Security Guard ਦੀ ਨੌਕਰੀ ਦੇ ਬਾਵਜੂਦ ਮਜ਼ਦੂਰਾਂ ਦੇ ਬੱਚਿਆਂ ਦਾ ਪਿਓ ਵਾਂਗ ਰੱਖਦਾ ਹੈ ਧਿਆਨ!
ਨਿਰਮਲ ਸਿੰਘ ਨੇ ਦਸਿਆ ਕਿ ਉਹਨਾਂ ਦਾ ਬਚਪਨ ਦਾ ਸੁਪਨਾ...
ਚੰਡੀਗੜ੍ਹ: ਗਰੀਬ ਲੋਕਾਂ ਦੀ ਸੇਵਾ ਤਾਂ ਬਹੁਤ ਕਰਦੇ ਹਨ ਪਰ ਇਕ ਸਿਕਿਉਰਿਟੀ ਗਾਰਡ ਜਿਸ ਦਾ ਨਾਮ ਨਿਰਮਲ ਸਿੰਘ ਹੈ ਨੇ ਇਕ ਵੱਖਰੀ ਹੀ ਮਿਸਾਲ ਪੇਸ਼ ਕੀਤੀ ਹੈ। ਉਹ ਆਪ 12 ਹਜ਼ਾਰ ਤਨਖ਼ਾਹ ਤੇ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਹੈ ਪਰ ਉਹ ਇਸ ਦੇ ਨਾਲ ਨਾਲ ਗਰੀਬ ਲੋਕਾਂ ਨੂੰ ਰਾਸ਼ਨ ਤੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਂਦਾ ਵੀ ਹੈ। ਉਹਨਾਂ ਦਾ ਅਰਮਾਨ ਹੈ ਕਿ ਮਾਸੂਮ ਬੱਚਿਆਂ ਨੂੰ ਪੜ੍ਹਾਇਆ ਜਾਵੇ।
ਨਿਰਮਲ ਸਿੰਘ ਨੇ ਦਸਿਆ ਕਿ ਉਹਨਾਂ ਦਾ ਬਚਪਨ ਦਾ ਸੁਪਨਾ ਸੀ ਕਿ ਗਰੀਬ ਵਰਗ ਦੇ ਬੱਚਿਆਂ ਨੂੰ ਪੜ੍ਹਾਇਆ ਜਾਵੇ। ਇਹਨਾਂ ਬੱਚਿਆਂ ਦੀ ਪੜ੍ਹਾਈ ਤੇ ਇਹਨਾਂ ਦੇ ਜੀਵਨ ਵੱਲ ਸਰਕਾਰ ਕੋਈ ਧਿਆਨ ਨਹੀਂ ਦਿੰਦੀ। ਉਹ ਜਿਹੜੇ ਬੱਚਿਆਂ ਨੂੰ ਪੜ੍ਹਾ ਰਹੇ ਹਨ ਉਹ ਸਾਰੇ ਮਜ਼ਦੂਰਾਂ ਦੇ ਬੱਚੇ ਹਨ ਤੇ ਮਜ਼ਦੂਰਾਂ ਦੀਆਂ ਤਨਖਾਹਾਂ ਤਾਂ 6 ਮਹੀਨਿਆਂ ਤੋਂ ਰੁਕੀਆਂ ਪਈਆਂ ਹਨ।
ਜਦੋਂ ਗਰੀਬਾਂ ਦੇ ਬੱਚੇ ਪੜ੍ਹਨਗੇ ਤਾਂ ਭਾਰਤ ਵਿਚੋਂ ਗਰੀਬੀ ਖਤਮ ਕੀਤੀ ਜਾ ਸਕਦੀ ਹੈ ਕਿਉਂ ਕਿ ਜਦੋਂ ਇਹ ਪੜ੍ਹ ਗਏ ਤਾਂ ਇਹਨਾਂ ਨੂੰ ਗਿਆਨ ਹੋਵੇਗਾ ਤੇ ਇਹ ਕੁੱਝ ਨਵਾਂ ਕਰਨ ਦੀ ਸੋਚਣਗੇ। ਇਹ ਬੱਚੇ ਅੱਗੇ ਵਧ ਕੇ ਅਪਣੇ ਮਾਂ-ਬਾਪ ਦੇ ਸਿਰ ਤੋਂ ਟੋਕਰੀ ਲਾਹ ਸਕਦੇ ਹਨ। ਫਿਰ ਉਹਨਾਂ ਨੂੰ ਦਿਹਾੜੀ-ਮਜ਼ਦੂਰੀ ਕਰਨ ਲਈ ਮਜ਼ਬੂਰ ਨਹੀਂ ਹੋਣਾ ਪਵੇਗਾ।
