ਵਾਹ ਓਏ ਰੱਬਾ, ਜੇ ਅਨਾਥ ਹੀ ਕਰਨੇ ਸੀ, ਜੰਮਣ ਹੀ ਕਿਉਂ ਦਿਤੇ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਨੇ ਬਾਪ ਖੋਹ ਲਿਆ, ਸਵਾਰਥੀ ਮਾਂ ਕਿਸੇ ਹੋਰ ਨਾਲ ਤੁਰ ਗਈ।

Father died by Covid, Mother Left Children

ਬਠਿੰਡਾ (ਬਲਵਿੰਦਰ ਸ਼ਰਮਾ): ਕਹਿੰਦੇ ਨੇ ਰੱਬ ਦੇ ਰੰਗ ਨਿਆਰੇ ਹੁੰਦੇ ਹਨ, ਮਾਪੇ ਗੁਆ ਚੁੱਕੇ ਦੋ ਮਾਸੂਮਾਂ ਨੂੰ ਦੇਖ ਕੇ ਸੱਚ ਪ੍ਰਤੀਤ ਹੋਇਆ ਕਿ ਰੱਬ ਦੇ ਰੰਗ ਸੱਚੀਂ ਨਿਆਰੇ ਹੁੰਦੇ ਹਨ। ਜਿਨ੍ਹਾਂ ਦਾ ਬਾਪ ਕੋਰੋਨਾ (Father died by Covid) ਨੇ ਖੋਹ ਲਿਆ ਤੇ ਸਵਾਰਥੀ ਮਾਂ ਕਿਸੇ ਹੋਰ ਨਾਲ ਤੁਰ (Mother Left) ਗਈ। ਸਮਾਜ ਸੇਵੀ ਸੰਸਥਾ ਆਸਰਾ ਵੈਲਫ਼ੇਅਰ ਸੁਸਾਇਟੀ ਬਠਿੰਡਾ ਦੇ ਮੁਖੀ ਰਮੇਸ਼ ਮਹਿਤਾ ਅਨੁਸਾਰ ਕੋਰੋਨਾ ਕਾਲ ਦੌਰਾਨ ਕੁਲਦੀਪ ਸਿੰਘ ਵਾਸੀ ਹਰਬੰਸ ਨਗਰ ਬਠਿੰਡਾ ਦੀ ਮੌਤ ਹੋ ਗਈ, ਜਿਸ ਦੇ ਘਰ 2 ਸਾਲਾ ਲੜਕੀ ਤੇ 4 ਸਾਲਾ ਲੜਕਾ ਵੀ ਹੈ।

ਹੋਰ ਪੜ੍ਹੋ: ਰੈਪਰ ਹਨੀ ਸਿੰਘ ਨੇ ਪਤਨੀ ਦੇ ਆਰੋਪਾਂ ਨੂੰ ਦੱਸਿਆ ਬੇਬੁਨਿਆਦ, ਕਿਹਾ ਮੈਂ ਤਕਲੀਫ ਵਿਚ ਹਾਂ

ਉਕਤ ਦੀ ਮੌਤ ਹੋਣ ਤੋਂ ਬਾਅਦ ਬੱਚਿਆਂ ਦੀ ਮਾਂ ਉਨ੍ਹਾਂ ਨੂੰ ਛੱਡ ਕੇ ਅਪਣੇ ਰਸਤੇ ਚਲੀ ਗਈ ਤੇ ਹੋਰ ਵਿਆਹ ਕਰਵਾ ਲਿਆ। ਬੱਚਿਆਂ ਨੂੰ ਪਾਲਣ-ਪੋਸ਼ਣ (Taking Care of Children) ਦੀ ਜ਼ਿੰਮੇਵਾਰ ਬਜ਼ੁਰਗ ਦਾਦਾ-ਦਾਦੀ (Grandfather-Grandmother) ’ਤੇ ਆ ਗਈ। ਜਿਨ੍ਹਾਂ ਕੋਲ ਕਮਾਈ ਦਾ ਵੀ ਕੋਈ ਸਾਧਨ ਨਹੀਂ ਹੈ। ਗ਼ਰੀਬ ਬਜ਼ੁਰਗ ਜੋੜੇ ਲਈ ਬੱਚਿਆਂ ਦਾ ਪਾਲਣ-ਪੋਸ਼ਣ ਵੀ ਮੁਸ਼ਕਲ ਹੋ ਗਿਆ ਹੈ। ਬਜ਼ੁਰਗ ਜੋੜੇ ਨੇ ਦਸਿਆ ਕਿ ਪੁੱਤਰ ਦੀ ਮੌਤ ਤੋਂ ਬਾਅਦ ਨਾ ਤਾਂ ਪ੍ਰਸ਼ਾਸਨ ਨੇ ਕੋਈ ਮਦਦ ਕੀਤੀ ਤੇ ਨਾ ਹੀ ਹੋਰ ਰੱਬ ਦਾ ਬੰਦਾ ਬਹੁੜਿਆ।

ਹੋਰ ਪੜ੍ਹੋ: ਬੱਚਿਆਂ ਨੂੰ ਅਪਣੀ ਮਾਤਾ ਦੇ ਉਪਨਾਮ ਦੀ ਵਰਤੋਂ ਦਾ ਅਧਿਕਾਰ ਹੈ: ਹਾਈ ਕੋਰਟ

ਜੇਕਰ ਬੱਚਿਆਂ ਦੀ ਜ਼ਿੰਮੇਵਾਰ ਨਾ ਹੁੰਦੀ ਤਾਂ ਉਹ ਜਿਵੇਂ ਤਿਵੇਂ ਅਪਣੇ ਢਿੱਡ ਭਰ ਵੀ ਲੈਂਦੇ ਹਨ। ਪ੍ਰੰਤੂ ਹੁਣ ਸਮੱਸਿਆ ਇਹ ਹੈ ਬੱਚਿਆਂ ਨੂੰ ਪਾਲਣਾ ਤੇ ਇਨ੍ਹਾਂ ਦੇ ਭਵਿੱਖ ਬਾਰੇ ਸੋਚ ਕੇ ਰੂਹ ਕੰਬ ਜਾਂਦੀ ਹੈ। ਉਹ ਧਨਵਾਦੀ ਹਨ ਆਸਰਾ ਸੁਸਾਇਟੀ ਦਾ, ਜਿਨ੍ਹਾਂ ਵਲੋਂ ਰਾਸ਼ਨ ਦਿਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਮਾਸੂਮਾਂ ਦੇ ਭਵਿੱਖ ਬਾਰੇ ਗੰਭੀਰ ਤੌਰ ’ਤੇ ਵਿਚਾਰ ਕੀਤਾ ਜਾਵੇ।