ਫਰੀਦਕੋਟ ਲੋਕ ਸਭਾ ਸੀਟ ਦਾ ਸਮੀਕਰਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ ਚੋਣਾਂ 2019

Candidates of Faridkot Lok Sabha Seat

ਲੋਕ ਸਭਾ ਚੋਣਾਂ ਦਾ ਸੱਤਵਾਂ ਪੜਾਅ ਵੀ ਨੇੜੇ ਆ ਰਿਹਾ ਹੈ। ਇਸ ਦੌਰਾਨ ਹਰ ਪਾਰਟੀ ਦਾ ਉਮੀਦਵਾਰ ਅਪਣੀ ਜਿੱਤ ਨੂੰ ਪੱਕਾ ਕਰਨ ਵਿਚ ਜੁਟਿਆ ਹੋਇਆ ਹੈ। ਪੰਜਾਬ ਦੀਆਂ ਪਟਿਆਲਾ ਅਤੇ ਫਰੀਦਕੋਟ ਲੋਕ ਸਭਾ ਸੀਟਾਂ ’ਤੇ ਇਸ ਸਮੇਂ ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਸਾਧੂ ਸਿੰਘ ਸੀਟਿੰਗ ਐਮ ਪੀ ਹਨ ਜਿਹਨਾਂ ਨੇ ਸਾਲ 2014 ਵਿਚ 450751 ਵੋਟਾਂ ਹਾਸਲ ਕੀਤੀਆਂ ਸਨ ਜੋ ਕਿ 44 ਪ੍ਰਤੀਸ਼ਤ ਸਨ।

2014 ਵਿਚ ਸਾਧੂ ਸਿੰਘ ਦਾ ਮੁਕਾਬਲਾ ਅਕਾਲੀ ਦਲ ਦੀ ਬੀਬੀ ਪਰਮਜੀਤ ਕੌਰ ਗੁਲਸ਼ਨ ਨਾਲ ਸੀ ਜੋ ਕਿ 2009 ਵਿਚ ਫਰੀਦਕੋਟ ਤੋਂ ਚੋਣ ਲੜ ਰਹੀ ਸੀ। ਉਹਨਾਂ ਨੂੰ ਕੁਲ 278235 ਵੋਟਾਂ ਮਿਲੀਆਂ ਸਨ ਉਹ ਤੀਜੇ ਨੰਬਰ ’ਤੇ ਆਈ ਸੀ। ਕਾਂਗਰਸ ਅਤੇ ਕਾਂਗਰਸ ਦੇ ਉਮੀਦਵਾਰ ਜੋਗਿੰਦਰ ਸਿੰਘ ਨੂੰ 251222 ਵੋਟਾਂ ਮਿਲੀਆਂ ਸਨ ਅਤੇ ਸਾਧੂ ਸਿੰਘ ਨੂੰ ਡੇਢ ਲੱਖ ਵੋਟਾਂ ਨਾਲ ਜਿੱਤ ਹਾਸਲ ਹੋਈ। ਫਰੀਦਕੋਟ ਲੋਕ ਸਭਾ ਸੀਟਾਂ ਅੰਦਰ 9 ਵਿਧਾਨ ਸਭਾ ਖੇਤਰ ਆਉਂਦੇ ਹਨ।

