ਧੋਖੇਬਾਜ਼ ਏਜੰਟਾਂ ਵਿਰੁਧ ਕੀਤੀ ਜਾਵੇਗੀ ਸਖ਼ਤ ਕਾਰਵਾਈ, ਕੈਪਟਨ ਨੇ ਸੁਸ਼ਮਾ ਨੂੰ ਦਿਵਾਇਆ ਭਰੋਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਨਾਗਰਿਕਾਂ ਨੂੰ ਧੋਖੇ ਨਾਲ ਵਿਦੇਸ਼ਾਂ ਵਿਚ ਫਸਾਉਣ ਵਾਲੇ ਏਜੰਟਾਂ ਵਿਰੁਧ ਸ਼ਿੰਕਜਾ ਕੱਸਣ ਲਈ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ...

Captain assures Sushma Swaraj action against travel agents

ਚੰਡੀਗੜ੍ਹ: ਭਾਰਤੀ ਨਾਗਰਿਕਾਂ ਨੂੰ ਧੋਖੇ ਨਾਲ ਵਿਦੇਸ਼ਾਂ ਵਿਚ ਫਸਾਉਣ ਵਾਲੇ ਏਜੰਟਾਂ ਵਿਰੁਧ ਸ਼ਿੰਕਜਾ ਕੱਸਣ ਲਈ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਕੀਤੀ ਹੈ। ਸੁਸ਼ਮਾ ਸਵਰਾਜ ਇਹ ਮੰਗ ਅਰਮੇਨੀਆ ਵਿਚ ਫਸੇ 4 ਪੰਜਾਬੀਆਂ ਵਲੋਂ ਬਚਾਉਣ ਦੀ ਅਪੀਲ ਮਿਲਣ ਤੋਂ ਬਾਅਦ ਕੀਤੀ ਹੈ। ਕੈਪਟਨ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਨ੍ਹਾਂ ਏਜੰਟਾਂ ਵਿਰੁਧ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ।

ਮਿਲੀ ਜਾਣਕਾਰੀ ਮੁਤਾਬਕ, ਕਪੂਰਥਲਾ ਪੁਲਿਸ ਵਲੋਂ ਇਸ ਮਾਮਲੇ ‘ਚ 6 ਲੋਕਾਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਵਿਚ ਅਰਮੇਨੀਆ ਆਧਾਰਿਤ ਟ੍ਰੈਵਲ ਏਜੰਟ ਵੀ ਸ਼ਾਮਲ ਹਨ। ਏਜੰਟਾਂ ਉਤੇ ਟੂਰਿਸਟ ਵੀਜ਼ੇ ਰਾਹੀਂ ਧੋਖੇ ਨਾਲ ਅਰਮੇਨੀਆ ਭੇਜਣ ਦੇ ਦੋਸ਼ ਲਗਾਏ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵਿੱਟਰ ‘ਤੇ ਜਵਾਬ ਦਿੰਦਿਆਂ ਕਿਹਾ ਕਿ ਪੰਜਾਬੀਆਂ ਨੂੰ ਧੋਖੇ ਨਾਲ ਅਰਮੇਨੀਆ ਫਸਾਉਣ ਵਾਲੇ ਏਜੰਟਾਂ ਵਿਰੁਧ ਮਾਮਲਾ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਏਜੰਟਾਂ ਵਿਰੁਧ ਕਾਰਵਾਈ ਕਰਦੇ ਹੋਏ ਤੁਹਾਨੂੰ ਸਮੇਂ-ਸਮੇਂ ‘ਤੇ ਸੂਚਿਤ ਕੀਤਾ ਜਾਵੇਗਾ।