ਅਕਾਲੀਆਂ ਨੇ ਨਾਜਾਇਜ ਮਾਇਨਿੰਗ ਨੂੰ ਲੈ ਕੇ ਕਾਂਗਰਸੀਆਂ ਤੋਂ ਪੁੱਛੇ ਸਵਾਲ

ਏਜੰਸੀ

ਖ਼ਬਰਾਂ, ਪੰਜਾਬ

ਕਾਂਗਰਸ ਨੇ ਉਪਜਾਉ ਜ਼ਮੀਨ ਕੀਤੀ ਖ਼ਤਮ

Hoshiarpur IIlegal Mining Indian National Congress Punjab Shiromani Akali Dal

ਹੁਸ਼ਿਆਰਪੁਰ: ਸ਼੍ਰੋਮਣੀ ਅਕਾਲੀ ਦਲ ਦੁਆਰਾ ਅੱਜ ਹੁਸ਼ਿਆਰਪੁਰ  ਦੇ ਮੁਕੇਰੀਆਂ ਅਧੀਨ ਹੋ ਰਹੀ ਹਾਜੀਪੁਰ ਬਲਾਕ ਵਿੱਚ ਅਬੈਕ  ਮਾਇਨਿੰਗ ਦੇ ਖਿਲਾਫ ਰੋਸ ਮਾਰਚ ਕੱਢਿਆ  ਗਿਆ ਜਿਸ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ  ਦੇ ਯੋਨ ਪ੍ਰਧਾਨ ਸਰਵਜੋਤ ਸਿੰਘ ਸੱਬੀ ਨੇ ਕੀਤੀ। ਉਸ ਖੇਤਰ ਵਿੱਚ ਹੋ ਰਹੀ ਮਾਇਨਿੰਗ ਲਈ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਅਤੇ ਮੌਜੂਦਾ ਅਧਿਕਾਰਾਂ ਨੂੰ ਜ਼ਿੰਮੇਵਾਰ ਕਿਹਾ।

ਇਸ ਮੌਕੇ ਉਹਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਦੀ ਉਹ ਛੇਤੀ ਰੇਤ ਮਾਲਿਕਾਂ ਦੇ ਖਿਲਾਫ ਕਾਰਵਾਈ ਕਰਨ ਨਹੀਂ ਤਾਂ ਉਹ ਆਪਣਾ ਸ਼ੰਘਰਸ਼ ਤੇਜ਼ ਕਰ ਲੈਣਗੇ। ਸਰਵਜੋਤ ਸਿੰਘ ਸੱਬੀ ਨੇ ਕਿਹਾ ਕਿ, “ਉਹ ਇਸ ਮੁੱਦੇ ਨੂੰ ਲੈ ਕੇ ਡੀਸੀ ਅਤੇ ਐਸਡੀਐਮ ਕੋਲ ਜਾਣਗੇ। ਅੱਜ ਹਲਕੇ ਦੇ ਐਮਐਲਏ ਪੈਸੇ ਲੈ ਰਹੇ ਹਨ ਤੇ ਇਹ ਪੈਸੇ ਮੁੱਖ ਮੰਤਰੀ ਕੋਲ ਪਹੁੰਚ ਰਹੇ ਹਨ।” ਉਹਨਾਂ ਅੱਗੇ ਕਿਹਾ ਕਿ ਜੇ ਇਹ ਮਾਇਨਿੰਗ ਬੰਦ ਨਾ ਹੋਈ ਤਾਂ ਉਹ ਇਸ ਥਾਂ ਤੇ ਆਉਣ ਵਾਲੇ ਦਿਨਾਂ ਵਿਚ ਧਰਨੇ ਲਗਾਉਣਗੇ।

“ਜਿਹੜੇ ਮਾਇਨਿੰਗ ਕਰ ਰਹੇ ਹਨ ਜੇ ਉਹਨਾਂ ਕੋਲ ਕਾਗਜ਼ ਹਨ ਤਾਂ ਉਹ ਕਾਗਜ਼ ਦਿਖਾਉਣ। ਮਾਇਨਿੰਗ ਦੇ ਨਾ ਤੇ ਦਲਾਲੀ ਕੀਤੀ ਜਾ ਰਹੀ ਹੈ।” 150 ਤੋਂ 200 ਫੁੱਟ ਤੇ ਮਾਇਨਿੰਗ ਕਰਨੀ ਕੋਈ ਆਰਡਰ ਵਿਚ ਨਹੀਂ ਹੁੰਦੀ ਪਰ ਇਹ ਸਭ ਨਾਜਾਇਜ ਕੀਤਾ ਜਾ ਰਿਹਾ ਹੈ। ਉੱਥੇ ਹੀ ਕਾਂਗਰਸ ਆਗੂ ਨੇ ਉਲਟਾ ਅਕਾਲੀਆਂ ਤੇ ਸੋਸ਼ਲ ਡਿਸਟੈਂਸਿੰਗ ਦਾ ਇਲਜ਼ਾਮ ਲਗਾ ਦਿੱਤਾ। ਜਿਹੜੀ ਮਾਇਨਿੰਗ ਦੀ ਅਕਾਲੀ ਲੀਡਰ ਗੱਲ ਕਰ ਰਹੇ ਹਨ ਉਹ 10 ਸਾਲ ਪੁਰਾਣੀ ਹੈ।

