''Gym ਨਾ ਖੋਲ੍ਹ ਕੇ ਸਿਰਫ਼ ਨਸ਼ੇ ਪ੍ਰਮੋਟ ਕਰਨ ਵਿਚ ਲੱਗੀ ਸਰਕਾਰ''

ਏਜੰਸੀ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਜਿੰਮ ਟ੍ਰੇਨਰਾਂ ਨੇ ਸਰਕਾਰ ਵਿਰੁੱਧ ਕੱਢੀ ਭੜਾਸ

Amritsar PunjabSarkar Gym Government of Punjab Captain Amarinder Singh

ਅੰਮ੍ਰਿਤਸਰ: ਅੱਜ ਤਰੀਕ 8 ਜਿਸ ਵਿੱਚ  ਸਰਕਾਰ ਵਲੋਂ ਧਾਰਮਿਕ ਅਸਥਾਨ, ਮੰਦਿਰ, ਹੋਟਲ ,ਰੈਸਟੋਰੈਂਟ ਖੋਲਣ ਦੀ ਗੱਲ ਕਿੱਤੀ ਜਿਸ ਨਾਲ ਕਾਫੀ ਖੁਸ਼ੀ ਦਾ ਮਹੌਲ ਬਣਇਆ ਹੋਇਆ ਹੈ  ਪਰ ਉਸ ਦੇ ਨਾਲ ਹੀ ਜਿਮ ਮਾਲਕਾ ਵਲੋਂ ਸਰਕਾਰ ਖਿਲਾਫ ਰੋਸ ਜਤਾਇਆ ਓਹਨਾ ਦਸਿਆ ਕੇ ਸਰਕਾਰ ਨੇ ਆਪਣੇ ਫਾਇਦੇ ਲਈ ਠੇਕੇ ਤਾ ਖੋਲ ਲਏ ਜਿਸ ਨਾਲ ਸਰਕਾਰ ਨੂੰ ਆਮਦਨ ਹੋਣੀ ਹੈ।

ਪਰ ਜਿਮ ਹਜੇ ਵੀ ਬੰਦ ਹਨ। ਇਕ ਜਿੰਮ ਵਿੱਚ 20 ਤੋਂ 30 ਟ੍ਰੇਨਰ ਕੰਮ ਕਰਦੇ ਨੇ ਟ੍ਰੇਨਰ ਦਾ ਕਹਿਣਾ ਹੈ ਕੇ ਉਹ ਆਪਣੇ ਘਰ ਦਾ ਖਰਚਾ ਜਿਮ ਤੋਂ ਹੀ ਕਰਦੇ ਨੇ ਪਰ ਸਰਕਾਰ ਜਿਮ ਖੋਲਣ ਦੀ ਇਜਾਜਤ ਨਹੀਂ ਦੇ ਰਹੀ। ਸਰਕਾਰ ਨਸ਼ੇ ਨੂੰ ਪਹਿਲ ਦੇ ਅਧਾਰ ਤੇ ਰੱਖ ਕੇ ਠੇਕੇ ਤਾ ਖੋਲ ਦਿੱਤੇ ਪਰ ਲੋਕਾਂ ਦੀ ਸਿਹਤ ਵਲ ਕੋਈ ਧਿਆਨ ਨਹੀਂ ਟ੍ਰੇਨਰ ਨੇ ਦਸਿਆ ਕੇ ਕੋਰੋਨਾ ਨਾਲ ਜੇਕਰ ਲੜਨਾ ਹੈ ਤਾ ਤੰਦਰੁਸਤ ਸਿਹਤ ਜਰੂਰੀ ਹੈ।

ਜਿਮ ਕਰਨ ਨਾਲ ਸਰੀਰ ਵਿੱਚ ਬਿਮਾਰੀਆ ਨਾਲ ਲੜਨ ਦੀ ਤਾਕਤ ਆਉਂਦੀ ਏ ਪਰ ਸਰਕਾਰ ਹਜੇ ਵੀ ਨਸ਼ਾ ਪ੍ਰਮੋਟ ਕਰ ਰਹੀ ਹੈ। ਜਿਮ ਟ੍ਰੇਨਰ ਤੇ ਜਿਮ ਦੇ ਮਾਲਕ ਨੇ ਸਰਕਾਰ ਨੂੰ ਲਾਹਣਤ ਦਿੰਦੇ ਹੋਏ ਕਿਹਾ ਕੇ ਜੇਕਰ ਇਸ ਤਰਾਂ ਹੈ ਚਲਦਾ ਰਿਹਾ ਤਾ ਅਸੀਂ ਹੋਰ ਜ਼ਿਆਦਾ ਧਰਨੇ ਲਗਾਵਾਗੇ। ਜਿਮ ਦੇ ਮਾਲਕ ਨੇ ਦਸਿਆ ਕਿ ਉਹ 30 ਸਾਲਾਂ ਤੋਂ ਡੋਨ ਨਾਮ ਦੀ ਜਿਮ ਚਲਾ ਰਹੇ ਹਨ। ਪਰ ਸਰਕਾਰ ਦੀਆਂ ਨੀਤੀਆਂ ਜਿਮ ਦੇ ਬਿਲਕੁੱਲ ਖਿਲਾਫ ਹਨ ਕਿਉਂ ਕਿ ਜਿਮ ਖੋਲ੍ਹਣ ਵੱਲ ਉਹਨਾਂ ਦਾ ਕੋਈ ਧਿਆਨ ਨਹੀਂ ਹੈ।

