1975 ਤੋਂ Modikhana ਦੀ ਤਰਜ 'ਤੇ Hospital ਚਲਾ ਰਿਹੈ MBBS Doctor

ਏਜੰਸੀ

ਖ਼ਬਰਾਂ, ਪੰਜਾਬ

ਇਸ ਸਬੰਧੀ ਹੋਰ ਵੱਖ-ਵੱਖ ਥਾਵਾਂ ਤੇ ਲਹਿਰ ਬਣ ਗਈ ਤੇ...

Modikhana Hospital Treatment Patients Balbir Singh Sidhu Government of Punjab

ਅੰਮ੍ਰਿਤਸਰ: ਅੱਜ ਦਵਾਈਆਂ ਨੂੰ ਲੈ ਕੇ ਇਕ ਮੁੱਦਾ ਬਹੁਤ ਗਰਮਾਇਆ ਹੋਇਆ ਕਿ ਲੁਧਿਆਣਾ ਬਲਜਿੰਦਰ ਸਿੰਘ ਜਿੰਦੂ ਵੱਲੋਂ ਮੈਡੀਕਲ ਦਾ ਨਾਮ ਮੋਦੀਖਾਨਾ ਰੱਖ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਿੰਟ ਰੇਟ ਤੋਂ ਵੀ ਘਟ ਕੀਮਤ ਤੇ ਦਵਾਈਆਂ ਵੇਚੀਆਂ ਜਾ ਰਹੀਆਂ ਹਨ। ਜੇ ਉਹਨਾਂ ਨੂੰ ਕੋਈ ਪ੍ਰਿੰਟ ਰੇਟ ਵਾਲਾ ਪੱਤਾ 100 ਰੁਪਏ ਦਾ ਹੈ ਤਾਂ ਉਹ ਉਹਨਾਂ ਨੂੰ 8 ਜਾਂ 10 ’ਚ ਮਿਲਦਾ ਹੈ ਹੋਰ ਕਈ ਦਵਾਈਆਂ ਬਾਰੇ ਉਹਨਾਂ ਨੇ ਖੁੱਲ੍ਹ ਕੇ ਗੱਲ ਕੀਤੀ ਸੀ।

ਇਸ ਸਬੰਧੀ ਹੋਰ ਵੱਖ-ਵੱਖ ਥਾਵਾਂ ਤੇ ਲਹਿਰ ਬਣ ਗਈ ਤੇ ਲੋਕਾਂ ਨੇ ਮੋਦੀਖਾਨਾ ਖੋਲ੍ਹਣ ਦੀ ਸ਼ੁਰੂਆਤ ਕਰ ਦਿੱਤੀ। ਪਰ ਇਕ ਨਵੇਕਲੀ ਵੇਖਣ ਵਿਚ ਆਈ ਹੈ ਕਿ ਮਜੀਠਾ ਸ਼ਹਿਰ ਜੋ ਕਿ ਅੰਮ੍ਰਿਤਸਰ ਤੋਂ ਥੋੜੀ ਦੂਰੀ ਤੇ ਪੈਂਦਾ ਹੈ ਉੱਥੇ ਇਕ ਡਾਕਟਰ ਪਿਛਲੇ 45 ਸਾਲ ਤੋਂ ਬਿਨਾਂ ਕਿਸੇ ਲਾਲਚ ਤੋਂ ਕੰਟਰੋਲ ਰੇਟ ਤੇ ਲੋਕਾਂ ਦਾ ਇਲਾਜ ਕਰ ਰਹੇ ਹਨ ਤੇ ਮੁਫ਼ਤ ਭਾਅ ਵਿਚ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

ਇਸ ਹਸਪਤਾਲ ਦਾ ਨਾਮ ਸੁਦੇਸ਼ ਹਸਪਤਾਲ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਬਹੁਤ ਹੀ ਘੱਟ ਰੇਟ ਤੇ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ। ਉੱਥੇ ਹੀ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਡਾਕਟਰ ਚਰਿੱਤਰ ਵਜੋਂ ਬਹੁਤ ਹੀ ਨੇਕ ਦਿਲ ਇਨਸਾਨ ਹਨ ਤੇ ਉਹ ਲੋੜ ਪੈਣ ਤੇ ਗਰੀਬਾਂ ਨੂੰ ਫਰੀ ਵੀ ਦਵਾਈ ਦੇ ਦਿੰਦੇ ਹਨ। ਉਹਨਾਂ ਨੇ ਡਿਗਰੀਆਂ ਵੀ ਹਾਸਲ ਕੀਤੀਆਂ ਹੋਈਆਂ ਹਨ ਤੇ ਬਿਲਕੁੱਲ ਕੰਟਰੋਲ ਰੇਟ ਤੇ ਦਵਾਈਆਂ ਦਿੰਦੇ ਹਨ।

