ਚੰਗੇ ‘ਕਿਸਾਨਾਂ’ ਨੂੰ ਮਿਲਣਗੇ ਜ਼ਹਾਜ਼ ਦੇ ਝੂਟੇ ਫ਼੍ਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਾਲੀ ਸਾੜਨ ਵਿਰੁੱਧ ਭਾਰਤ ਸਰਕਾਰ ਵੱਲੋਂ ਪੰਜਾਬ ਤੇ ਪਰਿਆਣਾ ਦੇ ਕਿਸਾਨਾਂ ਨੂੰ ਖ਼ਾਸ ਤੌਰ ‘ਤੇ ਅਪੀਲ ਕੀਤੀ ਜਾ ਰਹੀ ਹੈ...

ਪਰਾਲੀ

ਚੰਡੀਗੜ੍ਹ (ਪੀਟੀਆਈ) : ਪਰਾਲੀ ਸਾੜਨ ਵਿਰੁੱਧ ਭਾਰਤ ਸਰਕਾਰ ਵੱਲੋਂ ਪੰਜਾਬ ਤੇ ਪਰਿਆਣਾ ਦੇ ਕਿਸਾਨਾਂ ਨੂੰ ਖ਼ਾਸ ਤੌਰ ‘ਤੇ ਅਪੀਲ ਕੀਤੀ ਜਾ ਰਹੀ ਹੈ। ਸੂਬਾ ਸਰਕਾਰਾਂ ਵੀ ਪਰਾਲੀ ਸਾੜਨ ਖ਼ਿਲਾਫ਼ ਇਸ ਵਾਸ ਅਪਣਾ ਸਖ਼ਤ ਰਵੱਈਆਂ ਦਿਖਾ ਰਹੀਆਂ ਹਨ। ਪਰ ਫਿਰ ਵੀ ਕਈਂ ਕਿਸਾਨ ਅਜੇ ਵੀ ਪਰਾਲੀ ਸਾੜਨਾ ਬੰਦ ਨਹੀਂ ਕਰ ਰਹੇ। ਹਰਿਆਣਾ ਸਰਕਾਰ ਪਰਾਲੀ ਨਾ ਸਾੜਨ ‘ਤੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਬਸਿਡੀ ਵੀ ਦੇ ਰਹੀ ਹੈ। ਪਰ ਅਜਿਹੇ ਹਾਲਾਤ ਵਿਚ ਚਰਖੀ ਦਾਦਰੀ ਦੇ ਹਿਸਾਰ ਦੇ ਪਿੰਡ ਘਿਕਾਡਾ ਦੇ ਸਰਪੰਚ ਕਿਸਾਨਾਂ ਲਈ ਨਵੀਂ ਯੋਜਨਾ ਲੈ ਕੇ ਆਏ ਹਨ।

ਜਿਸ ਵਿਚ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਅੰਮ੍ਰਿਤਸਰ ਦੀ ਹਵਾਈ ਯਾਤਰਾ ਕਰਾਉਣਗੇ। ਇਨ੍ਹਾ ਹੀ ਨਹੀਂ ਇਸ ਆਫ਼ਰ ਲਈ ਉਨ੍ਹਾਂ ਨੇ ਪੋਸਟਰ ਤੋਂ ਲੈ ਕੇ ਸ਼ੋਸ਼ਲ ਡੀਆ ਜ਼ਰੀਏ ਕਿਸਾਨਾਂ ਨੂੰ ਜਾਗਰੂਕ ਕੀਤਾ ਹੈ। ਹਰਿਆਣਾ ਵਿੱਚ ਵੀ ਪਰਾਲੀ ਦੀ ਸਾਂਭ ਸੰਭਾਲ ਦਾ ਮੁੱਦਾ ਬਹੁਤ ਗੰਭੀਰ ਹੁੰਦਾ ਜਾ ਰਿਹਾ ਹੈ।ਇਸ ਦੇ ਲਈ ਪਰਾਲੀ ਪ੍ਰਦੂਸ਼ਣ ਤੋਂ ਵੱਧ ਰਹੇ ਖ਼ਤਰੇ ਨੂੰ ਘੱਟ ਕਰਨ ਲਈ ਪਿੰਡ ਘਿਕਾਡਾ ਦੇ ਸਰਪੰਚ ਸੋਮੇਸ਼ ਕਿਸਾਨਾਂ ਲਈ ਇੱਕ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਹੈ।ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਪਰਾਲੀ ਨਹੀਂ ਸਾੜਨਗੇ ,ਉਨ੍ਹਾਂ ਕਿਸਾਨਾਂ ਨੂੰ ਅੰਮ੍ਰਿਤਸਰ ਦੀ ਹਵਾਈ ਯਾਤਰਾ ਕਰਾਉਣਗੇ।

ਉਨ੍ਹਾਂ ਨੇ ਪੋਸਟਰ ਤੋਂ ਲੈ ਕੇ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਨੂੰ ਚੇਤੰਨ ਕੀਤਾ ਹੈ।ਸਰਕਾਰ ਜਿੱਥੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਤੋਂ ਰੋਕ ਰਹੀ ਹੈ, ਉਥੇ ਹੀ ਸਰਕਾਰੀ ਸੰਸਥਾਵਾਂ ਕਿਸਾਨਾਂ ਨੂੰ ਸਬਸਿਡੀ ‘ਤੇ ਮਸ਼ੀਨਰੀ ਮੁਹੱਈਆ ਕਰਵਾ ਰਹੀਆਂ ਹਨ। ਸਰਕਾਰੀ ਅੰਕੜਿਆਂ ਮੁਤਾਬਕ ਚਰਖ਼ੀ ਦਾਦਰੀ ਜ਼ਿਲ੍ਹੇ ‘ਚ ਲਗਭਗ ਦੋ ਹਜ਼ਾਰ ਹੈਕਟੇਅਰ ‘ਚ ਝੋਨੇ ਦੀ ਕਟਾਈ ਕੀਤੀ ਜਾਂਦੀ ਹੈ,ਜਿਸ ਕਰਕੇ ਝੋਨੇ ਦੀ ਪਰਾਲੀ ਸਾੜਨ ਨਾਲ ਜ਼ਿਲ੍ਹੇ ‘ਚ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ।ਇਸ ਕਾਰਨ ਪਿੰਡ ‘ਚ ਰਹਿਣ ਵਾਲੇ ਬੁਜ਼ਰਗਾਂ ਤੇ ਬੱਚਿਆਂ ਦਾ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਕਈ ਬਜ਼ੁਰਗ ਪ੍ਰਦੂਸ਼ਣ ਕਾਰਨ ਸਾਹ ਦੀ ਬਿਮਾਰੀ ਤੋਂ ਪੀੜਤ ਹੋ ਚੁੱਕੇ ਹਨ।

ਸਰਪੰਚ ਸੋਮੇਸ਼ ਨੇ ਦੱਸਿਆ ਕਿ ਪਿੰਡ ਦੇ ਕਿਸਾਨਾਂ ਨੂੰ ਹਵਾਈ ਯਾਤਰਾ ਦੇ ਨਾਲ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੀ ਮਦਦ ਨਾਲ ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਉਪਲੱਬਧ ਕਰਵਾਈਆਂ ਜਾਣਗੀਆਂ।