ਇਸ ਸਿੱਖ ਨੌਜਵਾਨ ਦੀਆਂ ਖਰੀਆਂ-ਖਰੀਆਂ ਅਕਾਲੀਆਂ ਨੂੰ ਨਹੀਂ ਆਉਣੀਆਂ ਰਾਸ!

ਏਜੰਸੀ

ਖ਼ਬਰਾਂ, ਪੰਜਾਬ

100 ਸਾਲ ਪੁਰਾਣਾ ਪਾਵਨ ਸਰੂਪ ਗਾਇਬ ਹੋਣ ਦਾ ਮਾਮਲਾ

Missing Saroop Prof Dharamjit Singh Mann SGPC Sikh Community Sukhbir Singh Badal

ਪਟਿਆਲਾ: ਪਟਿਆਲਾ ਦੇ ਪਿੰਡ ਕਲਿਆਣਾ ਵਿਚੋਂ ਗਾਇਬ ਹੋਏ ਪਾਵਨ ਸਰੂਪ ਦਾ ਮਾਮਲਾ ਭਖਦਾ ਨਜ਼ਰ ਆ ਰਿਹਾ। ਬੀਤੇ ਦਿਨੀਂ ਸਰੂਪਾਂ ਨੂੰ ਲੈ ਕੇ ਪਿੰਡ ਕਲਿਆਣ ਪਹੁੰਚੇ ਸੁਖਬੀਰ ਬਾਦਲ ਵੀ ਸਵਾਲਾਂ ਦੇ ਘੇਰੇ ਵਿਚ ਨਜ਼ਰ ਆਉਂਦੇ ਦਿਖ ਰਹੇ ਨੇ।

ਜਿੱਥੇ ਹੁਣ ਪੰਥਕ ਅਕਾਲੀ ਲਹਿਰ ਮੈਂਬਰ ਪ੍ਰੋਫੈਸਰ ਧਰਮਜੀਤ ਸਿੰਘ ਮਾਨ ਨੇ ਸੁਖਬੀਰ ਬਾਦਲ ਤੇ ਕਈ ਸਵਾਲ ਖੜੇ ਕਰ ਦਿੱਤੇ ਨੇ। ਮਾਨ ਦਾ ਕਹਿਣਾ ਹੈ ਕਿ ਅਕਾਲੀ ਸਰਕਾਰ ਮੌਕੇ ਹੋਈਆਂ ਬੇਅਦਬੀਆਂ ਤੇ ਗਾਇਬ ਹੋਏ 267 ਸਰੂਪਾਂ ਦੇ ਮਾਮਲੇ 'ਚ ਤਾਂ ਸੁਖਬੀਰ ਬਾਦਲ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਜਦੋਂ ਹੁਣ ਪੰਜਾਬ ਵਿਚ ਅਕਾਲੀ ਦਾਲ ਦਾ ਸਫਾਇਆ ਹੁੰਦਾ ਦਿਖ ਰਿਹਾ ਸੁਖਬੀਰ ਬਾਦਲ ਪਿੰਡ ਕਲਿਆਣ ਵਿਚ ਰਾਜਨੀਤੀ ਕਰਨ ਪਹੁੰਚ ਰਿਹਾ।

“ਜਦੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ ਹਨ ਤੇ ਸਰੂਪਾਂ ਦੀ ਘੋਰ ਬੇਅਦਬੀ ਕੀਤੀ ਗਈ ਸੀ ਤਾਂ ਉਸ ਸਮੇਂ ਸੁਖਬੀਰ ਬਾਦਲ ਪੰਜਾਬ ਦਾ ਗ੍ਰਹਿ ਮੰਤਰੀ ਸੀ। ਉਸ ਸਮੇਂ ਇਹਨਾਂ ਨੇ ਇਸ ਮਾਮਲੇ ਦੀ ਜਾਂਚ ਤਾਂ ਕੀ ਕਰਾਉਣੀ ਸੀ, ਨਿਹੱਥੇ ਸਿੰਘ ਜੋ ਕਿ ਲੰਗਰ ਦੀ ਸੇਵਾ ਕਰ ਰਹੇ ਸਨ ਉਹਨਾਂ ਨੂੰ ਗੋਲੀ ਨਾਲ ਮਾਰ ਦਿੱਤਾ ਗਿਆ ਸੀ।”

ਇਸ ਦੇ ਨਾਲ ਹੀ ਉਹਨਾਂ ਨੇ ਅਕਾਲੀ ਦਲ ਨੂੰ ਇਹੀ ਅਪੀਲ ਕੀਤੀ ਹੈ ਕਿ ਉਹ ਹੁਣ ਲੋਕਾਂ ਨੂੰ ਗੁੰਮਰਾਹ ਕਰਨਾ ਛੱਡ ਦੇਣ ਕਿਉਂ ਕਿ ਉਹਨਾਂ ਦੇ ਕੰਮਾਂ ਅਤੇ ਨੀਅਤਾਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਚੁੱਕੇ ਹਨ। ਪੰਥਕ ਅਕਾਲੀ ਲਹਿਰ ਪੰਜਾਬ ਵਿਚ ਇਹਨਾਂ ਮੁੱਦਿਆਂ ਤੇ ਪੂਰੀ ਸਰਗਰਮ ਹੋ ਚੁੱਕੀ ਹੈ ਤੇ ਉਹ ਹੁਣ ਪਿੱਛੇ ਨਹੀਂ ਹਟਣਗੇ।

ਦੱਸ ਦੇਈਏ ਕਿ ਪਿਛਲੇ ਦਿਨੀਂ ਪਿੰਡ ਕਲਿਆਣਾ ਦੇ ਗੁਰਦੁਅਰਾ ਸਾਹਿਬ ’ਚੋਂ 100 ਸਾਲ ਪੁਰਾਣਾ ਇਤਿਹਾਸਕ ਸਰੂਪ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਵੱਲ਼ ਵੱਖ ਜੱਥੇਬੰਦੀਆਂ ਲਗਾਤਾਰ ਸਰਕਾਰ ਤੇ ਸ਼੍ਰੋਮਣੀ ਕਮੇਟੀ ਦਾ ਵਿਰੋਧ ਕਰ ਰਹੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।