ਪੁਲਿਸ ਦੀ ਵੱਡੀ ਨਲਾਇਕੀ ! ਗੁਰਸਿੱਖ ਨੌਜਵਾਨਾਂ 'ਤੇ ਵੀ ਕੀਤਾ ਨਜਾਇਜ਼ ਸ਼ਰਾਬ ਦਾ ਮਾਮਲਾ ਦਰਜ

ਏਜੰਸੀ

ਖ਼ਬਰਾਂ, ਪੰਜਾਬ

ਕਿਰਤੀ ਕਿਸਾਨ ਯੂਨੀਅਨ ਵਲੋਂ ਪ੍ਰਸਾਸ਼ਨ ਖ਼ਿਲਾਫ਼ ਧਰਨਾ

Gur sikh Youth Registered Sangrur Punjab India

ਸੰਗਰੂਰ: ਪਿਛਲੇ ਦਿਨੀਂ ਜਿੱਥੇ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸ਼ਨ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਸ਼ਰਾਬ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਿਸ ਤਹਿਤ ਅੱਜ ਪੁਲਿਸ ਵੱਲੋਂ ਪਿੰਡ ’ਚ ਛਾਪੇਮਾਰੀ ਕਰ ਕੇ ਆਮ ਲੋਕਾਂ ਨੂੰ ਵੀ ਦੁੱਖੀ ਕੀਤਾ ਗਿਆ ਹੈ ਜਿਸ ਲਈ ਅੱਜ ਕਿਸਾਨ ਯੂਨੀਅਨ ਵਲੋਂ ਧਰਨਾ ਦਿੱਤਾ ਗਿਆ।

ਪਿਛਲੇ ਦਿਨੀਂ ਸੰਗਰੂਰ ਦੇ ਲੋਗੋਂਵਾਲ ਪੁਲਿਸ ਸਟੇਸ਼ਨ ਵੱਲੋਂ ਪਿੰਡ ਵਿੱਚ ਛਾਪੇਮਾਰੀ ਕਰ ਕਈ ਲੋਕਾਂ ਉੱਤੇ ਗ਼ੈਰਕਾਨੂੰਨੀ ਸ਼ਰਾਬ ਦੇ ਮਾਮਲੇ ਦਰਜ ਕੀਤੇ ਗਏ ਸਨ ਜਿਸ ਦੇ ਚਲਦੇ ਅੱਜ ਪਿੰਡ ਦੇ ਲੋਕਾਂ ਵਲੋਂ ਜ਼ਿਲ੍ਹਾ ਪੁਲਿਸ ਮੁੱਖੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਐਸਐਚਓ ਦੇ ਖਿਲਾਫ ਕਾਰਵਾਈ ਕਰਨ ਨੂੰ ਕਿਹਾ ਗਿਆ। ਜੇ ਕਾਰਵਾਈ ਨਹੀਂ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਲੋਂਗੋਵਾਲ ਪੁਲਿਸ ਸਟੇਸ਼ਨ ਦਾ ਘਿਰਾਉ ਕੀਤਾ ਜਾਵੇਗਾ।

ਲੋਕਾਂ ਦਾ ਕਹਿਣਾ ਸੀ ਕਿ ਪੁਲਿਸ ਨੇ ਉਨ੍ਹਾਂ ਲੋਕਾਂ ਉੱਤੇ ਵੀ ਮਾਮਲੇ ਦਰਜ ਕਰ ਦਿੱਤੇ ਜਿਨ੍ਹਾਂ ਦੇ ਕੋਲ ਘਰ ਵਿੱਚ 200ml ਸ਼ਰਾਬ ਸੀ ਉਹ ਵੀ ਉਨ੍ਹਾਂ ਨੇ ਆਪਣੇ ਪੀਣ ਲਈ ਰੱਖੀ ਸੀ ਨਾ ਕਿ ਵੇਚਣ ਲਈ ਅਤੇ ਅਜਿਹੇ ਲੋਕ ਵੀ ਹੈ ਪਿੰਡ ਵਿੱਚ ਜੋ ਕਿ ਸ਼ਰਾਬ ਨੂੰ ਹੱਥ ਤੱਕ ਨਹੀਂ ਲਗਾਉਂਦੇ। ਉਨ੍ਹਾਂ ਨੇ ਅਮ੍ਰਿਤ ਛਕਿਆ ਦਾ ਹੋਇਆ ਹੈ। ਉਨ੍ਹਾਂ ਉੱਤੇ ਵੀ ਇਸ SHO  ਨੇ ਮਾਮਲਾ ਦਰਜ ਕਰ ਦਿੱਤਾ।

