਜਾਣਕਾਰੀ ਅਨੁਸਾਰ 2 ਚੋਰਾਂ ਨੇ ਕਰੀਬ 50 ਲੱਖ ਰੁਪਏ ਦੇ ਗਹਿਣੇ ਅਤੇ ਪੌਣੇ 2 ਲੱਖ ਰੁਪਏ ਨਕਦੀ ਚੋਰੀ ਕਰ ਲਈ ਹੈ। ਇਸ ਸਬੰਧੀ ਸੂਚਨਾ ਮਿਲਣ ਮਗਰੋਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਚੌਟਾਲਾ ਸਰਕਾਰ ਸਮੇਂ ਖਰੀਦੇ ਗਏ ਡਬਲ ਡੈਸਕਾਂ ’ਚ ਬੇਨਿਯਮੀਆਂ ਦਾ ਖੁਲਾਸਾ! 18 ਸਾਲ ਬਾਅਦ ਜਾਂਚ ਸ਼ੁਰੂ  

ਦਰਅਸਲ ਫੌਜ ਤੋਂ ਕੈਪਟਨ ਸੇਵਾਮੁਕਤ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਡਿਫੈਂਸ ਕਲੋਨੀ ਵਿਚ ਮਕਾਨ ਨੰਬਰ 258 ਵਿਚ ਰਹਿੰਦੇ ਹਨ ਅਤੇ ਚੰਡੀਗੜ੍ਹ ਵਿਚ ਪ੍ਰਾਈਵੇਟ ਨੌਕਰੀ ਵੀ ਕਰਦੇ ਹਨ। ਉਹਨਾਂ ਨੇ ਪਹਿਲੀ ਮੰਜ਼ਿਲ ਦੇ ਕਮਰੇ ਕਿਰਾਏ ’ਤੇ ਦਿੱਤੇ ਹਨ।

ਇਹ ਵੀ ਪੜ੍ਹੋ: ਚਾਰ ਸਾਲਾਂ ’ਚ 56 ਫੀਸਦ ਵਧੀ ਘਰੇਲੂ ਗੈਸ ਸਿਲੰਡਰ ਦੀ ਕੀਮਤ, ਸਬਸਿਡੀ ਵਿਚ ਆਈ ਕਮੀ 

ਸ਼ੁੱਕਰਵਾਰ ਸ਼ਾਮ ਕਰੀਬ 6 ਵਜੇ ਜਦੋਂ ਉਹ ਆਪਣੇ ਘਰ ਵਾਪਸ ਆਏ ਤਾਂ ਉਹਨਾਂ ਦੀ ਪਤਨੀ ਨੇ ਦੱਸਿਆ ਕਿ ਉਹਨਾਂ ਦੀ ਦਿੱਲੀ ਵਿਚ ਰਹਿ ਰਹੀ ਧੀ ਦੀ ਸਿਹਤ ਖ਼ਰਾਬ ਹੈ। ਇਸ ਦੇ ਚਲਦਿਆਂ ਉਹ ਜਲਦਬਾਜ਼ੀ ਵਿਚ 7 ਵਜੇ ਹੀ ਆਪਣੇ ਘਰ ਨੂੰ ਤਾਲਾ ਲਗਾ ਕੇ ਦਿੱਲੀ ਲਈ ਰਵਾਨਾ ਹੋ ਗਏ। ਇਸ ਦੌਰਾਨ ਉਹ ਘਰ ਵਿਚ ਰੱਖਿਆ ਗਹਿਣਿਆ ਦਾ ਬੈਗ ਚੁੱਕਣਾ ਭੁੱਲ ਗਏ। ਰਾਤ ਕਰੀਬ 10 ਵਜੇ ਉਹਨਾਂ ਦੇ ਕਿਰਾਏਦਾਰ ਵੀ ਕਿਸੇ ਕੰਮ ਲਈ ਜਲੰਧਰ ਚਲੇ ਗਏ। ਜਦੋਂ ਉਹ ਵਾਪਸ ਆਏ ਤਾਂ ਦੇਖਿਆ ਕਿ ਘਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਸਾਰਾ ਸਮਾਨ ਖਿਲਰਿਆ ਪਿਆ ਸੀ।

ਇਹ ਵੀ ਪੜ੍ਹੋ: ਜਨਮ ਦਿਨ ਮੌਕੇ ਪਰਿਵਾਰ ਨੇ ਦੋਸਤਾਂ ਨਾਲ ਪਾਰਟੀ ਕਰਨ ਤੋਂ ਰੋਕਿਆ, ਲੜਕੀ ਨੇ ਚੁੱਕਿਆ ਖ਼ੌਫਨਾਕ ਕਦਮ

ਉਹਨਾਂ ਦੱਸਿਆ ਕਿ ਉਹਨਾਂ ਨੇ ਆਪਣੀ ਧੀ ਦੇ ਸ਼ਗਨ ਲਈ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਰੱਖੀ ਸੀ। ਇਸ ਤੋਂ ਇਲਾਵਾ ਬੇਟੇ ਦੇ ਕਮਰੇ ਵਿਚ ਵੀ 28000 ਨਕਦੀ ਅਤੇ ਕਰੀਬ 50 ਲੱਖ ਰੁਪਏ ਦੇ ਗਹਿਣੇ ਪਏ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਨੁਸਾਰ ਚੋਰ ਸ਼ਨੀਵਾਰ ਸਵੇਰੇ ਕਰੀਬ 3.32 ਵਜੇ ਘਰ ਵਿਚ ਦਾਖਲ ਹੋਏ ਅਤੇ 3.52 ਯਾਨੀ 20 ਮਿੰਟ ਬਾਅਦ ਚੋਰੀ ਕਰਕੇ ਫਰਾਰ ਹੋ ਗਏ।