ਕੀ ਇਸ ਤਰੀਕੇ ਨਾਲ ਹੋ ਸਕਦਾ ਪਰਾਲੀ ਦਾ ਨਿਪਟਾਰਾ ?
ਸਮਾਜ ਸੇਵੀ ਸੋਨੀ ਬਾਬੇ ਨੇ ਕਿਸਾਨਾਂ ਨੂੰ ਕੀਤੀ ਅਪੀਲ
ਮੁਕਤਸਰ:ਆਏ ਦਿਨ ਪੰਜਾਬ 'ਚ ਜਿੱਥੇ ਪਰਾਲੀ ਨੂੰ ਸਾੜਨਾ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। ਉੱਥੇ ਮੁਕਤਸਰ 'ਚ ਕਈ ਲੋਕ ਵੱਧ ਰਹੇ ਪ੍ਰੂਸ਼ਣ ਨੂੰ ਲੈ ਕੇ ਕਾਫ਼ੀ ਚਿੰਤਤ ਹਨ। ਦਰਅਸਲ, ਸਮਾਜ ਸੇਵੀ ਸੋਨੀ ਬਾਬਾ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਗਈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਰੱਤਾ ਟਿੱਬਾ ਗਊਸ਼ਾਲਾ 'ਚ ਵੱਧ ਤੋਂ ਵੱਧ ਪਰਾਲੀ ਦਿੱਤੀ ਜਾਵੇ ਤਾਂ ਜੋ ਗਾਵਾਂ ਨੂੰ ਭਰ ਭੇਟ ਭੋਜਨ ਦਿੱਤਾ ਜਾ ਸਕੇ।
ਅਵਾਰਾ ਪਸ਼ੂ ਫ਼ਸਲ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਣ ਇਸ ਲਈ ਉਹਨਾਂ ਨੂੰ ਵੀ ਖੇਤਾਂ ਦੀ ਰਾਖੀ ਕਰਨੀ ਪੈਂਦੀ ਹੈ। ਉਹਨਾਂ ਕਿਹਾ ਕਿ ਜੇ ਸਰਕਾਰ ਵੱਲੋਂ ਗਊਸ਼ਾਲਾਂ 'ਚ ਪਰਾਲੀ ਤੋਂ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਮੁਹੱਈਆ ਕਰਵਾ ਦਿੱਤੀਆ ਜਾਣ ਤਾਂ ਬੇਸਹਾਰਾ ਪਸ਼ੂਆਂ ਦਾ ਢਿੱਡ ਵੀ ਭਰਿਆ ਜਾ ਸਕਦਾ ਹੈ ਅਤੇ ਪਰਾਲੀ ਦਾ ਨਿਪਟਾਰਾਂ ਵੀ ਕੀਤਾ ਜਾ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।