ਸਿਖਿਆ ਵਿਭਾਗ 'ਚ ਬਦਲੀਆਂ ਦੀ ਵਿਜੀਲੈਂਸ ਜਾਂਚ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਖਿਆ ਵਿਭਾਗ ਦੇ ਅਧਿਕਾਰੀਆਂ ਦੀ ਅਣਦੇਖੀ ਕਾਰਨ ਪੁਰਖਾਲੀ ਇਲਾਕੇ ਦੇ ਪਿੰਡ ਟਾਂਡਾ, ਰਾਮਪੁਰ, ਬਰਦਾਰ, ਭੱਦਲ ਅਤੇ ਹੋਰ ਕਈ ਪ੍ਰਾਇਮਰੀ ਸਕੂਲਾਂ ............

State Vigilance Bureau Office

ਐਸ.ਏ.ਐਸ. ਨਗਰ (ਦਿਹਾਤੀ) :  ਸਿਖਿਆ ਵਿਭਾਗ ਦੇ ਅਧਿਕਾਰੀਆਂ ਦੀ ਅਣਦੇਖੀ ਕਾਰਨ ਪੁਰਖਾਲੀ ਇਲਾਕੇ ਦੇ ਪਿੰਡ ਟਾਂਡਾ, ਰਾਮਪੁਰ, ਬਰਦਾਰ, ਭੱਦਲ ਅਤੇ ਹੋਰ ਕਈ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਗ਼ਲਤ ਬਦਲੀਆਂ ਕਰਨ ਕਰ ਕੇ ਕਈ ਪ੍ਰਾਇਮਰੀ ਸਕੂਲ ਅਧਿਆਪਕ ਸਰਪਲੱਸ ਹੋ ਗਏ ਅਤੇ ਕਈ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਕਾਰਨ ਬੱਚਿਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ। ਇਸ ਨੂੰ ਲੈ ਕੇ ਪੁਰਖਾਲੀ ਖੇਤਰ ਦੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੇ ਸਿਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਪੱਤਰ ਲਿਖਕੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਕੀਤੀਆਂ ਗਈਆਂ

ਗ਼ਲਤ ਬਦਲੀਆਂ ਸਬੰਧੀ ਜਾਣੂ ਕਰਵਾਇਆ ਕਿ ਕੁਝ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨੇ ਅਪਣੇ ਚਹੇਤੇ ਅਧਿਆਪਕਾਂ ਨੂੰ ਖ਼ੁਸ਼ ਕਰਨ ਲਈ ਕਾਨੂੰਨ ਦੀ ਪਰਵਾਹ ਨਾ ਕਰਦੇ ਹੋਏ ਬਦਲੀਆਂ ਕਰ ਦਿਤੀਆਂ ਗਈਆਂ ਹਨ, ਜਿਸ ਕਰ ਕੇ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। 
ਇਸ ਸਬੰਧ ਵਿਚ ਜਿਥੇ ਪੰਚਾਇਤ ਮੈਂਬਰਾਂ ਵਲੋਂ ਸਿਖਿਆ ਵਿਭਾਗ ਨੂੰ ਲਿਖਤੀ ਸ਼ਿਕਾਇਤਾਂ ਦਿਤੀਆਂ ਉਥੇ ਹੀ ਵਿਜੀਲੈਂਸ ਵਿਭਾਗ ਨੂੰ ਵੀ ਲਿਖਤੀ ਪੱਤਰਾਂ ਰਾਹੀ ਗਲਤ ਹੋਈਆ ਬਦਲੀਆਂ ਸਬੰਧੀ ਲਿਖਤੀ ਸਿਕਾਇਤਾ ਦੇ ਕੇ ਪੜਤਾਲ ਕਰਨ ਦੀ ਮੰਗ ਕੀਤੀ ਸੀ । 