ਹਰ ਜਿਮ ਵਿਚ 25 ਤੋਂ 30 ਮੈਂਬਰ ਹਨ ਜੋ ਕਿ ਜਿਮ ਵਿਚ ਕੰਮ ਕਰਦੇ ਹਨ ਤੇ ਜੇ ਉਹਨਾਂ ਦੇ ਪਰਿਵਾਰ ਨੂੰ ਜੋੜਿਆ ਜਾਵੇ ਤਾਂ ਲਗਭਗ 250 ਬੰਦੇ ਬਣ ਜਾਂਦੇ ਹਨ। ਅੰਮ੍ਰਿਤਸਰ ਵਿਚ ਹੀ 100 ਤੋਂ ਉਪਰ ਜਿਮ ਹਨ, ਇਹਨਾਂ ਜਿਮ ਵਿਚ ਕੰਮ ਕਰਨ ਵਾਲੇ ਲੋਕਾਂ ਦਾ ਕੰਮ ਬਿਲਕੁੱਲ ਰੁਕ ਗਿਆ ਹੈ ਉਹ ਹੁਣ ਕਿੱਥੇ ਜਾਣ। ਉਹਨਾਂ ਨੂੰ ਉਮੀਦ ਸੀ ਕਿ ਲਾਕਡਾਊਨ ਤੋਂ ਬਾਅਦ ਥੋੜੇ ਦਿਨਾਂ ਵਿਚ ਜਿਮ ਖੋਲ੍ਹ ਦਿੱਤੇ ਜਾਣਗੇ ਪਰ ਸਰਕਾਰ ਨੂੰ ਇਸ ਪ੍ਰਤੀ ਕੋਈ ਸੁਚੇਚਤਾ ਨਹੀਂ ਹੈ।

ਉਹਨਾਂ ਦਸਿਆ ਕਿ ਜਿਮ ਲਗਾਉਣ ਨਾਲ ਹੀ ਲੋਕਾਂ ਦੀ ਸਿਹਤ ਠੀਕ ਰਹਿੰਦੀ ਹੈ ਤੇ ਜਿਮ ਚੋਂ ਨਿਕਲ ਕੇ ਹੀ ਨੌਜਵਾਨ ਮੈਡਲ ਜਿੱਤਦੇ ਹਨ। ਜੇ ਜਿਮ ਨਾ ਖੋਲ੍ਹੇ ਗਏ ਤਾਂ ਲੋਕ ਸ਼ਾਂਤਮਈ ਢੰਗ ਨੂੰ ਛੱਡ ਕੇ ਸੜਕਾਂ ਤੇ ਵੀ ਉਤਰ ਸਕਦੇ ਹਨ। ਉੱਥੇ ਹੀ ਜਿਮ ਟ੍ਰੇਨਰ ਦਾ ਕਹਿਣਾ ਹੈ ਕਿ ਸਰਕਾਰ ਨੇ ਠੇਕੇ ਤਾਂ ਖੋਲ੍ਹ ਦਿੱਤੇ ਹਨ ਪਰ ਜਿਮ ਨਹੀਂ ਖੋਲ੍ਹੇ।

ਠੇਕਿਆਂ ਤੋਂ ਸਰਕਾਰ ਨੂੰ ਵੱਡੀ ਗਿਣਤੀ ਵਿਚ ਮੁਨਾਫਾ ਹੋ ਰਿਹਾ ਹੈ ਇਸ ਲਈ ਉਹਨਾਂ ਨੇ ਠੇਕੇ ਖੋਲ੍ਹੇ ਹਨ ਪਰ ਜਿਮ ਨਾਲ ਉਹਨਾਂ ਦਾ ਪਰਿਵਾਰ ਪਲਦਾ ਹੈ ਉਹਨਾਂ ਦੀ ਕਮਾਈ ਹੀ ਇੱਥੋਂ ਹੈ ਤੇ ਜਿਮ ਲਗਾਉਣ ਨਾਲ ਹੀ ਉਹਨਾਂ ਦੀ ਸਿਹਤ ਬਣਦੀ ਹੈ। ਵਿਦੇਸ਼ਾਂ ਦੀਆਂ ਸਰਕਾਰਾਂ ਨੇ ਸਭ ਤੋਂ ਪਹਿਲਾਂ ਜਿਮ ਹੀ ਖੋਲ੍ਹੇ ਹਨ ਪਰ ਪੰਜਾਬ ਸਰਕਾਰ ਨੇ ਅਜੇ ਤਕ ਜਿਮ ਖੋਲ੍ਹਣ ਦਾ ਐਲਾਨ ਨਹੀਂ ਕੀਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।