ਕਰਨ ਘੁਮਾਣ ਕੈਨੇਡਾ ਵਿਚ ਨਸ਼ਾ ਤਸਕਰੀ ਮਾਮਲੇ 'ਚ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਨੇਡਾ 'ਚ ਗੈਂਗਸਟਰ ਅਤੇ ਨਸ਼ਾ ਤਸਕਰੀ ਦੀਆਂ ਸੰਗੀਨ ਗਤੀਵਿਧੀਆਂ ਦੇ ਦੋਸ਼ਾਂ 'ਚ ਭਾਰੀ ਖੇਪ ਸਣੇ ਫੜੇ ਗਏ............

Arrested

ਚੰਡੀਗੜ੍ਹ : ਕੈਨੇਡਾ 'ਚ ਗੈਂਗਸਟਰ ਅਤੇ ਨਸ਼ਾ ਤਸਕਰੀ ਦੀਆਂ ਸੰਗੀਨ ਗਤੀਵਿਧੀਆਂ ਦੇ ਦੋਸ਼ਾਂ 'ਚ ਭਾਰੀ ਖੇਪ ਸਣੇ ਫੜੇ ਗਏ ਪੰਜਾਬੀਆਂ 'ਚ ਸ਼ਾਮਲ ਪੰਜਾਬ ਸਰਕਾਰ ਦੇ ਪਰਵਾਸੀ ਭਾਰਤੀ ਕਮਿਸ਼ਨ ਦੇ ਆਨਰੇਰੀ ਮੈਂਬਰ ਕਰਨ ਸਿੰਘ ਘੁਮਾਣ ਦੇ ਪੰਜਾਬ ਦੀਆਂ ਦੋਵਾਂ ਬਾਦਲ ਅਤੇ ਮੌਜੂਦਾ ਕੈਪਟਨ ਸਰਕਾਰਾਂ ਦੌਰਾਨ ਪੂਰੀ ਸਰਕਾਰੀ ਮਹਿਮਾਨ ਨਿਵਾਜੀ ਮਾਣੀ ਹੈ। 

ਪਿਛਲੀ ਸਰਕਾਰ ਵੇਲੇ ਕਬੱਡੀ ਕੱਪਾਂ ਮੌਕੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਖੇਡ ਮੰਤਰੀ ਅਤੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ, ਸਾਬਕਾ ਸੀਨੀਅਰ ਮੰਤਰੀ ਤੋਤਾ ਸਿੰਘ ਆਦਿ ਦੀ ਨੇੜਤਾ ਮਾਣਦਾ ਹੋਇਆ ਕਰਨ ਘੁਮਾਣ ਫ਼ਰਵਰੀ 2016 'ਚ ਐਨਆਰਆਈ ਕਮਿਸ਼ਨ ਪੰਜਾਬ ਦੇ ਆਨਰੇਰੀ ਮੈਂਬਰ ਦੇ ਅਹੁਦੇ ਉਤੇ ਪਹੁੰਚ ਗਿਆ। ਘੁਮਾਣ ਦਾ ਨਾਮ ਇਸ ਵੇਲੇ (ਖ਼ਬਰ ਲਿਖੇ ਜਾਣ ਤਕ ਵੀ) ਪੰਜਾਬ ਸਰਕਾਰ ਦੀ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਦੀ ਅਧਿਕਾਰਤ ਵੈਬਸਾਈਟ 'ਤੇ ਮੌਜੂਦ ਹੈ।

ਹਾਲਾਂਕਿ ਉਥੇ ਹੀ ਮੁਹਈਆ ਕਰਵਾਏ ਗਏ ਐਨਆਰਆਈ ਕਮਿਸ਼ਨ ਦੇ ਦਫ਼ਤਰ ਦੇ ਫ਼ੋਨ ਨੰਬਰ ਉਪਰ ਸੰਪਰਕ ਕਰਨ 'ਤੇ ਸਟਾਫ਼ ਵਲੋਂ ਪੁਸ਼ਟੀ ਕੀਤੀ ਗਈ ਹੈ ਕਿ ਕਰਨ ਸਿੰਘ ਘੁਮਾਣ ਦੀ ਬਤੌਰ ਆਨਰੇਰੀ ਮੈਂਬਰ ਪਰਵਾਸੀ ਭਾਰਤੀ ਕਮਿਸ਼ਨ ਪੰਜਾਬ ਸਰਕਾਰ ਅਹੁਦੇ ਉਤੇ ਸਮਾਂ ਸੀਮਾ ਇਸੇ ਸਾਲ ²ਫ਼ਰਵਰੀ ਮਹੀਨੇ ਪੂਰੀ ਹੋ ਚੁਕੀ ਹੈ, ਜਿਸ ਨੂੰ ਅੱਗੇ ਨਹੀਂ ਵਧਾਇਆ ਗਿਆ। 

ਦਸਣਯੋਗ ਹੈ ਕਿ ਘੁਮਾਣ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਫ਼ਰਵਰੀ 2016 ਚ ਉਕਤ ਕਮਿਸ਼ਨ 'ਚ ਇਹ ਅਹੁਦਾ ਦਿਤਾ ਗਿਆ ਸੀ। ਜਿਸ 'ਚ ਸਾਲ 2017 ਫਰਵਰੀ ਮਹੀਨੇ ਇਕ ਸਾਲ ਦਾ ਹੋਰ ਵਾਧਾ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਜਿਸ ਤੋਂ ਫੌਰੀ ਬਾਅਦ ਪੰਜਾਬ ਚ ਸਰਕਾਰ ਬਦਲ ਗਈ ਪਰ ਉਕਤ ਵਿਅਕਤੀ ਦੇ ਅਹੁਦੇ ਕਾਇਮ ਰਹੇ।

Related Stories