ਅੰਮ੍ਰਿਤਸਰ ਦੇ ਗੌਲਬਾਗ ਰੇਲਵੇ ਸਟੇਸ਼ਨ ਵਿਖੇ ਅੱਗ ਬੁਝਾਉਣ ਵਾਲੇ ਸਿੰਲਡਰ ਦੇ ਫਟਣ ਕਾਰਣ ਹੋਇਆ ਧਮਾਕਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧਮਾਕੇ ਨਾਲ ਦੀਵਾਰਾਂ ਤਕ ਹਿਲੀਆ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

Amritsar railway station

ਅੰਮ੍ਰਿਤਸਰ : ਅੰਮ੍ਰਿਤਸਰ ਦੇ ਗੌਲਬਾਗ ਰੇਲਵੇ ਸਟੇਸ਼ਨ ਵਿਖੇ ਹੋਏ ਅੱਗ ਬੁਝਾਉਣ ਵਾਲਾ ਯੰਤਰ ਫਟ ਜਾਣ ਕਾਰਨ ਜ਼ਬਰਦਸਤ ਧਮਾਕੇ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਧਮਾਕੇ ਦੀ ਆਵਾਜ਼ ਦੂਰ ਤਕ ਸੁਣਾਈ ਦਿੱਤੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਕੰਟਰੋਲ ਰੂਮ ਦੀਆਂ ਦੀਵਾਰਾਂ ਨੂੰ ਵੱਡਾ ਨੁਕਸਾਨ ਪੁੱਜਾ ਹੈ। ਧਮਾਕੇ ਨਾਲ ਵੱਡੇ ਮਾਲੀ ਨੁਕਸਾਨ ਦਾ ਸ਼ੱਕ ਹੈ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।

ਸੂਤਰਾਂ ਮੁਤਾਬਕ ਇਹ ਧਮਾਕਾ ਰੇਲਵੇ ਕੰਟਰੋਲ ਦੇ ਪਾਵਰ ਸਟੇਸ਼ਨ ਰੂਮ ਵਿਖੇ ਪਏ ਅੱਗ ਬੁਝਾਉਣ ਵਾਲੇ ਯੰਤਰ ਫੱਟ ਜਾਣ ਕਾਰਨ ਹੋਇਆ ਹੈ।

ਮੌਕੇ 'ਤੇ ਪਹੁੰਚੇ ਐਸ.ਐਚ.ਓ. ਜੀ.ਆਰ.ਪੀ. ਥਾਣਾ  ਬਲਬੀਰ ਸਿੰਘ ਨੇ ਦਸਿਆ ਕਿ ਉਨ੍ਹਾਂ ਵੱਲੌਂ ਮੌਕੇ 'ਤੇ ਪਹੁੰਚ ਕੇ ਜਾਂਚ ਸੁਰੂ ਕੀਤੀ ਗਈ ਹੈ।

ਸ਼ੁਰੂਆਤੀ ਜਾਂਚ ਤੋਂ ਇਹ ਧਮਾਕਾ ਅੱਗ ਬੁਝਾਉਣ ਵਾਲੇ ਸਿੰਲਡਰ ਦੇ ਫਟਣ ਕਾਰਣ ਹੋਇਆ ਹੈ। ਧਮਾਕੇ ਨਾਲ ਕਾਫੀ ਮਾਲੀ ਨੁਕਸਾਨ ਦੀ ਅਸ਼ੰਕਾ ਹੈ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।