"ਸਾਡੇ ਟਰੱਕ ਪ੍ਰਸ਼ਾਸਨ ਚਲਾ ਲਵੇ ਜੇ ਸਾਡੀ ਲੋੜ ਨ੍ਹੀ" ਅੱਕੇ ਟਰੱਕ ਡਰਾਈਵਰਾਂ ਨੇ ਕੱਢੀ ਭੜਾਸ

ਏਜੰਸੀ

ਖ਼ਬਰਾਂ, ਪੰਜਾਬ

ਕੰਮ ਕਾਜ ਬੰਦ ਹੋਣ ਕਰਕੇ ਖਰਚੇ ਚਲਾਉਣੇ ਹੋਏ ਮੁਸ਼ਕਲ

Truck administration  

ਜਲੰਧਰ: ਕੋਰੋਨਾ ਕਰ ਕੇ ਹਰ ਤਰ੍ਹਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਜਿਸ ਦਾ ਵਧੇਰੇ ਅਸਰ ਟ੍ਰਾਸਪੋਰਟ 'ਤੇ ਵੀ ਪਿਆ ਹੈ।  ਬੱਸ ਕਰਕੇ ਹੁਣ ਇਨ੍ਹਾਂ ਟ੍ਰਾਸਪੋਰਟਰਾਂ ਦਾ ਗੁੱਸਾ ਸਰਕਾਰ 'ਤੇ ਫੁੱਟਿਆ ਹੈ। ਇਨ੍ਹਾਂ ਦਾ ਕਾਰੋਬਾਰ ਲਗਾਤਾਰ ਠੱਪ ਪਿਆ ਹੈ। ਇਹ ਲੋਕ ਰੋਜ਼ ਕੰਮ ਲਈ ਆਪਣੇ ਘਰੋਂ ਪਹੁੰਚਦੇ ਨੇ ਪਰ ਸਾਰਾ ਦਿਨ ਇੱਥੇ ਬੈਠ ਕੇ ਸ਼ਾਮ ਨੂੰ ਖਾਲੀ ਹੀ ਘਰ ਵਾਪਸ ਪਰਤ ਜਾਂਦੇ ਹਨ।

ਜਲੰਧਰ ਸ਼ਹਿਰ ਦੇ ਇਨ੍ਹਾਂ ਦੇ ਟਰੱਕਾਂ ਦੀ ਇੰਸ਼ੋਰੈਂਸ, ਬੈਂਕ ਦੀਆਂ ਕਸ਼ਿਤਾਂ, ਰੋਡ ਟੈਕਸ ਆਦਿ ਹੋਰ ਖਰਚੇ ਇਨ੍ਹਾਂ ਨੂੰ ਲਗਾਤਾਰ ਪੈ ਰਹੇ ਨੇ ਓਧਰ ਦੂਜੇ ਪਾਸੇ ਆਮਦਨੀ ਦਾ ਕੋਈ ਵੀ ਸਾਧਨ ਨਜ਼ਰ ਨਹੀਂ ਆਉਂਦਾ ਵਿਸ਼ਨੂੰ ਜੋਸ਼ੀ ਦਾ ਕਹਿਣਾ ਹੈ ਕਿ ਟਰੱਕ ਡਰਾਈਵਰਾਂ ਅਤੇ ਹੋਰਨਾਂ ਲੋਕਾਂ ਮਜ਼ਦੂਰਾਂ ਰੋਜ਼ ਰੁਜ਼ਗਾਰ ਲਈ ਚੱਕਰ ਕੱਟਦੇ ਹਨ ਤੇ ਖਾਲੀ ਘਰ ਪਰਤ ਜਾਂਦੇ ਹਨ। ਇਕ ਪੈਸੇ ਦੀ ਵੀ ਸਰਕਾਰ ਵੱਲੋਂ ਮਦਦ ਨਹੀਂ ਕੀਤੀ ਜਾ ਰਹੀ।

ਉਹਨਾਂ ਅੱਗੇ ਕਿਹਾ ਕਿ ਟਰੱਕ ਡਰਾਈਵਰਾਂ ਨੂੰ ਸਰਕਾਰਾਂ ਨੇ ਟੈਕਸ ਪਾ-ਪਾ ਕੇ ਹੀ ਮਾਰ ਦੇਣਾ ਹੈ। ਸਰਕਾਰ ਲਈ ਕੋਰੋਨਾ ਕਮਾਈ ਦਾ ਸਾਧਨ ਹੀ ਹੋ ਗਿਆ ਹੈ। ਸਰਕਾਰ ਖੜੇ ਟਰੱਕਾਂ ਦਾ ਕਿਰਾਇਆ ਲੈ ਰਹੀ ਹੈ। ਮਨਜੀਤ ਸੱਗੂ ਦਾ ਕਹਿਣਾ ਹੈ ਕਿ ਉਹਨਾਂ ਨੂੰ ਖੜੇ ਟਰੱਕਾਂ ਦਾ ਖਰਚ ਦੇਣਾ ਪੈ ਰਿਹਾ ਹੈ।

ਸਰਕਾਰ ਵੱਲੋਂ ਉਹਨਾਂ ਦਾ ਹੱਥ ਨਹੀਂ ਫੜਿਆ ਜਾ ਰਿਹਾ। ਉੱਧਰ ਪਵਨ ਸੈਣੀ (ਟਰੱਕ ਮਾਲਕ) ਨੇ ਦਸਿਆ ਕਿ ਜਦੋਂ ਕੋਈ ਸਮਾਨ ਜਾਂ ਰਾਸ਼ਨ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣਾ ਹੁੰਦਾ ਹੈ ਉਦੋਂ ਸਰਕਾਰ ਹੁਕਮ ਜਾਰੀ ਕਰ ਦਿੰਦੀ ਹੈ ਪਰ ਪੈਟਰੋਲ ਜਾਂ ਹੋਰ ਖਰਚੇ ਬਾਰੇ ਸਰਕਾਰ ਨੂੰ ਕੋਈ ਸਾਰ ਨਹੀਂ ਹੈ।

ਉਹਨਾਂ ਵੱਲੋਂ ਡਰਾਈਵਰਾਂ ਦੀ ਰੋਟੀ ਆਦਿ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ। ਕੋਰੋਨਾ ਕਾਰਨ ਡਰਾਈਵਰਾਂ ਨੂੰ ਬਹੁਤ ਹੀ ਨੁਕਸਾਨ ਝੱਲਣਾ ਪਿਆ ਹੈ। ਉਹਨਾਂ  ਦੇ ਵਪਾਰ ਨੂੰ ਡੂੰਘੀ ਸੱਟ ਵੱਜੀ ਹੈ। ਡਰਾਈਵਰਾਂ ਸਿਰ ਕਰਜ਼ੇ ਖੜੇ ਹਨ, ਡਰਾਈਵਰਾਂ ਦੀ ਮੰਗ ਹੈ ਕਿ ਉਹਨਾਂ ਦੇ ਕਰਜ਼ੇ ਮੁਆਫ ਕੀਤੇ ਜਾਣ। ਸੋ ਦੇਖਿਆ ਇਨਾਂ ਟਰੱਕ ਡਰਾਈਵਰਾਂ ਦਾ ਸਰਕਾਰ ਕੀ ਹੱਲ ਕਰਦੀ ਐ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।