ਅਕਾਲੀ ਲੀਡਰ ਜਥੇਦਾਰ ਦਲਬੀਰ ਸਿੰਘ ਦਾ ਹੋਇਆ ਕਤਲ, ਨਹਿਰ ’ਤੇ ਬਣ ਰਹੇ ਪੁਲ ਤੋਂ ਮਿਲੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਲਬੀਰ ਸਿੰਘ ਕਿਸੇ ਗੁਰਦੀਪ ਸਿੰਘ ਧਰਮਗੜ੍ਹ ਨਾਮੀਂ ਵਿਅਕਤੀ ਦਾ ਫੋਨ ਆਉਣ ਤੇ ਘਰੋਂ ਮੋਟਰਸਾਈਕਲ ’ਤੇ ਗਏ ਪਰ ਵਾਪਸ ਨਹੀਂ ਪਰਤੇ।

murder case

ਸੰਗਰੂਰ- ਪੰਜਾਬ 'ਚ ਆਏ ਦਿਨ ਹੁਣ ਕਤਲ ਦੇ ਮਾਮਲੇ ਵਧਦੇ ਜਾ ਰਹੇ ਹਨ। ਅੱਜ ਤਾਜਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ। ਸੰਗਰੂਰ ਅਕਾਲੀ ਲੀਡਰ ਜਥੇਦਾਰ ਦਲਬੀਰ ਸਿੰਘ ਦਾ ਕਤਲ ਹੋ ਗਿਆ। ਇਥੇ ਦੱਸ ਦੇਈਏ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਨ। ਉਹ ਪਿੰਡ ਹਰਿਆਓ ਕੋਠੇ ਦੇ ਸਰਪੰਚ ਵੀ ਰਹੇ ਹਨ।

ਇਸ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਵਲੋਂ ਪਤਾ ਲੱਗਾ ਕਿ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਕਿਸੇ ਗੁਰਦੀਪ ਸਿੰਘ ਧਰਮਗੜ੍ਹ ਨਾਮੀਂ ਵਿਅਕਤੀ ਦਾ ਫੋਨ ਆਉਣ ਤੇ ਘਰੋਂ ਮੋਟਰਸਾਈਕਲ ’ਤੇ ਗਏ ਪਰ ਵਾਪਸ ਨਹੀਂ ਪਰਤੇ। ਉਸ ਤੋਂ ਬਾਅਦ ਫੋਨ ਬੰਦ ਹੋਣ ਕਰਕੇ ਪਰਿਵਾਰ ਵਾਲੇ ਪਰੇਸ਼ਾਨ ਹੋਏ ਤੇ ਫਿਰ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ।

ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਬੁਢਲਾਡਾ-ਬੋਹਾ ਰੋਡ ’ਤੇ ਨਹਿਰ ’ਤੇ ਬਣ ਰਹੇ ਪੁਲ ਤੋਂ ਦਲਬੀਰ ਸਿੰਘ ਦੀ ਲਾਸ਼ ਮਿਲੀ ਹੈ ਪਰ ਮੋਟਰਸਾਈਕਲ ਦਾ ਕੋਈ ਥਹੁ-ਪਤਾ ਨਹੀਂ ਲੱਗਾ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਦਲਵੀਰ ਸਿੰਘ ਦਾ ਕਤਲ ਹੋਇਆ ਹੈ ਜਿਸ ਦੇ ਤਹਿਤ ਪੁਲਿਸ ਨੇ ਧਾਰਾ 302, 34 ਤਹਿਤ ਕੇਸ ਦਰਜ ਕਰ ਲਿਆ ਹੈ।