2017 ਵਿਚ ਫਰੀਦਕੋਟ ਲੋਕ ਸਭਾ ਦੀਆਂ 9 ਵਿਧਾਨ ਸਭਾ ਖੇਤਰ ਵਿਚ 6 ਤੇ ਕਾਂਗਰਸ ਜਿਸ ਵਿਚ ਫਰੀਦਕੋਟ, ਬਾਘਪੁਰਾਨਾ, ਮੋਗਾ, ਧਰਮਕੋਟ, ਗਿੱਦੜਬਾਹਾ ਅਤੇ ਰਾਮਪੁਰਾ ਹੈ ਜਦਕਿ ਤਿੰਨ ਸੀਟਾਂ ’ਤੇ ਨਿਹਾਲ ਸਿੰਘ ਵਾਲਾ, ਕੋਟਕਪੁਰਾ ਅਤੇ ਜੈਤੋ ਇਹ ਆਮ ਆਦਮੀ ਦੇ ਹਨ। ਜੇਕਰ ਸ਼ੁਰੂ ਤੋਂ ਗੱਲ ਕੀਤੀ ਜਾਵੇ ਤਾਂ ਇੱਥੋਂ ਪ੍ਰਕਾਸ਼ ਸਿੰਘ ਬਾਦਲ ਜੋ ਕਿ ਅਕਾਲੀ ਦਲ ਪਾਰਟੀ ਦੇ ਮੈਂਬਰ ਹਨ ਅਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ।

ਇੱਥੋਂ ਹੀ ਚਾਰ ਵਾਰ ਸੁਖਬੀਰ ਸਿੰਘ ਬਾਦਲ ਨੇ ਚੋਣਾਂ ਲੜੀਆਂ ਸਨ। ਇਕ ਵਾਰ ਉਹ ਜਗਮੀਤ ਸਿੰਘ ਬਰਾੜ ਤੋਂ ਹਾਰੇ ਵੀ ਸਨ। ਇਸ ਸੀਟ ’ਤੇ ਸ਼ੁਰੂ ਤੋਂ ਹੀ ਅਕਾਲੀ ਦਲ ਦਾ ਬੋਲ ਬਾਲਾ ਰਿਹਾ ਹੈ ਅਤੇ 2014 ਵਿਚ ਸਾਧੂ ਸਿੰਘ ਨੇ ਫਿਰ ਤੋਂ ਇੱਥੇ ਕਬਜ਼ਾ ਕਰ ਲਿਆ। ਪਰ ਹੁਣ ਜੇਕਰ ਗੱਲ ਕੀਤੀ ਜਾਵੇ 2019 ਦੀਆਂ ਚੋਣਾਂ ਦੀ ਤਾਂ ਇਸ ਵਾਰ ਲੋਕ ਸਭਾ ਸੀਟ ’ਤੇ ਸਭ ਤੋਂ ਵੱਡਾ ਮੁੱਦਾ ਆ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ।

ਜਿਸ ਕਾਰਨ ਹਰ ਪਾਰਟੀ ਦੇ ਉਮੀਦਵਾਰ ਨੂੰ ਇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਫਿਰ ਤੋਂ ਆਪ ਪਾਰਟੀ ਦਾ ਸਾਧੂ ਸਿੰਘ ਚੋਣ ਮੈਦਾਨ ਵਿਚ ਉਤਰਿਆ ਗਿਆ ਹੈ। ਕਾਂਗਰਸ ਵੱਲੋਂ ਪੰਜਾਬੀ ਦੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਮੈਦਾਨ ਵਿਚ ਹਨ ਅਤੇ ਅਕਾਲੀ ਦਲ ਤੋਂ ਪੰਜਾਬ ਵਿਚ ਨਵੀਂ ਆਈ ਪਾਰਟੀ ਪੀਡੀਏ ਤੋਂ ਮਾਸਟਰ ਬਲਦੇਵ ਸਿੰਘ ਹਨ ਜੋ ਕਿ ਆਪ ਤੋਂ ਬਾਗੀ ਹੋ ਕੇ ਚੋਣ ਮੈਦਾਨ ਵਿਚ ਉਤਰੇ ਹਨ।

ਇਹਨਾਂ ਚਾਰਾਂ ਤੋਂ ਇਲਾਵਾ 16 ਹੋਰ ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸ ਵਾਰ ਬਰਗਾੜੀ ਦਾ ਮੁੱਦਾ ਵੀ ਹਾਵੀ ਰਹੇਗੀ। ਇਹਨਾਂ ਦੀ ਕਿਸਮਤ ਦਾ ਫੈਸਲਾ ਜਨਤਾ ਕਰੇਗੀ।