ਜੇ ਕੋਈ ਕੋਰੋਨਾ ਨੂੰ ਮਹਾਂਮਾਰੀ ਸਾਬਤ ਕਰੇਗਾ ਤਾਂ ਇਹ ਡਾਕਟਰ ਉਸ ਨੂੰ ਦੇਵੇਗਾ ਇੱਕ ਲੱਖ ਰੁਪਏ

ਏਜੰਸੀ

ਖ਼ਬਰਾਂ, ਪੰਜਾਬ

ਇਸ ਡਾਕਟਰ ਨੇ ਕੋਰੋਨਾ ਦਾ ਕੀਤਾ ਪਰਦਾਫਾਸ਼..

Corona Virus Pandemic Tarun Kothari MBBS MD

ਚੰਡੀਗੜ੍ਹ: ਕੋਰੋਨਾ ਦੌਰਾਨ ਜਿੱਥੇ ਸਰਕਾਰ ਵਲੋਂ ਸਖ਼ਤ ਨਿਯਮ ਲਾਗੂ ਕੀਤੇ ਹਨ ਉੱਥੇ ਹੀ ਡਾਕਟਰ ਤਰੁਣ ਕੋਠਾਰੀ ਨੇ ਇਕ ਕਾਨਫਰੰਸ ਰਾਹੀਂ ਪੁਸ਼ਟੀ ਕੀਤੀ ਹੈ ਕਿ ਇਹ ਇਕ ਰਾਜਨੀਤੀ ਮਸਲਾ ਹੈ। ਉਸ ਨੇ ਮਾਸਕ ਨੂੰ ਲੈ ਕੇ ਪਰਦਾਫਾਸ਼ ਕੀਤਾ ਹੈ। ਉਸ ਦਾ ਕਹਿਣਾ ਹੈ ਕੇ ਉਹ ਇਕ ਡਾਕਟਰ ਹੈ ਉਸ ਨੇ ਕਦੇ ਮਾਸਕ ਨਹੀਂ ਪਾਇਆ। ਉਸ ਕੋਲ ਅਨੇਕਾਂ ਹੀ ਮਰੀਜ਼ ਆਉਂਦੇ ਹਨ ਤੇ ਉਹ ਮਰੀਜ਼ਾਂ ਦਾ ਇਲਾਜ ਵੀ ਕਰਦੇ ਹਨ।

ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਇਕ ਸਾਧਾਰਣ ਫਲੂ ਤੇ ਸਰਦੀ ਜੁਖ਼ਾਮ ਹੈ। ਉਹਨਾਂ ਨੇ ਸਬੂਤ ਪੇਸ਼ ਕਰਦਿਆਂ ਦਸਿਆ ਕਿ ਉਹਨਾਂ ਕੋਲ ਇਕ ਮਰੀਜ਼ ਦੀ ਕੋਰੋਨਾ ਰਿਪੋਰਟ ਹੈ ਜੋ ਕਿ ਇਕ ਹੀ ਵਿਅਕਤੀ, ਇਕ ਹੀ ਤਰੀਕ ਦੀ ਹੈ। ਪਰ ਦੋਵੇਂ ਰਿਪੋਰਟਾਂ ਵੱਖ-ਵੱਖ ਲੈਬ ਵਿਚੋਂ ਕਰਵਾਈਆਂ ਗਈਆਂ ਹਨ। ਇਕ ਰਿਪੋਰਟ ਵਿਚ ਉਸ ਦਾ ਟੈਸਟ ਕੋਰੋਨਾ ਪਾਜ਼ੀਵਿਟ ਦਸਿਆ ਗਿਆ ਹੈ ਤੇ ਦੂਜੀ ਵਿਚ ਨੈਗੇਟਿਵ।

ਇਸੇ ਤਰ੍ਹਾਂ ਕੋਰੋਨਾ ਬਿਮਾਰੀ ਦੌਰਾਨ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਲੈ ਕੇ ਵੀ ਉਹਨਾਂ ਨੇ ਵੱਡੇ ਪੱਧਰ ਤੇ ਖੁਲਾਸੇ ਕੀਤੇ ਹਨ। ਇਸ ਦੇ ਨਾਲ ਹੀ ਡਬਲਯੂਐਚਓ ਵੀ ਝੂਠੀਆਂ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਦਸ ਦਈਏ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ. ਵੀਰਵਾਰ ਨੂੰ ਸਾਹਮਣੇ ਆਏ ਅੰਕੜਿਆਂ ਨੇ ਇਕ ਵਾਰ ਫਿਰ ਇਸ ਤੋਂ ਛੁਟਕਾਰਾ ਪਾਉਣ ਲਈ ਚਿੰਤਾ ਜਤਾਈ ਹੈ।

ਪਿਛਲੇ 24 ਘੰਟਿਆਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਦੇਸ਼ ਵਿਚ 56 ਹਜ਼ਾਰ ਤੋਂ ਵੱਧ ਕੋਰੋਨਾ ਦੇ ਕੇਸ ਹੋਏ ਹਨ ਜਦਕਿ 24 ਘੰਟਿਆਂ ਵਿਚ 904 ਲੋਕਾਂ ਦੀ ਮੌਤ ਇਸ ਵਾਇਰਸ ਕਾਰਨ ਹੋਈ ਹੈ। ਦੇਸ਼ ਵਿਚ ਹੁਣ ਤੱਕ ਕੁਲ 19 ਲੱਖ 64 ਹਜ਼ਾਰ 536 ਵਿਅਕਤੀ ਕੋਰੋਨਾ ਨਾਲ ਪੀੜਤ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ ਸਿਰਫ 56 ਹਜ਼ਾਰ 282 ਵਿਅਕਤੀਆਂ ਦੇ ਪੀੜਤ ਹੋਣ ਦੀ ਖਬਰ ਮਿਲੀ ਹੈ।

ਜਦੋਂ ਕਿ ਦੇਸ਼ ਭਰ ਵਿੱਚ ਹੁਣ ਤੱਕ 40 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ 904 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 40 ਹਜ਼ਾਰ 699 ਤੱਕ ਪਹੁੰਚ ਗਈ ਹੈ। ਰਿਕਵਰੀ ਰੇਟ ਦੀ ਗੱਲ ਕਰੀਏ ਤਾਂ ਇਸ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਦੇਸ਼ ਵਿਚ ਕੋਰੋਨਾ ਤੋਂ ਵਾਪਸ ਆਉਣ ਵਾਲੇ ਲੋਕਾਂ ਦੀ ਪ੍ਰਤੀਸ਼ਤਤਾ 67.61 ਹੈ ਜਦਕਿ ਸਕਾਰਾਤਮਕ ਦਰ 8.46 ਪ੍ਰਤੀਸ਼ਤ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।