ਪੰਜਾਬ ਮੈਡੀਕਲ ਕੌਂਸਲ ‘ਚ 2 ਡਾਕਟਰਾਂ ਦਾ MBBS ਰਜਿਸਟ੍ਰੇਸ਼ਨ ਨੰਬਰ ਇਕ, ਜਾਂਚ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

30 ਸਾਲ ਬਾਅਦ ਮੈਡੀਕਲ ਕੌਂਸਲ ਆਫ਼ ਇੰਡੀਆ ਦੇ ਕੋਲ ਇਕ ਅਜਿਹਾ ਮਾਮਲਾ ਪਹੁੰਚਿਆ ਹੈ ਜਿਸ ਵਿਚ 2 ਐਮ.ਬੀ.ਬੀ.ਐਸ....

Same MBBS registration no. of two doctors

ਅੰਮ੍ਰਿਤਸਰ : 30 ਸਾਲ ਬਾਅਦ ਮੈਡੀਕਲ ਕੌਂਸਲ ਆਫ਼ ਇੰਡੀਆ ਦੇ ਕੋਲ ਇਕ ਅਜਿਹਾ ਮਾਮਲਾ ਪਹੁੰਚਿਆ ਹੈ ਜਿਸ ਵਿਚ 2 ਐਮ.ਬੀ.ਬੀ.ਐਸ. ਡਾਕਟਰਾਂ ਨੂੰ ਪੰਜਾਬ ਮੈਡੀਕਲ ਕੌਂਸਲ ਵਲੋਂ ਜਾਰੀ ਕੀਤੀ ਗਈ ਡਿਗਰੀ ਦਾ ਰਜਿਸਟ੍ਰੇਸ਼ਨ ਨੰਬਰ ਇਕ ਹੈ। ਇਹ ਮਾਮਲਾ ਇੰਨਾ ਵੱਡਾ ਹੈ ਕਿ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਨੂੰ ਹਿਲਾ ਸਕਦਾ ਹੈ। ਮਾਮਲਾ ਪੰਜਾਬ ਦੇ ਅੰਮ੍ਰਿਤਸਰ ਅਤੇ ਜਲੰਧਰ ਨਾਲ ਜੁੜਿਆ ਹੈ, ਅਜਿਹੇ ਵਿਚ ਇਸ ਮਾਮਲੇ ਵਿਚ ਆਉਣ ਵਾਲੇ ਦਿਨਾਂ ‘ਚ ਵੱਡਾ ਖ਼ੁਲਾਸਾ ਹੋ ਸਕਦਾ ਹੈ।

ਕੇਂਦਰੀ ਹੈਲਥ ਐਂਡ ਫ਼ੈਮਿਲੀ ਵੈੱਲਫੇਅਰ ਮਿਨੀਸਟਰੀ ਵਲੋਂ ਇੰਡੀਆ ਮੈਡੀਕਲ ਕੌਂਸਲ ਨੂੰ ਜਾਂਚ ਦੇ ਹੁਕਮ ਦਿਤੇ ਗਏ ਹਨ। ਸਬੂਤਾਂ ਦੇ ਆਧਾਰ ‘ਤੇ ਮਿਲੀ ਜਾਣਕਾਰੀ ਮੁਤਾਬਕ, ਅੰਮ੍ਰਿਤਸਰ ਦੇ ਛੇਹਰਟਾ ਵਿਚ ਤੈਨਾਤ ਮੈਡੀਕਲ ਅਫ਼ਸਰ (ਐਮ.ਓ.) ਡਾ. ਸਵਿੰਦਰ ਸਿੰਘ ਦਾ ਰਜਿਸਟ੍ਰੇਸ਼ਨ ਨੰਬਰ 25665 ਰਜਿਸਟਰਡ ਹੈ, ਉਸੇ ਦੇ ਆਧਾਰ ‘ਤੇ ਉਹ ਪੋਸਟਮਾਰਟਮ ਤੋਂ ਲੈ ਕੇ ਹੋਰ ਕਈ ਸਰਕਾਰੀ ਅਹੁਦਿਆਂ ਉਤੇ ਵੱਡੀ ਭੂਮਿਕਾ ਨਿਭਾ ਚੁੱਕੇ ਹਨ ਪਰ ਦੂਜੇ ਪਾਸੇ ਡਾ. ਬਲਵੀਰ ਕੁਮਾਰ ਪੁੱਤਰ ਸਵਰਣ ਸਿੰਘ ਨੇ ਐਮ.ਬੀ.ਬੀ.ਐਸ. ਦੀ ਪੜ੍ਹਾਈ 1989 ਵਿਚ ਪੂਰੀ ਕੀਤੀ ਹੈ।