ਭੂਪਿੰਦਰ ਸਿੰਘ ਲੋਂਗੋਵਾਲ ਕਿਰਤੀ ਕਿਸਾਨ ਯੂਨੀਅਨ ਦਾ ਸੂਬਾ ਕਮੇਟੀ ਮੈਂਬਰ ਨੇ ਦਸਿਆ ਕਿ ਉਹਨਾਂ ਦੇ ਪਿੰਡ ਦੇ ਛਾਪੇਮਾਰੀ ਕੀਤੀ ਗਈ ਸੀ ਤੇ ਇਸ ਛਾਪੇਮਾਰੀ ਵਿਚ ਕਈ ਲੋਕਾਂ ਤੇ ਨਾਜ਼ਾਇਜ਼ ਪਰਚੇ ਵੀ ਦਰਜ ਕੀਤੇ ਗਏ ਸਨ। ਜੇ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਉਹ ਇਸ ਦਾ ਜਮ ਕੇ ਵਿਰੋਧ ਕਰਨਗੇ ਤੇ ਸੰਘਰਸ਼ ਵੀ ਤੇਜ਼ ਕਰਨਗੇ।

ਮਨਿੰਦਰਪਾਲ ਸਿੰਘ ਸਾਬਕਾ ਸਰਪੰਚ ਤਕੀਪੁਰ ਨੇ ਦਸਿਆ ਕਿ ਪੁਲਿਸ ਨੇ ਕੁੱਝ ਕੁ ਘਰਾਂ ਵਿਚੋਂ ਪਾਈਆ, ਅਧੀਆ ਸ਼ਰਾਬ ਬਰਾਮਦ ਕੀਤੀ ਸੀ ਪਰ ਉਹ ਵੇਚਦੇ ਨਹੀਂ ਹਨ ਬਲਕਿ ਪੀਂਦੇ ਹਨ ਤੇ ਇਹਨਾਂ ਤੇ ਵੀ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ।

ਉਹਨਾਂ ਦੀ ਇਹੀ ਮੰਗ ਹੈ ਕਿ ਇਸ ਐਸਐਚਓ ਨੂੰ ਉਸ ਦੇ ਅਹੁਦੇ ਤੋਂ ਮੁਅੱਤਲ ਕੀਤਾ ਜਾਵੇ ਤੇ ਨਾਜ਼ਾਇਜ਼ ਪਰਚੇ ਵਾਪਸ ਲਏ ਜਾਣ। ਜੇ ਪੁਲਿਸ ਪ੍ਰਸਾਸ਼ਨ ਇਸੇ ਤਰ੍ਹਾਂ ਸਰਕਾਰ ਦੀ ਢਿੱਲ ਦਾ ਫ਼ਾਇਦਾ ਚੁੱਕੇਗੀ ਤਾਂ ਆਮ ਲੋਕਾਂ ਦਾ ਜਿਓਣਾ ਮੁਸ਼ਕਿਲ ਹੋ ਜਵੇਗਾ। ਸੋ ਵੇਖਣਾ ਹੋਵੇਗਾ ਕਿ ਹੁਣ ਸਰਕਾਰ ਇਸ ਮਾਮਲੇ ਤੇ ਕੀ ਕਾਰਵਾਈ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।