ਉਹਨਾਂ ਕੋਲ ਜਿਹੜਾ ਬੱਚਿਆ 2 ਮਹੀਨੇ ਪੜ੍ਹ ਜਾਂਦਾ ਹੈ ਉਹ ਤੀਜੇ ਮਹੀਨੇ ਤੋਤੇ ਵਾਂਗੂ ਅੰਗਰੇਜ਼ੀ ਬੋਲਦਾ ਹੈ। ਜਿਹੜੇ ਇੰਗਲਿਸ਼ ਮੀਡੀਅਮ ਤੇ ਹਾਈ-ਫਾਈ ਸਕੂਲਾਂ ਵਿਚ ਪੜ੍ਹਨ ਵਾਲੇ ਬੱਚੇ ਨੂੰ 6-6 ਮਹੀਨੇ ਇੰਗਲਿਸ਼ ਬੋਲਣੀ ਨਹੀਂ ਆਉਂਦੀ। ਜਦੋਂ ਉਹ ਛੋਟੇ ਸਨ ਤਾਂ ਉਸ ਸਮੇਂ ਉਹਨਾਂ ਦੀ ਮਾਂ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਘਰ ਵਿਚ ਵੱਡਾ ਹੋਣ ਕਾਰਨ ਉਹਨਾਂ ਦੇ ਮੋਢਿਆ ਤੇ ਸਾਰੀ ਜ਼ਿੰਮੇਵਾਰੀ ਆ ਗਈ ਸੀ।
ਪਰ ਉਸ ਸਮੇਂ ਉਹਨਾਂ ਨੇ ਇਕੋ ਮਕਸਦ ਰੱਖਿਆ ਕਿ ਉਹ ਅਜਿਹੇ ਲੋਕਾਂ ਦੀ ਮਦਦ ਕਰਨਗੇ ਜਿਹਨਾਂ ਦਾ ਕੋਈ ਸਹਾਰਾ ਨਹੀਂ ਹੁੰਦਾ। ਜਿਸ ਰਸਤੇ ਤੇ ਮਜ਼ਦੂਰ ਤੁਰਦਾ ਹੈ ਉਸੇ ਰਸਤੇ ਤੇ ਉਹਨਾਂ ਦੇ ਬੱਚਿਆਂ ਨੂੰ ਤੁਰਨਾ ਪੈਂਦਾ ਹੈ।
ਉੱਥੇ ਹੀ ਇਕ ਔਰਤ ਦਾ ਕਹਿਣਾ ਸੀ ਕਿ ਉਹ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਮਜ਼ਦੂਰੀ ਨਾ ਕਰਨ ਸਗੋਂ ਉਹ ਪੜ੍ਹ ਲਿਖ ਕੇ ਚੰਗੇ ਆਹੁਦੇ ਤੇ ਕੰਮ ਕਰਨ। ਲਾਕਡਾਊਨ ਕਾਰਨ ਇਹਨਾਂ ਬੱਚਿਆਂ ਤੇ ਬਹੁਤ ਬੁਰਾ ਅਸਰ ਪਿਆ ਹੈ ਕਿਉਂ ਕਿ ਇਹਨਾਂ ਦੀ ਪੜ੍ਹਾਈ ਰੁਕ ਗਈ ਸੀ। ਪਰ ਹੁਣ ਉਹ ਇਸ ਕੰਮ ਵਿਚ ਜੀ-ਜਾਨ ਤੋਂ ਲੱਗੇ ਹੋਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।