“ਫੇਰੀ ਪਾ ਸਮਾਨ ਵੇਚਣ ਵਾਲਿਆਂ ਲਈ ਆਈ ਕਾਰਡ ਜ਼ਰੂਰੀ”

ਏਜੰਸੀ

ਖ਼ਬਰਾਂ, ਪੰਜਾਬ

ਬਲਾਚੌਰ ਦੇ ਪਿੰਡ ਕੰਗਣਾਬੇਟ ਦੀ ਪੰਚਾਇਤ ਦਾ ਅਨੋਖਾ ਫੈਸਲਾ

ID card in village Balachaur

ਬਲਾਚੌਰ: ਪੰਜਾਬ ‘ਚ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆ ਹਨ। ਉੱਥੇ ਹੀ ਬਲਾਚੌਰ ਦੇ ਪਿੰਡ ਕੰਗਣਾ ਬੇਟ ਦੇ ਸਰਪੰਚ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਚਿੰਤਤ ਹਨ। ਦਰਅਸਲ ਇਹ ਜੋ ਤੁਸੀ ਵੀਡੀਓ ਦੇਖ ਰਹੇ ਹੋ ਪਿੰਡ ਕੰਗਣਾ ਬੇਟ ਦੀ ਹੈ ਜਿਸ ਵਿਚ ਇੱਕ ਵਿਅਕਤੀ ਨੇ ਸਾਈਕਲ ‘ਤੇ ਸਾਊਡ ਸਿਸਟਮ ਰੱਖਿਆ ਹੋਇਆ ਹੈ ਅਤੇ ਦੂਜਾ ਬਜ਼ੁਰਗ ਹੱਥ ਵਿਚ ਮਾਇਕ ਫੜ੍ਹ ਕੇ ਸਰਪੰਚ ਵੱਲੋਂ ਜਾਰੀ ਕੀਤੇ ਗਏ ਤੁਗ਼ਲਕ ਫ਼ੁਰਮਾਨ ਦਾ ਐਲਾਨ ਕੀਤਾ ਜਾ ਰਿਹਾ ਹੈ।

ਵੀਡੀਓ ਵਿਚ ਦੱਸਿਆ ਜਾ ਰਿਹਾ ਹੈ ਕਿ ਸਰਪੰਚ ਅਵਤਾਰ ਸਿੰਘ ਤਾਰਾ ਵੱਲੋਂ ਇੱਕ ਵਾਰ ਫਿਰ ਸਲਾਘਾਯੋਗ ਕਦਮ ਚੁੱਕਿਆ ਗਿਆ ਹੈ। ਉਹਨਾਂ ਵੱਲੋਂ ਪਿੰਡ ਵਿੱਚ ਹੋ ਰਹੀਆਂ ਲੁੱਟਾਂ ਖੋਹਾਂ ਦੀ ਵਾਰਦਾਤ ਨੂੰ ਲੈ ਕੇ ਸਖ਼ਤ ਕਦਮ ਇਹ ਚੁੱਕਿਆ ਗਿਆ ਹੈ ਕਿ ਕਿਸੇ ਵੀ ਉਗਰਾਹੀ ਕਰਨ ਵਾਲੇ ਅਣਜਾਣ ਵਿਅਕਤੀ ਨੂੰ ਪਿੰਡ ਵਿਚ ਘੁੰਮਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।

ਉੱਥੇ ਹੀ ਅਵਤਾਰ ਸਿੰਘ ਨੇ ਇਹ ਐਲਾਨ ਕੀਤਾ ਕਿ ਪਿੰਡ ਵਿਚ ਸਬਜ਼ੀ, ਕੱਪੜਾ ,ਕਬਾੜ ਵਾਲੇ ਵਿਅਕਤੀ ਸਿਰਫ਼ ਐਤਵਾਰ ਨੂੰ ਹੀ ਪਿੰਡ ਵਿਚ ਦਾਖਿਲ ਹੋ ਸਕਦੇ ਇੰਨਾਂ ਹੀ ਨਹੀਂ ਉਹਨਾਂ ਨੂੰ ਪਿੰਡ ਵਿਚ ਦਾਖਿਲ ਹੋਣ ਤੋਂ ਪਹਿਲਾ ਸਰਪੰਚ ਵੱਲੋਂ ਆਈ ਡੀ ਕਾਰਡ ਬਣਾ ਕੇ ਦਿੱਤੇ ਜਾਣਗੇ ਜਿਸ ਨੂੰ ਉਹ ਗਲ ਵਿਚ ਪਾਉਣ ਤੋਂ ਬਾਅਦ ਹੀ ਸਬਜ਼ੀ ਵੇਚ ਸਕਦੇ ਹਨ। ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਅੱਗ ਵਾਂਗ ਵਾਇਰਲ ਹੋ ਰਹੀ ਹੈ।

ਇਸ ਨੂੰ ਲੋਕਾਂ ਵੱਲੋਂ ਵੱਧ ਤੋਂ ਵੱਧ ਸ਼ੇਅਰ ਕਰ ਕੇ ਕੁਮੈਂਟ ਕੀਤੇ ਜਾ ਰਹੇ ਹਨ। ਕਈ ਲੋਕ ਕਹਿ ਰਹੇ ਹਨ ਕਿ ਸਰਪੰਚ ਵੱਲੋਂ ਬਹੁਤ ਹੀ ਵਧੀਆ ਕੰਮ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਪਿੰਡ 'ਚ ਪਾਰਟੀ ਬਾਜ਼ੀ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ ਹੈ। ਉੱਥੇ ਹੀ ਲੋਕ ਕਹਿ ਰਹੇ ਹਨ ਕਿ ਪਿੰਡ ਦੇ ਹਰ ਸਰਪੰਚ ਨੂੰ ਅਜਿਹੇ ਨਿਯਮ ਬਣਾਉਣ ਦੀ ਲੋੜ ਹੈ। ਦੱਸਣਯੋਗ ਹੈ ਕਿ ਸਰਪੰਚ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਨਗਰ ਪੰਚਾਇਤ ਦਾ ਲੋਕ ਸਹਿਯੋਗ ਦੇਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।