'ਸਿੱਖੋ ਜਾਗੋ, ਖੋਤੇ ਖ਼ੁਦ ਦੱਸ ਰਹੇ ਨੇ ਕਿ ਅਸੀਂ ਸ਼ੇਰ ਨਹੀਂ ਅਸੀਂ ਖੋਤੇ ਹਾਂ''-Bhai Baldev Singh

ਏਜੰਸੀ

ਖ਼ਬਰਾਂ, ਪੰਜਾਬ

ਉਨ੍ਹਾਂ ਇਕਬਾਲ ਸਿੰਘ ਦੀ ਤੁਲਨਾ ਖੋਤੇ ਨਾਲ ਕਰਦਿਆਂ...

Bhai Baldev Singh Vadala Iqbal singh Sikh Punjab

ਅੰਮ੍ਰਿਤਸਰ: ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼੍ਰੀ ਰਾਮ ਦੇ ਪੁੱਤਰ ਲਵ ਦੀ ਸੰਤਾਨ ਦੱਸੇ ਜਾਣ ਤੇ ਨਿਸ਼ਾਨਾ ਸਾਧਦਿਆਂ ਸਿੱਖ ਸਦਭਾਵਨਾ ਦਲ ਦੇ ਆਗੂ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਦੇ ਹੱਥਠੋਕੇ ਬਣੇ ਅਖੌਤੀ ਜਥੇਦਾਰਾਂ ਨੇ ਸਾਬਤ ਕਰ ਦਿੱਤਾ ਕਿ ਸ਼ੇਰਾਂ ਦੀ ਕੌਮ ਦੀ ਅਗਵਾਈ ਗਿੱਦੜ ਕਰ ਰਹੇ ਹਨ।

ਉਨ੍ਹਾਂ ਇਕਬਾਲ ਸਿੰਘ ਦੀ ਤੁਲਨਾ ਖੋਤੇ ਨਾਲ ਕਰਦਿਆਂ ਆਖਿਆ ਕਿ ਸਿੱਖੋ ਜਾਗੋ, ਹੁਣ ਤਾਂ ਖੋਤੇ ਖ਼ੁਦ ਹਿਣਕ ਕੇ ਦੱਸ ਰਹੇ ਨੇ ਕਿ ਅਸੀਂ ਸ਼ੇਰ ਨਹੀਂ ਅਸੀਂ ਖੋਤੇ ਆਂ। ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਅੱਜ ਲੋੜ ਹੈ ਗੁਰੂ ਘਰਾਂ ਵਿਚ ਗੰਦੀ ਰਾਜਨੀਤੀ ਬਾਹਰ ਕੱਢਣ ਦੀ। ਦਸ ਦਈਏ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਲੈ ਕੇ ਇਕ ਵਿਵਾਦਤ ਬਿਆਨ ਦੇ ਦਿੱਤਾ ਹੈ।

ਉਨ੍ਹਾਂ ਆਖਿਆ ਕਿ ਸ੍ਰੀ ਰਾਮ ਚੰਦਰ ਜੀ ਨਾਲ ਸਿੱਖਾਂ ਦੀ ਪੁਰਾਣੀ ਸਾਂਝ ਹੈ ਕਿਉਂਕਿ ਸਿੱਖਾਂ ਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਗਵਾਨ ਸ੍ਰੀ ਰਾਮ ਚੰਦਰ ਦੇ ਵੱਡੇ ਬੇਟੇ ਲਵ ਦੇ ਵੰਸ਼ਜ ਸਨ। ਰਾਮ ਮੰਦਰ ਬਾਰੇ ਬੋਲਦਿਆਂ ਗਿਆਨੀ ਇਕਬਾਲ ਸਿੰਘ ਨੇ ਆਖਿਆ ਕਿ ਅਯੁੱਧਿਆ ਵਿਚ ਜੋ ਰਾਮ ਮੰਦਰ ਬਣਨ ਜਾ ਰਿਹੈ, ਉਸ ਨਾਲ ਭਾਰਤ ਦੀ ਸ਼ਾਨ ਪੂਰੀ ਦੁਨੀਆ ਵਿਚ ਹੋਵੇਗੀ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੇ ਮਿਸ਼ਨ ਵਿਚ ਲੱਗੇ ਹੋਏ ਨੇ, ਉਸ ਦੇ ਲਈ ਸ੍ਰੀ ਰਾਮ ਚੰਦਰ ਦਾ ਇਹ ਵਿਸ਼ਾਲ ਮੰਦਰ ਪੂਰੀ ਦੁਨੀਆ 'ਚ ਭਾਰਤ ਦੀ ਸ਼ਾਨ ਨੂੰ ਹੋਰ ਉਚਾ ਕਰੇਗਾ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਅਯੁੱਧਿਆ ਵਿਖੇ ਰਾਮ ਮੰਦਰ ਦੀ ਉਸਾਰੀ ਲਈ ਕੀਤੇ ਜਾ ਰਹੇ ਭੂਮੀ ਪੂਜਨ ਸਮਾਰੋਹ ਵਿਚ ਸ਼ਿਰਕਤ ਕਰਨ ਲਈ ਪੁੱਜੇ ਹੋਏ ਸਨ।

ਫਿਲਹਾਲ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਆਰਆਰਐਸ ਦੇ ਹਥਠੋਕੇ ਦੱਸਿਆ ਜਾ ਰਿਹੈ। ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹੈ ਅਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਦੀ ਮੰਗ ਕੀਤੀ ਜਾ ਰਹੀ ਐ ਪਰ ਦੇਖਣਾ ਹੋਵੇਗਾ ਕਿ ਗਿਆਨੀ ਹਰਪ੍ਰੀਤ ਸਿੰਘ ਇਸ 'ਤੇ ਕੀ ਕਾਰਵਾਈ ਕਰਦੇ ਨੇ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।