ਹੜਤਾਲ ਦੇ ਨਾਂ ‘ਤੇ ਬਦਮਾਸ਼ਾਂ ਨੇ ਗਰੀਬਾਂ ਦੀ ਰੋਜ਼ੀ ਰੋਟੀ 'ਤੇ ਮਾਰੀ ਲੱਤ,ਵੀਡੀਓ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਾਲਮੀਕ ਭਾਈਚਾਰੇ ਵੱਲੋਂ ਰੋਸ ਪਰਦਰਸ਼ਨ ਦੇ ਨਾਂ ‘ਤੇ ਗੁੰਡਾਗਰਦੀ

Jalandhar Vegetable Market Video Viral

ਜਲੰਧਰ: ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜੋ ਕਿ ਜਲੰਧਰ ਦੀ ਸਬਜ਼ੀ ਮੰਡੀ ਦੀ ਹੈ। ਜਿਸ ਵਿਚ ਵਾਲਮੀਕ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਦੇ ਨਾਂ ‘ਤੇ ਕੁੱਝ ਲੋਕਾਂ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ। ਵੀਡੀਓ ਵਿਚ ਪੰਜਾਬ ਬੰਦ ਹੋਣ ਕਾਰਨ ਕੁੱਝ ਬਦਮਾਸ਼ ਹੱਥ ਵਿਚ ਕਿਰਪਾਨਾਂ, ਡੰਡੇ ਲੈ ਕੇ ਗਰੀਬ ਸਬਜ਼ੀ ਵੇਚਣ ਵਾਲਿਆਂ ‘ਤੇ ਗੁੱਸਾ ਲਾਉਂਦੇ ਨਜ਼ਰ ਆ ਰਹੇ ਹਨ। ਜਿਨ੍ਹਾਂ ਵੱਲੋਂ ਹੜਤਾਲ ਦੇ ਨਾਂ ‘ਤੇ ਗਰੀਬਾਂ ਦੀ ਰੋਜ਼ੀ ਰੋਟੀ ‘ਤੇ ਲੱਤ ਮਾਰੀ ਜਾ ਰਹੀ ਹੈ।

ਉੱਥੇ ਹੀ ਇਸ ਮਾਮਲੇ ‘ਤੇ ਸ਼ਥਾਨਕ ਲੋਕਾਂ ਨੇ ਗੁੱਸਾ ਬਦਮਾਸ਼ਾਂ ‘ਤੇ ਗੁੱਸਾ ਕੱਢਦਿਆਂ ਕਿਹਾ ਕਿ ਸਬਜ਼ੀ ਮੰਡੀ ਵਿਚ ਗਰੀਬ ਲੋਕਾਂ ਦੀ ਸਬਜ਼ੀ ਨੂੰ ਖਰਾਬ ਕਰ ਕੇ ਲੱਖਾਂ ਦਾ ਨੁਕਸਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹੜਤਾਲ ਦੇ ਨਾਮ ‘ਤੇ ਗਰੀਬਾਂ ਦਾ ਨੁਕਸਾਨ ਕਰਨ ਦੀ ਕੀ ਲੋੜ ਹੈ। ਉਹਨਾਂ ਨੇ ਜੋ ਕਮਾਉਣਾ ਹੈ ਉਸ ਨਾਲ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਹੈ।

ਦੱਸ ਦੇਈਏ ਕਿ 7 ਸਤੰਬਰ ਨੂੰ ਕਲਰਜ਼ ਚੈਨਲ 'ਤੇ ਦਿਖਾਏ ਜਾ ਰਹੇ ਸੀਰੀਅਲ 'ਰਾਮ ਸੀਆ ਕੇ ਲਵ-ਕੁਸ਼' 'ਚ ਭਗਵਾਨ ਵਾਲਮੀਕ ਦੇ ਅਕਸ ਨੂੰ ਖਰਾਬ ਕਰਨ ਦੇ ਵਿਰੋਧ ਕਾਰਨ ਵਾਲਮੀਕ ਭਾਈਚਾਰ ਵੱਲੋਂ ਪੰਜਾਬ ਬੰਦ ਦਾ ਸੱਦਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਦੌਰਾਨ ਕੁੱਝ ਸਰਾਰਤੀ ਅਨਸਰਾਂ ਵੱਲੋਂ ਜਲੰਧਰ ਦੀ ਸਬਜ਼ੀ ਮੰਡੀ ਵਿੱਚ ਗਰੀਬ ਲੋਕਾਂ ਦਾ ਕਾਫ਼ੀ ਨੁਕਸਾਨ ਕੀਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।