ਐਕਟੀਵਾ ਦੀ ਡਿੱਗੀ 'ਚ ਫਟੇ ਬੰਬ ਹੋਇਆ ਜਬਰਦਸਤ ਧਮਾਕਾ, ਤਿੰਨ ਜਖ਼ਮੀ
ਬੁੱਧਵਾਰ ਰਾਤ ਲੁਧਿਆਣਾ ਦੇ ਫ਼ੀਲਡ ਗੰਜ ਇਲਾਕੇ ਦੇ ਇਨਾਇਤ ਕੂਚਾ ਵਿਚ ਅਚਾਨਕ ਐਕਟਿਵਾ ਦੀ ਡਿੱਗੀ ਵਿਚ ਪਏ ਫੂਕੀ ਬੰਬ...
ਲੁਧਿਆਣਾ (ਪੀਟੀਆਈ) : ਬੁੱਧਵਾਰ ਰਾਤ ਲੁਧਿਆਣਾ ਦੇ ਫ਼ੀਲਡ ਗੰਜ ਇਲਾਕੇ ਦੇ ਇਨਾਇਤ ਕੂਚਾ ਵਿਚ ਅਚਾਨਕ ਐਕਟਿਵਾ ਦੀ ਡਿੱਗੀ ਵਿਚ ਪਏ ਫੂਕੀ ਬੰਬ ਫੱਟ ਗਏ। ਬਲਾਸਟ ਹੋਣ ਦੇ ਕਰਨ ਐਕਟਿਵਾ ਦੇ ਚਿੱਥੜੇ ਉੱਡ ਗਏ। ਧਮਾਕੇ ਦੇ ਨਾਲ ਕੋਲ ਖੜੇ ਤਿੰਨ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਧਮਾਕਾ ਇੰਨਾ ਜ਼ਿਆਦਾ ਜਬਰਦਸਤ ਸੀ ਕਿ ਆਸ-ਪਾਸ ਦੇ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ। ਮਨਪ੍ਰੀਤ ਸਿੰਘ, ਹਰਸਿਮਰਨ ਸਿੰਘ, ਸੰਤੋਸ਼ ਦੀ ਪਹਿਚਾਣ ਜ਼ਖਮੀਆਂ ਦੇ ਰੂਪ ਵਿਚ ਕੀਤੀ ਗਈ ਹੈ। ਤਿੰਨੋ ਜ਼ਖਮੀਆਂ ਨੂੰ ਮੌਕੇ ਤੇ ਹੀ ਸੀ.ਐਮ.ਸੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਜਿਥੇ ਕੁਝ ਇਲਾਜ਼ ਤੋਂ ਬਾਅਦ ਦੇਰ ਰਾਤ ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ. ਇਸ ਤੋਂ ਇਲਾਵਾ ਜ਼ਖਮੀ ਹਰਸਿਮਰਨ ਦੀ ਅੱਖ ਅਤੇ ਸੰਤੋਸ਼ ਦੇ ਚੇਹਰੇ ਤੇ ਡੂੰਘੀਆਂ ਸੱਟਾਂ ਲੱਗੀਆਂ ਹਨ। ਜਿੱਥੇ ਇਹ ਦੱਸਿਆ ਗਿਆ ਹੈ ਕਿ ਹਰਸਿਮਰਨ ਦੀ ਅੱਖ ਦਾ ਆਪ੍ਰੇਸ਼ਨ ਸ਼ੁਕਰਵਾਰ ਨੂੰ ਕੀਤਾ ਜਾਵੇਗਾ.ਜਦੋਂ ਹੀ ਪੁਲਿਸ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਪੁਲਿਸ ਦੇ ਵੱਡੇ ਅਫ਼ਸਰ ਤੇ ਪੁਲਿਸ ਮੌਕੇ ਤੇ ਪਹੁੰਚ ਗਈ। ਇਸ ਮਾਮਲੇ ਵਿੱਚ ਕਿਸੇ ਦੀ ਕੋਈ ਵੀ ਗ਼ਲਤੀ ਨਾ ਹੋਣ ਕਰ ਕੇ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਦੀਵਾਲੀ ਦੀ ਰਾਤ ਨੂੰ ਹਰਸਿਮਰਨ ਤੇ ਸੰਤੋਸ਼ ਚਲਾਉਣ ਲਈ ਫੂਕੀ ਬੰਬ ਦੀ ਪੇਟੀ ਲੈ ਕੇ ਆਏ ਸੀ।
ਜਦੋਂ ਹੀ ਉਹ ਘਰ ਦੇ ਬਾਹਰ ਪਹੁੰਚੇ ਤਾਂ ਅਚਾਨਕ ਪੇਟੀ ਨੀਚੇ ਡਿੱਗ ਪਈ ਤੇ ਫੱਟ ਗਈ। ਪੇਟੀ ਫੱਟਣ ਕਰ ਕੇ ਸਾਰੇ ਬੰਬ ਗਲੀ ਦੇ ਵਿੱਚ ਖਿਲਰ ਗਏ। ਗਲੀ ਵਿੱਚ ਬੰਬ ਖਿਲਰ ਜਾਣ ਕਰ ਕੇ ਉਨ੍ਹਾਂ ਨੇ ਸਾਰੇ ਬੰਬ ਫਟਾਫਟ ਇਕੱਠੇ ਕਰ ਕੇ ਐਕਟਿਵਾ ਦੀ ਡਿੱਗੀ ਵਿੱਚ ਸੁੱਟ ਲਏ, ਜਿਸ ਨਾਲ ਐਕਟਿਵਾ ਦੀ ਡਿੱਗੀ ਮੂੰਹ ਤੱਕ ਭਰ ਗਈ। ਜਿਵੇ ਹੀ ਉਨ੍ਹਾਂ ਵੱਲੋਂ ਐਕਟਿਵਾ ਦੀ ਸੀਟ ਨੂੰ ਦੱਬ ਕੇ ਬੰਦ ਕੀਤਾ ਗਿਆ ਤਾਂ ਇੱਕਦਮਬਲਾਸਟ ਹੋ ਗਿਆ ਤੇ ਐਕਟਿਵਾ ਦੇ ਚਿੱਥੜੇ ਉੱਡ ਗਏ।ਮਨਪ੍ਰੀਤ ਤੇ ਹਰਸਿਮਰਨ ਐਕਟਿਵਾ ਦੇ ਬਿਲਕੁਲ ਨੇੜੇ ਖੜੇ ਸੀ ਜਦਕਿ ਸੰਤੋਸ਼ ਮਨਪ੍ਰੀਤ ਦੇ ਘਰ ਦੇ ਗੇਟ ਕੋਲ ਖੜਾ ਸੀ।