ਹਰਸਿਮਰਤ ਨੇ ਖਹਿਰਾ ਨੂੰ ਦੱਸਿਆ ਮੌਕਾਪ੍ਰਸਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿੱਚ ਆਮ ਆਦਮੀ ਪਾਰਟੀ  ਦੇ ਵਿਰੋਧੀ ਪੱਖ ਦੇ ਪੂਰਵ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕੇ ਖਹਿਰਾ ਸਿਰੇ

harsimrat kaur badal

ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ  ਦੇ ਵਿਰੋਧੀ ਪੱਖ ਦੇ ਪੂਰਵ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕੇ ਖਹਿਰਾ ਸਿਰੇ ਦਾ ਮੌਕਾਪ੍ਰਸਤ ਵਿਅਕਤੀ ਹੈ। ਜੋ ਆਪਣੀ ਧੌਂਸ ਜਮਾਉਣ ਲਈ ਤਰ੍ਹਾਂ - ਤਰ੍ਹਾਂ  ਦੇ ਹਥ-ਕੰਡੇ ਅਪਣਾ ਕੇ ਸਰਕਾਰਾਂ ਉੱਤੇ ਆਪਣਾ ਦਬਾਅ ਬਣਾਉਣਾ ਚਾਹੁੰਦਾ ਹੈ। ਪਰ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਤੀਲਾ ਤੀਲਾ ਹੋ ਜਾਣ ਉੱਤੇ ਖਹਿਰਾ ਜਿਹੇ ਮੌਕਾਪ੍ਰਸਤ ਆਦਮੀਆਂ ਨੂੰ ਕੋਈ ਮੁੰਹ ਨਹੀਂ ਲਗਾਵੇਗਾ।ਉਹਨਾਂ ਨੇ ਕਿਹਾ ਕੇ ਖਹਿਰਾ ਆਪਣੇ ਸਵਾਰਥ ਲਈ ਕੰਮ ਕਰਦੇ ਹਨ।

  ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕੇ ਖਹਿਰਾ ਨੂੰ ਹੁਣ ਕੋਈ ਪਾਰਟੀ ਵੀ ਅਪਣਾ ਹਿਸਾ ਨਹੀਂ ਬਣਾਉਣਾ ਚਾਹੇਗੀ।ਉਨ੍ਹਾਂ ਨੇ ਕਿਹਾ ਕਿ ਆਮ ਪਾਰਟੀ ਕੁਰਸੀ ਦੀ ਸੱਤਾ ਲਈ ਹੋਂਦ ਵਿੱਚ ਆਈ ਸੀ ਅਤੇ ਕੁਰਸੀ  ਦੇ ਲਾਲਚ ਵਿੱਚ ਹੀ ਵਿਧਾਇਕ ਆਪਸ ਵਿੱਚ ਬਹਿਸ-ਬਾਜੀ ਅਤੇ ਮੇਹਨੋ - ਮੇਹਨੀ ਹੋ ਰਹੇ। ਜਦੋਂ ਕਿ ਵਿਰੋਧੀ ਪੱਖ ਦਾ ਰੋਲ ਸ਼੍ਰੋਮਣੀ ਅਕਾਲੀ ਦਲ ਪੰਜਾਬ  ਦੇ ਹਿਤਾਂ ਲਈ ਨਿਭਾ ਰਿਹਾ ਹੈ।

ਉਨ੍ਹਾਂ ਨੇ ਪੰਜਾਬ ਸਰਕਾਰ `ਤੇ ਵੀ  ਇਲਜ਼ਾਮ ਲਗਾਇਆ ਕਿ ਧਰਤੀ ਨੀਵਾਂ ਸ਼ੋਰੇ ਵਾਲਾ ਪਾਣੀ ਹੋਣ  ਦੇ ਕਾਰਨ ਪੰਜਾਬ ਅਤੇ ਹਰਿਆਣਾ ਇਲਾਕੇ ਵਿੱਚ ਕੈਂਸਰ ਦੀ ਨਾਮੁਰਾਦ ਰੋਗ  ਦੇ ਕਹਿਰ ਦੇ ਕਾਰਨ ਜਰੂਰਤਮੰਦ ਮਰੀਜਾਂ ਦੀ ਵਿਸ਼ੇਸ਼ ਸਹੂਲਤ ਲਈ ਕੇਂਦਰ ਸਰਕਾਰ  ਦੇ ਵੱਲੋਂ ਬਠਿੰਡਾ ਵਿੱਚ ਏਮਜ਼ ਹਸਪਤਾਲ ਦੀ ਉਸਾਰੀ ਸ਼ੁਰੂ ਕਰਵਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ।

ਪਰ ਪੰਜਾਬ ਸਰਕਾਰ  ਦੇ ਵਲੋਂ ਜਰੂਰੀ ਮਨਜੂਰੀਆਂ ਨਹੀਂ ਦੇਣ  ਦੇ ਕਾਰਨ ਕੰਮ ਦਿਨ - ਅਤੇ - ਦਿਨ ਲੇਟ ਹੁੰਦਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕੇ ਸ਼੍ਰੋਮਣੀ ਅਕਾਲੀ ਦੀ ਕੋਸ਼ਿਸ਼  ਹੈ ਕੇ ਇਸ ਹਸਪਤਾਲ ਨੂੰ ਜਲਦੀ ਤੋਂ ਜਲਦੀ ਤਿਆਰ ਕਰ ਲੋਕਾਂ ਦੀ ਸਹੂਲਤ ਲਈ ਚਾਲੂ ਕੀਤਾ ਜਾ ਸਕੇ।  ਪਰ ਮੌਕੇ ਦੀਆਂ ਸਰਕਾਰਾ ਵੀ ਇਸ ਮਾਮਲੇ `ਚ ਗੰਭੀਰ ਨਜ਼ਰ ਨਹੀਂ ਆ ਰਹੀਆਂ। ਇਸ ਦੌਰਾਨ ਬੀਬੀ ਬਾਦਲ ਨੇ ਪਿੰਡ ਖਿਆਯਾਲਾ ਦੇ ਅਕਾਲੀ ਨੇਤਾ ਸੁਖਦੇਵ ਸਿੰਘ  ਚੱਘੜ  ਦੇ ਪਰਵਾਰ  ਦੇ ਨਾਲ ਵੀ ਦੁੱਖ ਸਾਂਝਾ ਕੀਤਾ। 

ਇਸ ਮੌਕੇ ਪੂਰਵ ਸੰਸਦੀ ਸਕੱਤਰ ਜਗਦੀਪ ਸਿੰਘ  ਨਕਈ ,  ਜਿਲਾ ਦਿਹਾਤੀ ਪ੍ਰਧਾਨ ਗੁਰਮੇਲ ਸਿੰਘ  ਫਫੜੇ ਭਾਈਕੇ ,  ਜਿਲਾ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ  ਅਰੋੜਾ ,  ਪੂਰਵ ਵਿਧਾਇਕ ਸੁਖਵਿੰਦਰ ਸਿੰਘ  ਔਲਖ ,  ਹਰਭਜਨ ਸਿੰਘ  ਖਿਆਯਾਲਾ ,  ਗੁਰਦੀਪ ਸਿੰਘ  ਦੀਪ ,  ਰਘੁਵੀਰ ਸਿੰਘ  ਮਾਨਸਾ ,  ਸੂਰਜ ਕੌਰ ਖਿਆਯਾਲਾ ,  ਬੱਬੀ ਦਾਨੇਵਾਲੀਆ ਦੇ ਇਲਾਵਾ ਹੋਰ ਵੀ ਨੇਤਾ ਮੌਜੂਦ ਸਨ।