ਹਾਈ ਕੋਰਟ ਵਲੋਂ ਕੋਲਿਆਂਵਾਲੀ ਨੂੰ ਅੰਤਰਮ ਰਾਹਤ 'ਚ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਸੀਨੀਅਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ..............

Dyal Singh Kolianwali

ਚੰਡੀਗੜ੍ਹ : ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਵਿਜੀਲੈਂਸ ਜਾਂਚ ਦਾ ਸਾਹਮਣਾ  ਕਰ ਰਹੇ ਸੀਨੀਅਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਹਾਸਲ  ਅੰਤਰਿਮ ਰਾਹਤ ਹਾਲ ਦੀ ਘੜੀ ਜਾਰੀ ਰੱਖੀ ਗਈ ਹੈ। ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਜਿਥੇ ਕੋਲਿਆਂਵਾਲੀ ਦੀ ਪੇਸ਼ਗੀ ਜ਼ਮਾਨਤ ਨੂੰ ਮਨਜ਼ੂਰ ਕੀਤਾ ਸੀ ਤਾਂ ਅੱਜ ਇਹ ਰਾਹਤ ਹੁਣ 13 ਅਗਸਤ ਤੱਕ ਜਾਰੀ ਰੱਖੀ ਗਈ ਹੈ।  ਕੋਲਿਆਂਵਾਲੀ 'ਤੇ ਆਮਦਨ ਤੋਂ ਵੱਧ ਸਰੋਤਾਂ ਨਾਲ ਜਾਇਦਾਦ ਬਣਾਉਣ ਦੇ ਦੋਸ਼  ਹਨ।

ਇਸ ਮਾਮਲੇ 'ਚ ਪਹਿਲਾਂ ਮੋਹਾਲੀ ਅਦਾਲਤ ਵਲੋਂ ਅੰਤਰਿਮ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਹਾਈਕੋਰਟ 'ਚ ਜ਼ਮਾਨਤ ਅਰਜ਼ੀ ਲਾਈ ਗਈ ਸੀ। ਹਾਈਕੋਰਟ ਨੇ ਵਿਜੀਲੈਂਸ ਨੂੰ ਨੋਟਿਸ ਜਾਰੀ ਕਰਦਿਆਂ ਕੋਲਿਆਂਵਾਲੀ ਦੀ ਗ੍ਰਿਫਤਾਰੀ 'ਤੇ ਪਹਿਲਾਂ ਅੱਜ (7 ਅਗਸਤ) ਤੱਕ ਰੋਕ ਲਾ ਦਿੱਤੀ ਸੀ ਇਸਦੇ ਨਾਲ ਹੀ ਵਿਜੀਲੈਂਸ ਵਿਭਾਗ ਨੂੰ ਇਸ ਬਾਬਤ  ਨੋਟਿਸ ਜਾਰੀ ਕਰ  ਦਾਇਰ ਕੇਸ ਬਾਰੇ  ਸਟੇਟਸ ਰਿਪੋਰਟ ਤਲਬ ਕੀਤੀ ਗਈ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ13 ਅਗਸਤ ਨੂੰ ਕੀਤੀ ਜਾਵੇਗੀ।