'ਅਵਾਰਾ ਕੁੱਤਿਆਂ' ਦਾ ਲੁਧਿਆਣਾ 'ਚ ਕਹਿਰ, ਇੱਕੋ ਦਿਨ ਵੱਢੇ 35 ਲੋਕ

ਏਜੰਸੀ

ਖ਼ਬਰਾਂ, ਪੰਜਾਬ

ਦੇਸ਼ ਵਿਚ ਅਵਾਰਾ ਕੁੱਤਿਆਂ ਦੀ ਲਗਾਤਾਰ ਵੱਧ ਰਹੀ ਗਿਣਤੀ 'ਤੇ ਕਾਬੂ ਪਾਉਣ ਦੀ ਕੋਈ ਠੋਸ ਨੀਤੀ ਨਾ ਹੋਣ ਦੇ ਕਾਰਨ ਇਹਨਾਂ ਦੀ ਗਿਣਤੀ ਵੱਧਣ ..

dogs attacked on 35 peoples

ਲੁਧਿਆਣਾ : ਦੇਸ਼ ਵਿਚ ਅਵਾਰਾ ਕੁੱਤਿਆਂ ਦੀ ਲਗਾਤਾਰ ਵੱਧ ਰਹੀ ਗਿਣਤੀ 'ਤੇ ਕਾਬੂ ਪਾਉਣ ਦੀ ਕੋਈ ਠੋਸ ਨੀਤੀ ਨਾ ਹੋਣ ਦੇ ਕਾਰਨ ਇਹਨਾਂ ਦੀ ਗਿਣਤੀ ਵੱਧਣ ਦੇ ਨਾਲ - ਨਾਲ ਇਨ੍ਹਾਂ ਦਾ ਕਹਿਰ ਅਤੇ ਲੋਕਾਂ ਦੀਆਂ ਪਰੇਸ਼ਾਨੀਆਂ ਵੱਧਦੀਆਂ ਜਾ ਰਹੀਆਂ ਹਨ। ਅਵਾਰਾ ਕੁੱਤਿਆਂ ਦੁਆਰਾ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਆਏ ਦਿਨ ਵਾਪਰੀਆਂ ਦੀਆਂ ਹਨ। ਖਬਰ ਲੁਧਿਆਣਾ ਸ਼ਹਿਰ ਤੋਂ ਹੈ ਜਿੱਥੇ ਅਵਾਰਾ ਕੁੱਤਿਆਂ ਨੇ ਕਹਿਰ ਮਚਾਇਆ ਹੋਇਆ ਹੈ।

ਇਨ੍ਹਾਂ ਕੁੱਤਿਆਂ ਨੇ ਵੱਖ-ਵੱਖ ਇਲਾਕਿਆਂ 'ਚ ਇੱਕੋਂ ਦਿਨ 12 ਸਾਲਾ ਬੱਚੇ ਸਮੇਤ 35 ਲੋਕਾਂ ਨੂੰ ਵੱਢਿਆ ਹੈ। ਜਮਾਲਪੁਰ ਇਲਾਕੇ 'ਚ ਤਾਂ ਇਨ੍ਹਾਂ ਕੁੱਤਿਆਂ ਨੇ 4 ਸਾਲਾਂ ਦੇ ਬੱਚੇ ਦਾ ਗਲਾ ਹੀ ਨੋਚ ਲਿਆ ਅਤੇ ਉਸ ਦੇ ਸਿਰ 'ਤੇ ਵੀ ਦੰਦ ਮਾਰ ਛੱਡੇ। ਇਸ ਬਾਰੇ ਜਮਾਲਪੁਰ ਦੇ ਤੀਰਥ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ 4 ਸਾਲਾ ਬੇਟਾ ਗੁਰਨੂਰ ਸਿੰਘ ਦੀ ਗਲੀ  'ਚ ਖੇਡ ਰਿਹਾ ਸੀ ਕਿ ਅਚਾਨਕ ਉਸ ਦੇ ਚੀਕਾਂ ਮਾਰਨ ਦੀ ਆਵਾਜ਼ ਆਈ।

ਜਦੋਂ ਉਨ੍ਹਾਂ ਘਰ ਬਾਹਰ ਆ ਕੇ ਦੇਖਿਆ ਤਾਂ ਇਕ ਅਵਾਰਾ ਕੁੱਤੇ ਨੇ ਗੁਰਨੂਰ ਦੇ ਸਿਰ ਨੂੰ ਜਬਾੜੇ 'ਚ ਫੜ੍ਹਿਆ ਹੋਇਆ ਸੀ। ਲੋਕਾਂ ਨੇ ਕੁੱਤੇ ਨੂੰ ਲਾਠੀਆਂ ਨਾਲ ਮਾਰਿਆਂ ਤਾਂ ਉਹ ਭੱਜ ਗਿਆ। ਇਸੇ ਤਰ੍ਹਾਂ ਸਲੇਮ ਟਾਬਰੀ ਦੇ ਹਰਮਿੰਦਰ ਸਿੰਘ ਨੂੰ ਗੱਡੀ ਹੇਠਾਂ ਬੈਠੇ ਕੁੱਤੇ ਨੇ ਬੁਰੀ ਤਰ੍ਹਾਂ ਪੈਰ 'ਤੇ ਵੱਢ ਲਿਆ। ਬਸਤੀ ਜੋਧੇਵਾਲ ਸਥਿਤ ਅਟਲ ਨਗਰ ਦੇ ਹਰਦੀਪ ਸਿੰਘ 'ਤੇ ਕੂੜੇ ਦੇ ਢੇਰ 'ਤੇ ਬੈਠੇ ਕੁੱਤਿਆਂ ਨੇ ਧਾਵਾ ਬੋਲ ਦਿੱਤਾ। ਗੱਲ ਕੀ, ਅਵਾਰਾ ਕੁੱਤੇ ਆਮ ਜਨਤਾ ਲਈ ਲਗਾਤਾਰ ਖਤਰਾ ਬਣ ਰਹੇ ਹਨ ਪਰ ਪ੍ਰਸ਼ਾਸਨ ਵੱਲ ਇਨ੍ਹਾਂ ਦਾ ਕੋਈ ਧਿਆਨ ਨਹੀਂ ਜਾ ਰਿਹਾ।