ਪਰ ਸਿਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਨ੍ਹਾ ਚਿੱਠੀਆਂ ਦੀ ਕੋਈ ਪਰਵਾਹ ਨਾ ਕਰਦੇ ਹੋਏ ਕਾਰਵਾਈ ਕਰਨ ਨੂੰ ਉਚਿਤ ਨਹੀਂ ਸਮਝਿਆ। ਕਿਉਂਕਿ ਅਧਿਆਪਕਾਂ ਦੀਆਂ ਗਲਤ ਬਦਲੀਆਂ ਡੈਪੂਟੇਸ਼ਨ ਕਰਨ ਦੇ ਬਦਲੇ ਅਧਿਕਾਰੀਆਂ ਨੇ ਮੋਟੀ ਰਕਮ ਰਿਸ਼ਵਤ ਦੇ ਰੂਪ ਵਿਚ  ਲਈ ਹੋਈ ਸੀ ਤੇ ਵਿਜੀਲੈਂਸ ਵਿਭਾਗ ਦੇ ਡਾਇਰੈਕਟਰ ਪੰਜਾਬ ਵਿਜੀਲੈਸ ਬਿਊਰੋ ਦੇ ਮੁੱਖ ਦਫਤਰ ਨੇ ਸਿਕਾਇਤ ਨੰਬਰ 196/18 ਦੇ ਹਵਾਲੇ ਰਾਹੀ ਸੁਪਰਡੈਟ ਕਰਾਈਮ-2 ਦੇ ਦਸਖਤਾ ਹੇਠ ਜਾਰੀ ਪੱਤਰ ਨੰਬਰ 22560/ਵਬ/ਐਸ-12 ਤਹਿਤ ਗਰਾਮ ਪੰਚਾਇਤਾਂ ਵਲੋਂ ਭੇਜੀਆਂ ਚਿੱਠੀਆਂ ਤੇ ਕਾਰਵਾਈ ਕਰਦਿਆ

ਸਿੱਖਿਆ ਵਿਭਾਗ ਦੇ ਸਕੱਤਰ ਨੂੰ ਕਾਨੂੰਨ ਛਿੱਕੇ ਟੰਗ ਕੇ ਕੀਤੀਆਂ ਬਦਲੀਆਂ , ਡੈਪੂਟੇਸਨਾਂ ਦੀ ਉੱਚ ਪੱਧਰੀ ਜਾਂਚ ਕਰਨ ਦੀਆਂ ਹਦਾਇਤਾ ਕੀਤੀਆਂ ਕਿ ਸਿੱਖਿਆ ਵਿਭਾਗ ਦੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਕਰਕੇ ਅਮਲ ਵਿਚ ਲਿਆਦਾ ਜਾਵੇ। ਇਥੇ ਜਿਕਰਯੋਗ ਹੈ ਸ਼ਿਕਾਇਤ ਕਰਤਾ ਕਾਕਾ ਸਿੰਘ ਨੂੰ ਵਿਜੀਲੈਂਸ ਵਿਭਾਗ ਵੱਲੋਂ ਮਿਲਿਆ ਪੱਤਰ ਵਿਖਾਉਂਦੇ ਹੋਏ ਕਿਹਾ ਕਿ ਦੇਰ ਆਏ ਦਰੁਸਤ ਆਏ ਭਾਂਵੇ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਲਾਕੇ ਦੇ ਪਿੰਡਾਂ ਦੀਆਂ ਗਰਾਮ ਪੰਚਾਇਤਾਂ ਨੇ ਅਨੇਕਾਂ ਲਿਖਤੀ ਚਿੱਠੀਆਂ ਨਜਾਇਜ਼ ਬਦਲੀਆਂ ਤੇ ਡੈਪੂਟੇਸ਼ਨਾਂ  ਸਬੰਧੀ ਦਿੱਤੀਆ ਸਨ ਪਰ ਕੋਈ ਕਾਰਵਾਈ ਨਹੀਂ ਹੋਈ।

ਹੁਣ ਆਸ ਦੀ ਕਿਰਨ ਜਾਗੀ ਹੈ। ਵਿਜੀਲੈਂਸ ਵਿਭਾਗ ਨੇ ਨਜਾਇਜ਼ ਹੋਈਆਂ ਬਦਲੀਆਂ ਸਬੰਧੀ ਸਿੱਖਿਆ ਵਿਭਾਗ ਨੂੰ ਇਕ ਪੱਤਰ ਜਾਰੀ ਕਰਕੇ ਜਾਂਚ ਕਰਨ ਲਈ ਹਦਾਇਤਾ ਕੀਤੀਆ ਉਨ੍ਹਾਂ ਵਿਜੀਲੈਂਸ ਵਿਭਾਗ ਵੱਲੋਂ ਵਿਖਾਈ ਦਲੇਰੀ ਦੀ ਸਲਾਘਾ ਕੀਤੀ ਤੇ ਕਸੂਰਵਾਰ ਸਿੱਖਿਆ ਵਿਭਾਗ ਦੇ ਅਧਿਕਾਰੀਆ ਵੱਲੋਂ ਪੈਸੇ ਲੈ ਕੇ ਆਪਣੇ ਚਹੇਤਿਆਂ ਦੀਆਂ ਕੀਤੀਆਂ ਗਲਤ ਬਦਲੀਆਂ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।