4 ਪੁੱਤਰਾਂ ਦੇ ਬਾਵਜੂਦ ਦਾਣੇ ਭੁੰਨ ਕੇ ਗੁਜ਼ਾਰਾ ਕਰ ਰਹੀ ਬੁੱਢੀ ਮਾਂ
ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਪੂਰੀ ਦੁਨੀਆ ਵਿਚ ਮਨਾਇਆ ਗਿਆ।
ਤਰਨਤਾਰਨ : ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਪੂਰੀ ਦੁਨੀਆ ਵਿਚ ਮਨਾਇਆ ਗਿਆ। ਪਰ ਕੁਝ ਔਰਤਾਂ ਅਜਿਹੀਆਂ ਵੀ ਹਨ ਜੋ ਸੁਰਖੀਆਂ ਵਿੱਚ ਨਾ ਆਉਣ ਦੇ ਬਾਵਜੂਦ ਆਮ ਆਦਮੀ ਲਈ ਇਕ ਮਿਸਾਲ ਬਣ ਰਹੀਆਂ ਹਨ। ਅਜਿਹੀ ਹੀ ਇਕ ਬਜ਼ੁਰਗ ਔਰਤ ਪਿੰਡ ਸਰਹਾਲੀ ਦੀ 70 ਸਾਲਾ ਬਜ਼ੁਰਗ ਸਰਵਣ ਕੌਰ ਹੈ ਜੋ 4 ਪੁੱਤਰ ਹੋਣ ਦੇ ਬਾਵਜੂਦ ਮੁਸ਼ਕਲ ਸਥਿਤੀ ਵਿਚ ਭੱਠੀ ਵਿਚ ਦਾਨੇ ਭੁੰਨ ਕੇ ਗੁਜ਼ਾਰਾ ਕਰ ਰਹੀ ਹੈ।
ਉਸਨੇ ਡੀ.ਸੀ.ਤੋਂ ਪੈਨਸ਼ਨ ਅਤੇ ਰਾਸ਼ਨ ਲਈ ਸਹਾਇਤਾ ਦੀ ਬੇਨਤੀ ਕੀਤੀ ਸੀ। ਸਰਵਣ ਕੌਰ ਪਤਨੀ ਇੰਦਰ ਸਿੰਘ ਦੇ 4 ਪੁੱਤਰ ਅਤੇ 2 ਲੜਕੀਆਂ ਹਨ ਜੋ ਵਿਆਹੇ ਹੋਏ ਹਨ। ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸਨੇ ਮੁਸ਼ਕਲ ਹਾਲਾਤਾਂ ਵਿੱਚ ਬੱਚਿਆਂ ਦੀ ਪਰਵਰਿਸ਼ ਕੀਤੀ ਅਤੇ ਇੱਕ ਦਿਨ ਚਾਰੇ ਪੁੱਤਰਾਂ ਨੇ ਆਪਣੀ ਮਾਂ ਨੂੰ ਬੇਸਹਾਰਾ ਛੱਡ ਦਿੱਤਾ ਅਤੇ ਪਿੰਡ ਵਿੱਚ ਹੀ ਵੱਖਰੇ ਰਹਿਣ ਲੱਗ ਪਏ।
ਕਿਸੇ ਨੇ ਕਦੇ ਮਾਂ ਨੂੰ ਨਹੀਂ ਪੁੱਛਿਆ।ਅੱਜ ਸਰਵਨ ਕੌਰ ਦੇ ਪੋਤੇ- ਪੋਤੀਆਂ ਦੇ ਵਿਆਹ ਵੀ ਹੋ ਗਏ ਹਨ। ਜਦੋਂ ਪੁੱਤਰ ਵੱਖ ਹੋ ਗਏ ਸਰਵਣ ਕੌਰ ਨੇ ਪਿੰਡ ਦੀਆਂ ਕੁਝ ਝਾੜੀਆਂ ਨਾਲ ਬਾਲਣ ਨੂੰ ਇਕੱਠਾ ਕੀਤਾ ਅਤੇ ਖੁੱਲ੍ਹੇ ਅਸਮਾਨ ਹੇਠ ਭੱਠੀ ਭੁੰਨਣ ਦਾ ਕੰਮ ਸ਼ੁਰੂ ਕਰ ਦਿੱਤਾ। ਸਰਵਣ ਕੌਰ ਨੇ ਕਿਹਾ ਕਿ ਉਸ ਨੂੰ 6 ਮਹੀਨਿਆਂ ਤੋਂ ਰਾਸ਼ਨ ਨਹੀਂ ਮਿਲਿਆ ਅਤੇ ਸਮੇਂ ਸਿਰ ਪੈਨਸ਼ਨ ਨਹੀਂ ਮਿਲੀ ਜਿਸ ਕਾਰਨ ਮੁਸ਼ਕਿਲ ਨਾਲ ਗੁਜ਼ਾਰਾ ਹੋ ਰਿਹਾ ਹੈ।
ਸਵੇਰ ਤੋਂ ਸ਼ਾਮ ਤੱਕ ਮੱਕੀ ਦੇ ਦਾਣੇ ਭੁੰਨ ਕੇ ਕੁਝ ਰੁਪਏ ਮਿਲਦੇ ਹਨ। ਜਦੋਂ ਮੀਂਹ ਪੈਂਦਾ ਹੈ ਤਾਂ ਕੰਮ ਰੁਕ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭੀਖ ਮੰਗਣ ਨਾਲੋਂ ਸਖ਼ਤ ਮਿਹਨਤ ਕਰਨਾ ਬਿਹਤਰ ਹੈ।ਬਜ਼ੁਰਗ ਦੀ ਸਾਰ ਲਈ ਜਾਵੇਗੀ ਡੀ.ਸੀ. ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਐਸ.ਡੀ.ਐਮ. ਰਾਹੀਂ ਬੇਸਹਾਰਾ ਔਰਤ ਸਰਵਣ ਕੌਰ ਦੀ ਸਾਰ ਲੈਂਦਿਆਂ, ਉਸਦੀ ਸਮੱਸਿਆਵਾਂ ਦੇ ਹੱਲ ਦਾ ਆਦੇਸ਼ ਦੇ ਦਿੱਤੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