ਸਨਮਾਨਤ ਅਧਿਆਪਕਾਂ ਵਿਚ ਜ਼ਿਲ੍ਹਾ ਅੰਮ੍ਰਿਤਸਰ ਮੋਹਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਧਿਆਪਕ ਦਿਵਸ ਮੌਕੇ ਸਨਮਾਨੇ ਗਏ 104 ਅਧਿਆਪਕਾਂ ਵਿਚੋਂ ਸੱਭ ਤੋਂ ਵੱਧ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਹਲਕੇ ਅੰੰਮ੍ਰਿਤਸਰ ਦੇ ਹਨ............

Om Parkash Soni

ਚੰਡੀਗੜ੍ਹ : ਅਧਿਆਪਕ ਦਿਵਸ ਮੌਕੇ ਸਨਮਾਨੇ ਗਏ 104 ਅਧਿਆਪਕਾਂ ਵਿਚੋਂ ਸੱਭ ਤੋਂ ਵੱਧ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਹਲਕੇ ਅੰੰਮ੍ਰਿਤਸਰ ਦੇ ਹਨ। ਸੋਨੀ ਦੇ ਜ਼ਿਲ੍ਹੇ ਅੰਮ੍ਰਿਤਸਰ ਦੇ ਦੋਹਾਂ ਵਰਗਾਂ ਵਿਚ ਡੇਢ ਦਰਜਨ ਅਧਿਆਪਕ ਸਨਮਾਨੇ ਗਏ ਹਨ ਯਾਨੀ ਛੇਵਾਂ ਹਿੱਸਾ ਇੱਕਲਾ ਅੰਮ੍ਰਿਤਸਰ ਜ਼ਿਲ੍ਹਾ ਹੀ ਲੈ ਗਿਆ। ਬਾਕੀ 21 ਜ਼ਿਲ੍ਹੇ ਇਕ ਪਾਸੇ ਰਹੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹਾ ਪਟਿਆਲਾ ਦੇ ਸਿਰਫ਼ ਤਿੰਨ ਅਧਿਆਪਕਾਂ ਦਾ ਸਨਮਾਨ ਹੋਇਆ। ਖ਼ਾਸ ਸਨਮਾਨ ਦੇ ਮਾਮਲੇ ਵਿਚ ਪਟਿਆਲਾ ਫਾਡੀ ਹੀ ਰਿਹਾ। ਇਸ ਜ਼ਿਲ੍ਹੇ ਨੂੰ ਰਾਜ ਪਧਰੀ ਸਨਮਾਨ ਨਾਲ ਹੀ ਸਬਰ ਕਰਨਾ ਪਿਆ।

ਅੰਮ੍ਰਿਤਸਰ ਦੇ ਮਾਮਲੇ ਵਿਚ ਵਿਸ਼ੇਸ਼ ਗੱਲ ਇਹ ਵੀ ਰਹੀ  ਕਿ ਇਥੇ ਕਈ ਨਿਜੀ ਸਕੂਲਾਂ ਦੇ ਮਾਲਕ ਤੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਹੀ ਇਹ ਗੱਫੇ ਛੱਕ ਗਏ ਜਦਕਿ ਗੁਰਦਾਸਪੁਰ, ਪਟਿਆਲਾ ਦੇ ਸਰਕਾਰੀ ਅਧਿਆਪਕ ਹੀ ਇਹ ਸਨਮਾਨ ਲੈ ਸਕੇ। ਸੰਪਰਕ ਕਰਨ 'ਤੇ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਜਿੰਨੇ ਵੀ ਸਨਮਾਨ ਕੀਤੇ ਗਏ, ਉਹ ਮੈਰਿਟ 'ਤੇ ਹਨ। ਜੋ ਇਸ ਸਨਮਾਨ ਲਈ ਸਹੀ ਸਨ, ਉਨ੍ਹਾਂ ਨੂੰ ਹੀ ਇਹ ਮਾਣ ਤੇ ਪੁਰਸਕਾਰ ਦਿਤੇ ਗਏ ਹਨ ਭਾਵੇਂ ਉਹ ਸਰਕਾਰੀ ਹਨ ਜਾਂ ਨਿਜੀ।

ਖ਼ਾਸ ਸਨਮਾਨ ਪਾਉਣ ਵਾਲੇ ਅਧਿਆਪਕ  

ਅੰਮ੍ਰਿਤਸਰ - ਨੀਰਾ ਸ਼ਰਮਾ , ਰਾਜੀਵ ਕੁਮਾਰ, ਅੰਜਨਾ ਸੇਠ , ਡਾਕਟਰ ਅਮਰਪਾਲੀ , ਬਲਰਾਜ ਸਿੰਘ ਢਿੱਲੋਂ , ਮੁਖਤਾਰ ਸਿੰਘ , ਮੁਕੇਸ਼ ਪੁਰੀ , ਆਸ਼ੂ ਵਿਸ਼ਾਲ , ਸੀਮਾ ਸ਼ਰਮਾ, ਮਯੰਕ ਕਪੂਰ , ਸੋਨੀਆ , ਨਰਿੰਦਰ ਸਿੰਘ , ਅਨੀਤਾ ਭੱਲਾ ।
ਗੁਰਦਾਸਪੁਰ - ਹਕੂਮਤ ਰਾਏ।
ਪਟਿਆਲਾ - ਖ਼ਾਲੀ ।

ਰਾਜ ਪਧਰੀ ਪੁਰਸਕਾਰ-

ਅੰਮ੍ਰਿਤਸਰ - ਹਰਮੀਤ ਸਿੰਘ, ਸੁਰਜੀਤ ਸਿੰਘ, ਹਰਵਿੰਦਰ ਪਾਲ, ਮਾਲਾ ਚਾਵਲਾ , ਰਵਿੰਦਰ ਕੌਰ ।
ਗੁਰਦਾਸਪੁਰ - ਗੁਰਮੀਤ ਸਿੰਘ , ਲਾਡਵਿੰਦਰ ਕੌਰ , ਰਵਿੰਦਰ ਸਿੰਘ ।
ਪਟਿਆਲਾ - ਸੰਜੀਵ ਕੁਮਾਰ ਸ਼ਰਮਾ , ਅਮ੍ਰਿੰਤਪਾਲ ਕੌਰ , ਸੋਹਨ ਲਾਲ।