ਹੁਣ ਇਨ੍ਹਾਂ ਵੱਡੇ ਅਕਾਲੀ ਆਗੂਆਂ ਵੱਲੋਂ ਸੁਖਬੀਰ ਬਾਦਲ ਨੂੰ ਵੱਡਾ ਝਟਕਾ, ਛੱਡਿਆ ਸਾਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀ ਸਿਆਸਤ ਇਸ ਸਮੇਂ ਕਈਂ ਕਰਵਟਾਂ ਬਦਲ ਰਹੀ ਹੈ...

Sukhbir Badal

ਚੰਡੀਗੜ੍ਹ: ਪੰਜਾਬ ਦੀ ਸਿਆਸਤ ਇਸ ਸਮੇਂ ਕਈਂ ਕਰਵਟਾਂ ਬਦਲ ਰਹੀ ਹੈ। ਇਸ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਪੰਜਾਬ ਖਿੱਤੇ ਦੀ ਜਿਹੜੀ ਰਿਵਾਇਤੀ ਪਾਰਟੀ ‘ਸ਼੍ਰੋਮਣੀ ਅਕਾਲੀ ਦਲ’ ਉਸਦੇ ਵਿਚ ਕਈਂ ਤੋੜ-ਵਿਛੋੜੇ ਚੱਲ ਰਹੇ ਹਨ, ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪਾਰਟੀ ਆਪਣੀ ਲੀਹਾਂ ਤੋਂ ਲਹਿੰਦੀ ਜਾ ਰਹੀ ਹੈ।

ਹਾਲ ਹੀ ‘ਚ ਪਾਰਟੀ ਦੇ ਵਿਚ ਕਈਂ ਤੋੜ-ਵਿਛੋੜੇ ਹੋਏ ਹਨ। ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਵਿੱਚ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ ਦਾ ਸਾਥ ਛੱਡ ਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ।

ਇਸ ਤੋਂ ਪਹਿਲਾਂ ਸੰਗਰੂਰ ਤੇ ਬਰਨਾਲਾ ਵਿੱਚ ਕਈ ਲੀਡਰ ਸੁਖਬੀਰ ਬਾਦਲ ਦਾ ਸਾਥ ਛੱਡ ਚੁੱਕੇ ਹਨ। ਇੱਕ ਪ੍ਰੈੱਸ ਕਾਨਫਰੰਸ ਕਰਦਿਆਂ ਐਸਜੀਪੀਸੀ ਤੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਜਗਰਾਜ ਸਿੰਘ ਦੌਧਰ, ਵਰਕਿੰਗ ਕਮੇਟੀ ਦੇ ਮੈਂਬਰ ਹਰਭੁਪਿੰਦਰ ਸਿੰਘ, ਜਥੇਦਾਰ ਜਮਾਲ ਸਿੰਘ,

ਜਰਨੇਲ ਸਿੰਘ ਤੇ ਹੋਰ ਅਕਾਲੀ ਵਰਕਰਾਂ ਨੇ ਸੁਖਦੇਵ ਢੀਂਡਸਾ ਦਾ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਸੁਖਬੀਰ ਬਾਦਲ ਦੀ ਸੁਆਰਥੀ ਸਿਆਸਤ ਤੋਂ ਨਿਰਾਸ਼ ਹੋ ਕੇ ਇਹ ਫੈਸਲਾ ਲਿਆ ਹੈ। ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਪਾਰਟੀ ਦਾ ਪੱਲਾ ਛੱਡਣ ਤੋਂ ਬਾਅਦ ਅਕਾਲੀ ਦਲ ਉਤੇ ਕਈ ਨਿਸ਼ਾਨੇ ਸਾਧੇ ਸੀ,

ਇਹ ਵੀ ਕਿਹਾ ਸੀ ਕਿ ਸੰਗਰੂਰ ਦੇ ਵਿਚ ਵੱਡਾ ਇਕੱਠ ਕਰਨਗੇ। ਜਿਹੜੇ ਇਲਜਾਮ ਲੱਗ ਰਹੇ ਹਨ ਉਨ੍ਹਾਂ ਨੂੰ ਖਾਰਜ ਕਰਦੇ ਹੋਏ ਢੀਡਸਾ ਨੇ ਕਿਹਾ ਕਿ ਢੀਡਸਾਂ ਪਰਵਾਰ ਸਿਧਾਂਤਕ ਲੜਾਈ ਲੜ ਰਿਹਾ ਹੈ ਕੋਈ ਕੁਰਸੀ ਦੀ ਲੜਾਈ ਨਹੀਂ ਲੜ ਰਿਹਾ। ਇਸ ਦੇ ਨਾਲ ਹੀ ਸੁਖਦੇਵ ਢੀਂਡਸਾ ਤੇ ਪਰਮਿੰਦਰ ਢੀਂਡਸਾ ਦੇ ਬਿਨਾਂ ਕਿਸੇ ਜਾਣਕਾਰੀ ਦੇ ਪਾਰਟੀ ਤੋਂ ਵੱਖ ਹੋਣ ਦੇ ਫੈਸਲੇ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।