ਪੰਜਾਬ ਦੇ ਇਸ ਪਿੰਡ ਦੀ ਧੀ ਨੇ ਕਾਇਮ ਕੀਤੀ ਮਿਸਾਲ, ਹਰ ਕੋਈ ਕਰ ਰਿਹਾ ਵਾਹ-ਵਾਹ

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਦੀ ਕੁੜੀ ਨੇ ਕੀਤੀ ਮਿਸਾਲ ਪੈਦਾ

Proud Village Girl Saroj Bala Indian Army ADGPI

ਹੁਸ਼ਿਆਰਪੁਰ: ਕਹਿੰਦੇ ਨੇ ਧੀਆਂ ਮਾਪਿਆਂ ਦਾ ਮਾਣ ਹੁੰਦੀਆਂ ਨੇ ਤੇ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਨੇ ਤੇ ਪਰ ਗੜਸ਼ੰਕਰ ਦੇ ਪਿੰਡ ਗੜੀਮਨਸੋਵਾਲ ਦੀ ਇਸ ਧੀ ਨੇ ਆਪਣੇ ਮਾਪਿਆਂ ਦਾ ਹੀ ਨਹੀਂ ਬਲਕਿ ਆਪਣੇ ਪੂਰੇ ਪਿੰਡ ਦਾ ਮਾਣ ਵਧਾ ਦਿੱਤਾ। ਇੱਥੋਂ ਦੀ ਸਿਰੋਜਬਾਲਾ ਨੇ ਭਾਰਤੀ ਫੌਜ ਵਿਚ ਮੇਜਸਰ ਦਾ ਰੈਂਕ ਹਾਸਲ ਕਰ ਕੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਔਰਤਾਂ ਕਿਸੇ ਨਾਲੋਂ ਘੱਟ ਨਹੀਂ।

ਓਧਰ ਸਰੋਜ ਦੀ ਇਸ ਉਬਲਧੀ ਤੋਂ ਬਾਅਦ ਮਾਪੇ ਵੀ ਆਪਣੀ ਧੀ 'ਤੇ ਮਾਣ ਤੇ ਸਿਫਤਾਂ ਕਰਦੇ ਨਹੀਂ ਥੱਕ ਰਹੇ। ਸਰੋਜ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਦਾ ਬਚਪਨ ਦਾ ਸੁਪਨਾ ਸੀ ਕਿ ਉਹ ਆਰਮੀ ’ਚ ਭਰਤੀ ਹੋਵੇ। ਉਸ ਨੇ ਪੜ੍ਹਾਈ ਵਿਚ ਬਹੁਤ ਮਿਹਨਤ ਕੀਤੀ ਤੇ ਅੱਜ ਉਸ ਦੀ ਮਿਹਨਤ ਰੰਗ ਲਿਆਈ ਹੈ। ਉਸ ਦੇ ਪਿੰਡ ਵਾਲੇ ਉਸ ਦੇ ਪਰਿਵਾਰ ਨੂੰ ਬਹੁਤ ਵਧਾਈ ਦੇ ਰਹੇ ਹਨ।

ਦੱਸਣਯੋਗ ਹੈ ਕਿ ਸਰੋਜ ਬਾਲਾ ਨੇ ਮੁੱਢ ਤੋਂ ਹੀ ਸਰਕਾਰੀ ਸਕੂਲਾਂ ਵਚਿ ਸਿਖਿਆ ਪ੍ਰਾਪਤ ਕੀਤੀ ਇਸ ਤੋਂ ਬਾਅਦ ਐਮ.ਬੀ.ਬੀ.ਐਸ. ਦੀ ਡਗਿਰੀ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਪਟਆਿਲਾ ਤੋਂ ਪਾਸ ਕਰਕੇ ਸਰੋਜ ਬਾਲਾ ਡਾਕਟਰ ਬਣੀ ਹੈ ਸਰੋਜ ਬਾਲਾ ਦੀ ਪਹਲੀ ਨਯੁਕਤੀ ਸਵਿਲ ਹਸਪਤਾਲ ਗਡ਼੍ਹਸ਼ੰਕਰ ਵਚਿ ਬਤੌਰ ਡਾਕਟਰ ਹੋਈ, ਪਰ ਸਰੋਜ ਬਾਲਾ ਦੀ ਰੁਚੀ ਕੁੱਝ ਹੋਰ ਕਰ ਵਖਾਉਣ ਦੀ ਸੀ, ਜਿਸ ਦੇ ਚੱਲਦੇ 2016 ਵਚਿ ਡਾ: ਸਰੋਜ ਬਾਲਾ ਭਾਰਤੀ ਫ਼ੌਜ ਵਚਿ ਬਤੌਰ ਕੈਪਟਨ ਭਰਤੀ ਹੋ ਗਈ ਹੈ।

ਹੁਣ ਜੂਨ 2020 'ਚ ਤਰੱਕੀ ਹੋਣ ਉਪਰੰਤ ਡਾ: ਸਰੋਜ ਬਾਲਾ ਬਣ ਚੁੱਕੀ ਹੈ, ਜੋ ਸਮੁੱਚੇ ਇਲਾਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਬੇਟੀ 2016 ਵਿਚ ਭਰਤੀ ਹੋਈ ਸੀ ਤੇ ਹੁਣ 2020 ਵਿਚ ਮੇਜਰ ਬਣੀ ਹੈ।

ਉਸ ਦੇ ਮਾਤਾ ਪਿਤਾ ਨੇ ਉਸ ਨੂੰ ਬਹੁਤ ਇਮਾਨਦਾਰੀ ਨਾਲ ਪੜ੍ਹਾਇਆ ਤੇ ਪਿੰਡ ਵਾਸੀਆਂ ਨੂੰ ਉਹਨਾਂ ਤੇ ਬਹੁਤ ਮਾਣ ਹੈ। ਹੋਰ ਇਕ ਔਰਤ ਨੇ ਕਿਹਾ ਕਿ ਉਹਨਾਂ ਨੂੰ ਵੀ ਮੁਬਾਰਕਾਂ ਮਿਲ ਰਹੀਆਂ ਹਨ ਤੇ ਲੋਕਾਂ ਵੱਲੋਂ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ।

ਜਿਹੜੇ ਲੋਕ ਕਹਿੰਦੇ ਹਨ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਨਹੀਂ ਹੁੰਦੀ ਪਰ ਇਸ ਬੱਚੀ ਨੇ ਇਹ ਰੈਂਕ ਹਾਸਲ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਮਿਹਨਤ ਹੀ ਸਭ ਕੁੱਝ ਹੁੰਦੀ ਹੈ। ਸਰੋਜ ਬਾਲਾ ਨੇ ਜਿੱਥੇ ਮੇਜਰ ਰੈਂਕ ਪ੍ਰਾਪਤ ਕਰ ਵੱਖਰੀ ਮਿਸਾਲ ਪੈਦਾ ਕੀਤੀ ਹੈ ਓਥੇ ਹੀ ਹੋਰ ਧੀਆਂ ਲਈ ਵੀ ਪ੍ਰੇਰਨਾ ਦਾ ਸ੍ਰੋਤ ਬਣੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।