ਸਟੇਟ ਮੈਡੀਕਲ ਆਫ਼ ਕੌਂਸਲ (ਪੰਜਾਬ) ਵਲੋਂ ਡਾ. ਬਲਵੀਰ ਕੁਮਾਰ ਨਿਵਾਸੀ 1588 ਸੰਤੋਖ ਨਗਰ, ਬੰਗਾ ਨੂੰ ਐਮ.ਬੀ.ਬੀ.ਐਸ. ਦੀ ਪੜ੍ਹਾਈ (3.08.1989) ਪੂਰੀ ਕਰਦੇ ਹੋਏ ਉਨ੍ਹਾਂ ਨੂੰ ਰਜਿਸਟ੍ਰੇਸ਼ਨ ਨੰਬਰ 25665 ਦਿਤਾ ਗਿਆ ਹੈ। ਅਜਿਹੇ ਵਿਚ ਰਜਿਸਟ੍ਰੇਸ਼ਨ ਨੰਬਰ 25665 ਦੋਵਾਂ ਡਾਕਟਰਾਂ ਵਿਚ ਕਿਸ ਦਾ ਹੈ, ਇਹ ਜਾਂਚ ਦਾ ਵਿਸ਼ਾ ਹੈ। ਕਾਨੂੰਨੀ ਜਾਣਕਾਰ ਐਂਡ. ਰਵੀ ਬੀ ਮਹਾਜਨ ਦਾ ਕਹਿਣਾ ਹੈ ਕਿ ਜਿਸ ਦਾ ਵੀ ਰਜਿਸਟ੍ਰੇਸ਼ਨ ਨੰਬਰ ਗ਼ਲਤ ਹੋਇਆ ਹੈ ਉਸ ਦਾ ਕਾਨੂੰਨ ਦੇ ਮੁਤਾਬਕ ਸਰਕਾਰ ਨੂੰ ਧੋਖਾ ਦੇਣ ਦੇ ਜੁਰਮ ਵਿਚ ਜੇਲ੍ਹ ਜਾਣਾ ਤੈਅ ਹੈ।

ਉੱਥੇ ਹੀ ਜਿਸ ਦਾ ਵੀ ਰਜਿਸਟ੍ਰੇਸ਼ਨ ਗ਼ਲਤ ਹੋਇਆ ਉਸ ਦੇ ਵਲੋਂ ਹੁਣ ਤੱਕ ਕੀਤੇ ਗਏ ਕੰਮਾਂ ਨੂੰ ਰੱਦ ਕੀਤਾ ਜਾ ਸਕਦਾ ਹੈ, ਜਿੰਨੀ ਰਾਸ਼ੀ ਸਰਕਾਰ ਦੇ ਖ਼ਜ਼ਾਨੇ ਵਿਚੋਂ ਬਤੌਰ ਤਨਖ਼ਾਹ ਮਿਲਦੀ ਰਹੀ ਉਸ ਦੀ ਵੀ ਭਰਪਾਈ ਸਰਕਾਰ ਕਰਵਾ ਸਕਦੀ ਹੈ। 2 ਵਿਚੋਂ 1 ਰਜਿਸਟ੍ਰੇਸ਼ਨ ਨੰਬਰ ਗ਼ਲਤ ਹੈ, ਇਹ ਤੈਅ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਹੀ ਨਹੀਂ ਦੇਸ਼ ਵਿਚ 30 ਸਾਲਾਂ ਤੱਕ ਇਕ ਹੀ ਰਜਿਸਟ੍ਰੇਸ਼ਨ ਨੰਬਰ ‘ਤੇ 2 ਡਾਕਟਰਾਂ ਦਾ ਕੰਮ ਕਰਨਾ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਹੋ ਸਕਦਾ ਹੈ।

ਇਸ ਬਾਰੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨਾਲ ਮੀਡੀਆ ਵਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਸਿਵਲ ਹਸਪਤਾਲ ਕਾਂਨਫਰੰਸ ਵਿਚ ਰੁੱਝੇ ਹੋਏ ਸਨ, ਬਾਅਦ ਵਿਚ ਉਨ੍ਹਾਂ ਦਾ ਫ਼ੋਨ ਡਾਇਵਰਟ ਲੱਗਿਆ, ਕਿਸੇ ਨੇ ਰਿਸੀਵ ਨਹੀਂ ਕੀਤਾ। ਮਿਨੀਸਟਰੀ ਆਫ਼ ਹੈਲਥ ਨੇ ਦਿਤੇ ਇੰਡੀਅਨ ਮੈਡਕਲ ਕੌਂਸਲ ਨੂੰ ਜਾਂਚ ਦੇ ਹੁਕਮ ਹੈਲਥ ਐਂਡ ਫ਼ੈਮਿਲੀ ਵੈੱਲਫੇਅਰ ਮਿਨੀਸਟਰੀ ਨੇ ਸ਼ਿਕਾਇਤ ਨੰਬਰ (ਬੀ.ਐਚ.ਐਲ.ਟੀ.ਐਚ.-ਈ-2019-00032) ਦੇ ਤਹਿਤ

1 ਜਨਵਰੀ 2019 ਨੂੰ ਦੇਵੇਸ਼ ਦੇਵਨ ਨਾਲ ਦੇ ਸੀਨੀਅਰ ਅਧਿਕਾਰੀ ਨੂੰ ਇਸ ਮਾਮਲੇ ਵਿਚ 2 ਡਾਕਟਰਾਂ ਦੇ ਇਕ ਰਜਿਸਟ੍ਰੇਸ਼ਨ ਨੰਬਰ ਦੇ ਜਾਂਚ ਦੇ ਹੁਕਮ ਇੰਡੀਅਨ ਮੈਡੀਕਲ ਕੌਂਸਲ ਨੂੰ ਦਿਤੇ ਹਨ। ਇੰਡੀਅਨ ਮੈਡੀਕਲ ਕੌਂਸਲ ਨੇ ਪੰਜਾਬ ਮੈਡੀਕਲ ਕੌਂਸਲ ਤੋਂ ਇਨ੍ਹਾਂ ਦੋਵਾਂ ਡਾਕਟਰਾਂ ਦੀ ਰਿਪੋਰਟ ਮੰਗੀ ਹੈ।

Related Stories