ਗਰੀਬੀ ਦੇ ਆਲਮ 'ਚੋਂ ਸੁਪਨੇ ਪੂਰਾ ਕਰਦਾ ਅਨਪੜ੍ਹ ਮਾਪਿਆਂ ਦਾ ਪੁੱਤ ਕਰ ਗਿਆ MBBS

ਏਜੰਸੀ

ਖ਼ਬਰਾਂ, ਪੰਜਾਬ

ਕਰ ਰਿਹਾ ਪਰਿਵਾਰ ਦਾ ਨਾਂਅ ਰੋਸ਼

UPSC UPSC Exam UPSC Topper

ਗੁਰਦਾਸਪੁਰ: ਕੇਂਦਰੀ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸਿਵਲ ਸੇਵਾਵਾਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਗੁਰਦਾਸਪੁਰ ਦੇ ਸਰਹੱਦੀ ਪਿੰਡ ਗਾਲੜੀ ਦੇ ਵਾਸੀ ਐਮ ਬੀ ਬੀ ਐਸ ਡਾਕਟਰ ਹਰਜਿੰਦਰ ਸਿੰਘ ਬੇਦੀ ਨੇ 815ਵਾਂ ਰੈਂਕ ਹਾਸਲ ਕਰ ਕੇ ਯੂਪੀਐਸਸੀ ਪ੍ਰੀਖਿਆ ਪਾਸ ਕੀਤੀ ਹੈ।

ਹਰਜਿੰਦਰ ਸਿੰਘ ਨੇ ਦੱਸਿਆ ਉਸ ਦਾ ਜਨਮ ਸਾਧਾਰਨ ਪਰਿਵਾਰ ਵਿੱਚ ਹੋਇਆ ਹੈ ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਅਕਾਲ ਅਕੈਡਮੀ ਭਰੀਆਲ ਗਾਹਲੜੀ ਤੋਂ ਪ੍ਰਾਪਤ ਕੀਤੀ। ਉਨ੍ਹਾਂ ਅੱਗੇ ਦਸਿਆ ਕਿ ਡਾਕਟਰੀ ਦੀ ਪੜਾਈ ਕਰਨ ਸਮੇਂ ਉਹਨਾਂ ਦੇ ਕਾਲਜ ਜਦੋਂ ਕੋਈ ਆਈਏਐੱਸ ਅਧਿਕਾਰੀ ਆਉਂਦਾ ਤਾਂ ਉਨ੍ਹਾਂ ਦੇ ਰੁਤਬੇ ਨੂੰ ਦੇਖ ਹੇ ਮਨ ਵਿਚ ਇਸ ਖੇਤਰ ਵਿਚ ਆਉਣ ਦਾ ਵਿਚਾਰ ਆਇਆ।

ਉਹਨਾਂ ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਜੇ ਉਹ ਖੁਦ ਪਛੜੇ ਇਲਾਕੇ ਵਿਚੋਂ ਹੋਣ ਦੇ ਬਾਵਜੂਦ ਉਨ੍ਹਾਂ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ ਹੈ ਤਾਂ ਦੂਸਰੇ ਨੌਜਵਾਨ ਵੀ ਇਸ ਪ੍ਰੀਖਿਆ ਨੂੰ ਪਾਸ ਕਰ ਕੇ ਆਪਣੇ ਮਾਤਾ ਪਿਤਾ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਹਨ।

ਜਾਣਕਾਰੀ ਦਿੰਦਿਆਂ ਡਾਕਟਰ ਹਰਜਿੰਦਰ ਸਿੰਘ ਦੇ ਪਿਤਾ ਜੀ ਨੇ ਦੱਸਿਆ ਕੀ ਉਹ ਡੇਅਰੀ ਦਾ ਕੰਮ ਕਰਦੇ ਹਨ ਉਹਨਾਂ ਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਤੇ ਉਨ੍ਹਾਂ ਦੇ ਬੇਟੇ ਨੇ ਉਹਨਾਂ ਦਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਉਨ੍ਹਾਂ ਦੇ ਘਰ ਅਤੇ ਇਲਾਕੇ ਵਿੱਚ ਖੁਸ਼ੀ ਦਾ ਮਹੌਲ ਹੈ।

ਹਰਜਿੰਦਰ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਨੇ ਬਹੁਤ ਸਖ਼ਤ ਮਿਹਨਤ ਕੀਤੀ ਹੈ ਤਾਂ ਹੀ ਉਸ ਨੂੰ ਇਹ ਸਫ਼ਲਤਾ ਹਾਸਲ ਹੋਈ ਹੈ। ਉਹ ਹਰ ਰੋਜ਼ 10 ਤੋਂ 12 ਘੰਟੇ ਪੜ੍ਹਦਾ ਸੀ ਤੇ ਬੱਚਿਆਂ ਨੂੰ ਵੀ ਪੜ੍ਹਾਉਂਦਾ ਸੀ।

ਇਸ ਦੇ ਨਾਲ ਹੀ ਉਹਨਾਂ ਨੇ ਹੋਰਨਾਂ ਮਾਪਿਆਂ ਨੂੰ ਵੀ ਇਹੀ ਸਲਾਹ ਦਿੱਤੀ ਹੈ ਕਿ ਉਹ ਵੀ ਅਪਣੇ ਬੱਚਿਆਂ ਨੂੰ ਸਮਝਾਉਣ ਕਿ ਮਿਹਨਤ ਨਾਲ ਹਰ ਮੁਸ਼ਕਿਲ ਦਾ ਹੱਲ ਹੋ ਸਕਦਾ ਹੈ ਇਸ ਲਈ ਉਹਨਾਂ ਨੂੰ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ। ਜੇਕਰ ਇਸੇ ਤਰ੍ਹਾਂ ਦੇਸ਼ ਦੇ ਨੌਜਵਾਨ ਪੜ੍ਹਨ ਲਿਖਣ ਤਾਂ ਉਹ ਆਪਣੇ ਦੇਸ਼ ਤੇ ਆਪਣੇ ਪਰਿਵਾਰ ਦਾ ਨਮ ਰੌਸ਼ਨ ਕਰ ਸਕਦੇ ਹਨ ਤੇ ਹੋਰਨਾਂ ਨੌਜਵਾਨਾਂ ਨੂੰ ਇਸ ਡਾਕਟਰ ਤੋਂ ਸੇਧ ਲੈਣੀ ਦੀ ਲੋੜ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।