ਕਰਜ਼ੇ ਤੋਂ ਤੰਗ ਆ ਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੈਸੇ ਨਾ ਮਿਲਣ ਕਾਰਨ ਏਜੰਟ ਉਸ ਦੀ ਜ਼ਮੀਨ ਸਸਤੇ ਵਿਚ ਕਰਨਾ ਚਾਹੁੰਦਾ ਸੀ ਕੁਰਕ

photo

 

ਸ੍ਰੀ ਮੁਕਤਸਰ ਸਾਹਿਬ : ਕਰਜ਼ੇ ਤੋਂ  ਤੰਗ ਆ ਕੇ  ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ  ਦੇ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਹੈ। ਪਿੰਡ ਘੱਗਾ ਦੇ ਰਹਿਣ ਵਾਲੇ ਕਿਸਾਨ ਨੇ ਸਲਫਾਸ ਨਿਗਲ ਲਈ। ਮ੍ਰਿਤਕ ਦੀ ਪਛਾਣ ਹਰਿਮੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਘੱਗਾ ਵਜੋਂ ਹੋਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਹਰਿਮੰਦਰ ਸਿੰਘ ਨੇ ਇਕ ਆੜ੍ਹਤੀ ਤੋਂ ਕਰਜ਼ਾ ਲਿਆ ਸੀ। ਉਸ ਨੇ ਦੋਸ਼ ਲਾਇਆ ਕਿ ਏਜੰਟ ਉਸ ਨੂੰ ਪੈਸਿਆਂ ਲਈ ਤੰਗ ਕਰਦਾ ਸੀ, ਜਿਸ ਕਾਰਨ ਉਸ ਨੇ ਦੁਖੀ ਹੋ ਕੇ ਮੌਤ ਨੂੰ ਗਲ ਲਾ ਲਿਆ। 

ਇਹ ਵੀ ਪੜ੍ਹੋ: ਅਬੋਹਰ 'ਚ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ ਮਜ਼ਦੂਰ, ਹਾਲਤ ਗੰਭੀਰ 

ਮ੍ਰਿਤਕ ਦੀ ਮਾਤਾ ਦਲਬੀਰ ਕੌਰ ਨੇ ਦਸਿਆ ਕਿ ਹਰਿਮੰਦਰ ਸਿੰਘ ਨੇ ਇਕ  ਏਜੰਟ  ਤੋਂ ਕਰਜ਼ ਲਿਆ ਸੀ। ਉਸ ਨੇ ਦੋਸ਼ ਲਾਇਆ ਕਿ ਪੈਸੇ ਨਾ ਮਿਲਣ ਕਾਰਨ ਏਜੰਟ ਉਸ ਦੀ ਜ਼ਮੀਨ ਸਸਤੇ ਵਿਚ ਕੁਰਕ ਕਰਨਾ ਚਾਹੁੰਦਾ ਸੀ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਦੀ ਫੋਟੋ ਨੇ ਬਚਾਇਆ ਹੰਗਾਮਾ! ਜਲਦੀ ਆਊਟ ਹੋਣ 'ਤੇ ਪ੍ਰਸ਼ੰਸਕਾਂ ਨੇ ਕੀਤਾ ਟ੍ਰੋਲ

11 ਕਨਾਲ ਜ਼ਮੀਨ ਉਨ੍ਹਾਂ ਨੇ ਆੜ੍ਹਤੀ ਨੂੰ ਕੁਰਕ ਕਰਨ ਲਈ ਦੇ ਦਿੱਤੀ ਪਰ ਆੜ੍ਹਤੀ ਉਸ ਦੀ ਹੋਰ ਜ਼ਮੀਨ ਕੁਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਇਸ ਸਬੰਧੀ ਜਾਅਲੀ ਦਸਤਾਵੇਜ਼ ਵੀ ਬਣਾਏ ਸਨ। ਹਰਿਮੰਦਰ ਸਿੰਘ ਇਸ ਗੱਲ ਤੋਂ ਬਹੁਤ ਚਿੰਤਤ ਸੀ। ਜਿਸ ਕਾਰਨ ਉਸ ਨੇ ਦੋ ਦਿਨ ਪਹਿਲਾਂ ਸਲਫਾਸ ਨਿਗਲ ਲਈ। ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਵੀਰਵਾਰ ਦੇਰ ਸ਼ਾਮ ਉਸ ਦੀ ਮੌਤ ਹੋ ਗਈ। ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।