ਉਹ ਨਾਜਾਇਜ ਮਾਇਨਿੰਗ ਨਹੀਂ ਕਰ ਰਹੇ। ਉਹਨਾਂ ਅੱਗੇ ਕਿਹਾ ਕਿ ਮਾਇਨਿੰਗ ਦਾ ਕੰਮ ਅਕਾਲੀਆਂ ਦੀ ਸਰਕਾਰ ਵੇਲੇ ਸ਼ੁਰੂ ਹੋਇਆ ਸੀ। ਦਸ ਦਈਏ ਕਿ ਕੁੱਝ ਦਿਨ ਪਹਿਲਾਂ ਫਿਰੋਜ਼ਪੁਰ ਵਿਚ ਨਜ਼ਾਇਜ਼ ਮਾਇਨਿੰਗ ਕੀਤੀ ਜਾਂਦੀ ਸੀ ਜਿਸ ਦੀ ਸ਼ਿਕਾਇਤ ਫਿਰੋਜ਼ਪੁਰ ਵਾਸੀਆਂ ਨੇ ਸੁਖਪਾਲ ਖਹਿਰਾ ਨੂੰ ਕੀਤੀ ਸੀ। ਉਹਨਾਂ ਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਨਜ਼ਾਇਜ਼ ਮਾਇਨਿੰਗ ਬੰਦ ਕੀਤੀ ਜਾਵੇ। ਜਿਸ ਤੋਂ ਬਾਅਦ 15 ਮਿੰਟਾਂ ਬਾਅਦ ਹੀ ਮਾਇਨਿੰਗ ਦਾ ਕੰਮ ਬੰਦ ਕਰ ਦਿੱਤਾ ਗਿਆ।

ਇਸ ਸਬੰਧੀ ਉਹ ਲੰਬੇ ਸਮੇਂ ਤੋਂ ਵੱਡੇ-ਵੱਡੇ ਅਫ਼ਸਰਾਂ ਨੂੰ ਸ਼ਿਕਾਇਤ ਕਰ ਚੁੱਕੇ ਹਨ। ਨਜ਼ਾਇਜ਼ ਮਾਇਨਿੰਗ ਕਰਨ ਵਾਲਿਆਂ ਨੂੰ ਹੁਣ ਮੁਸ਼ਕਿਲਾਂ ਤਾਂ ਆਉਣਗੀਆਂ ਪਰ ਖੱਡ ਬੰਦ ਹੋਣ ਕਾਰਨ ਰੇਤ ਦੇ ਰੇਟ ਵਿਚ ਕਾਫੀ ਫਰਕ ਆਵੇਗਾ। ਨਜਾਇਜ਼ ਮਾਇਨਿੰਗ ਵਿਚ 9 ਰੁਪਏ ਵੱਧ ਲਏ ਜਾਂਦੇ ਸਨ। ਜਦਕਿ ਸਰਕਾਰ ਵੱਲੋਂ 9 ਰੁਪਏ ਹੀ ਰੇਟ ਹਨ ਤੇ ਨਜਾਇਜ਼ ਮਾਇਨਿੰਗ ਵਿਚ 18 ਰੁਪਏ ਹੈ।

ਇਸ ਨਾਲ ਗੱਡੀਆਂ ਵਾਲੇ ਨਾ ਤਾਂ ਗੱਡੀ ਦੀਆਂ ਕਿਸ਼ਤਾਂ ਦੇ ਸਕਦੇ ਸਨ ਤੇ ਨਾ ਹੀ ਘਰ ਦਾ ਖਰਚ ਚਲ ਸਕਦਾ ਸੀ। ਇਸ ਦੇ ਨਾਲ ਹੀ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਦੋਂ ਕਦੇ ਵੀ ਸੁਖਪਾਲ ਖਹਿਰਾ ਨੂੰ ਉਹਨਾਂ ਦੇ ਜ਼ਿਲ੍ਹੇ ਵਿਚ ਕੋਈ ਵੀ ਲੋੜ ਪਈ ਤਾਂ ਉਹ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ ਤੇ ਜਿੰਨਾ ਹੋ ਸਕੇ ਉਹ ਉਹਨਾਂ ਦੀ ਮਦਦ ਕਰਨਗੇ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।