ਸੁਖਬੀਰ ਬਾਦਲ ਨੇ ਦਿੜ੍ਹਬਾ ਕਬੱਡੀ ਕੱਪ ‘ਚ ਸ਼ਿਰਕਤ ਕਰ ਵਧਾਇਆ ਖਿਡਾਰੀਆਂ ਦਾ ਹੌਂਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੰਜਾਬ ਦੇ ਸੰਗਰੂਰ ਜ਼ਿਲ੍ਹੇ ‘ਚ ਨਗਰ ਦਿੜ੍ਹਬਾ ‘ਚ ਚਲ ਰਹੇ ਕਬੱਡੀ ਕੱਪ-2020 ਦੇ ਦਿੜ੍ਹਬਾ...

Sukhbir Badal

ਸੰਗਰੂਰ: ਪੰਜਾਬ ਦੇ ਸੰਗਰੂਰ ਜ਼ਿਲ੍ਹੇ ‘ਚ ਨਗਰ ਦਿੜ੍ਹਬਾ ‘ਚ ਚਲ ਰਹੇ ਕਬੱਡੀ ਕੱਪ-2020 ਦੇ ਦਿੜ੍ਹਬਾ ਦੇ ਗਰਾਉਂਡ ਵਿਖੇ ਕਰਵਾਏ ਗਏ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਣ ਆਏ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ

ਕਿ ਮਾਂ ਖੇਡ ਕਬੱਡੀ ਨਾਲ ਜਿਥੇ ਪੰਜਾਬ ਦੇ ਨੌਜਵਾਨ ਸਿਹਤ ਨੂੰ ਹੋਰ ਵਧੇਰੇ ਦਰੁਸਤ ਕਰਨਗੇ ਅਤੇ ਆਪਣੀ ਮਾਂ ਖੇਡ ਕਬੱਡੀ ਨੂੰ ਹੋਰ ਅੱਗੇ ਲੈ ਕੇ ਜਾਣਗੇ ਉਨਾਂ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੱਖਾਂ ਦੀ ਕਬੱਡੀ ਨੂੰ ਲੱਖਾਂ ਤੋਂ ਬਾਅਦ ਹੁਣ ਕਰੋੜਾਂ ਤੱਕ ਪਹੁੰਚਾਇਆ ਸੀ ਜੋ ਹੁਣ ਮੌਜੂਦਾ ਕਾਂਗਰਸ ਦੀ ਸਰਕਾਰ ਨੇ ਬੰਦ ਕਰ ਦਿੱਤੀ।

ਇੱਥੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਕਿਹਾ ਕਿ ਪੰਜਾਬ ਦੀਆਂ ਪੇਂਡੂ ਖੇਡਾਂ ਪ੍ਰਤੀ ਮੈਨੂੰ ਸ਼ੁਰੂ ਤੋਂ ਹੀ ਖਿੱਚ ਰਹੀ ਹੈ ਅਤੇ ਸੀਨੀਅਰ ਅਕਾਲੀ ਆਗੂਆਂ ਨਾਲ ਜ਼ਿਲ੍ਹਾ ਸੰਗਰੂਰ ਦੇ ਨਗਰ ਦਿੜ੍ਹਬਾ ਵਿਖੇ ਕਬੱਡੀ ਕੱਪ 'ਚ ਸ਼ਿਰਕਤ ਕਰਕੇ ਬੜਾ ਊਰਜਾਵਾਨ ਮਹਿਸੂਸ ਕੀਤਾ।

ਮੇਰਾ ਮੰਨਣਾ ਹੈ ਕਿ ਅਜਿਹੇ ਖੇਡ ਮੇਲੇ ਨੌਜਵਾਨਾਂ ਨੂੰ ਸੁਚੱਜੀ ਸੇਧ ਦੇਣ ਦੀ ਵੱਡੀ ਭੂਮਿਕਾ ਨਿਭਾਉਂਦੇ ਹਨ। ਸਾਰੇ ਖਿਡਾਰੀਆਂ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਅਤੇ ਇਸ ਸ਼ਾਨਦਾਰ ਕਬੱਡੀ ਕੱਪ ਦੇ ਆਯੋਜਨ ਲਈ ਸਮੂਹ ਪ੍ਰਬੰਧਕਾਂ ਨੂੰ ਵਧਾਈ।