ਇਸ ਡਾਕਟਰ ਦਾ ਨਾਮ ਸੁਦੇਸ਼ ਕੁਮਾਰ ਹੈ ਤੇ ਉਹ 1975 ਤੋਂ ਇਹ ਸੇਵਾ ਨਿਭਾ ਰਹੇ ਹਨ। ਉਹਨਾਂ ਦੀ ਉਮਰ 72 ਸਾਲ ਹੋ ਚੁੱਕੀ ਹੈ। ਜਦੋਂ ਤੋਂ ਉਹਨਾਂ ਨੇ ਇਹ ਹਸਪਤਾਲ ਖੋਲ੍ਹਿਆ ਹੈ ਉਦੋਂ ਤੋਂ ਹੀ ਉਹਨਾਂ ਨੇ ਮਰੀਜ਼ਾਂ ਕੋਲੋਂ ਸਿਰਫ 3 ਤੋਂ 4 ਰੁਪਏ ਚਾਰਜ ਕੀਤੇ ਹਨ ਤੇ ਬਿਲਕੁੱਲ ਹੀ ਵਾਜਬ ਰੇਟ ਤੇ ਕਮਾਈ ਕੀਤੀ ਹੈ। ਉਹ ਪ੍ਰਿੰਟ ਰੇਟ ਤੋਂ 4 ਹਿੱਸੇ ਦੀ ਕਮਾਈ ਕਰਦੇ ਹਨ ਇਸ ਬਾਰੇ ਸਾਰੇ ਮਰੀਜ਼ ਚੰਗੀ ਤਰ੍ਹਾਂ ਜਾਣਦੇ ਹਨ।

ਡਾਕਟਰ ਦਾ ਕਹਿਣਾ ਹੈ ਕਿ ਸਾਨੂੰ ਗਰੀਬ ਅਤੇ ਮਰੀਜ਼ ਦੀ ਪਹੁੰਚ ਬਣਨਾ ਚਾਹੀਦਾ ਹੈ ਜੇ ਅੱਜ ਉਹ ਸਾਡੇ ਕੋਲੋਂ ਦਵਾਈ ਨਹੀਂ ਖਰੀਦ ਸਕਦੇ ਤਾਂ ਉਹ ਕਿਸੇ ਹੋਰ ਕੋਲ ਚਲੇ ਜਾਣਗੇ। ਉਹਨਾਂ ਅੱਗੇ ਦਸਿਆ ਕਿ ਉਹ ਪੜ੍ਹਾਈ ਕਰਨ ਲਈ ਸਾਈਕਲ ਤੇ ਜਾਂਦੇ ਸਨ। ਉਹ ਇਕ ਗਰੀਬ ਪਰਿਵਾਰ ਵਿਚੋਂ ਹਨ ਇਸ ਲਈ ਉਹਨਾਂ ਨੂੰ ਗਰੀਬਾਂ ਦਾ ਦਰਦ ਪਤਾ ਹੈ। ਦਵਾਈਆਂ ਦੀਆਂ ਕੀਮਤਾਂ ਤੇ ਰੋਕ ਲਗਾਈ ਜਾ ਸਕਦੀ ਹੈ ਪਰ ਇਹ ਸਰਕਾਰ ਦੇ ਕਦਮ ਤੋਂ ਬਿਨਾਂ ਸੰਭਵ ਨਹੀਂ ਹੋਣਾ।

ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦਵਾਈਆਂ ਦੇ ਰੇਟ ਫਿਕਸ ਕਰ ਦੇਣ ਤਾਂ ਜੋ ਗਰੀਬ ਨੂੰ ਸਸਤੇ ਭਾਅ ਦਵਾਈ ਮਿਲ ਸਕੇ। ਉਹਨਾਂ ਨੇ ਅਪਣੀ ਇੰਨੀ ਹੀ ਕਮਾਈ ਵਿਚੋਂ ਅਪਣੇ ਬੱਚਿਆਂ ਨੂੰ ਪੜ੍ਹਾਇਆ ਤੇ ਇਕ ਚੰਗੇ ਡਾਕਟਰ ਬਣਾਇਆ ਹੈ। ਉਹ ਵੀ ਅਪਣੇ ਪਿਤਾ ਦੀ ਦੱਸੀ ਲੀਹ ਤੇ ਚੱਲ ਕੇ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।