ਲਗਜ਼ਰੀ ਗੱਡੀਆਂ ਦੇ ਜਾਅਲੀ ਦਸਤਾਵੇਜ਼ ਬਣਾ ਕੇ ਫਾਇਨਾਂਸ ਕਰਨ ਵਾਲੇ ਗੈਂਗ ਦਾ ਪਰਦਾਫਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ ਪੁਲੀਸ ਨੇ ਜਾਅਲੀ ਦਸਤਾਵੇਜ਼ ਤੇ ਲਗਜ਼ਰੀ ਗੱਡੀਆਂ ਨੂੰ ਫਾਇਨਾਂਸ ਕਰਨ...

Punjab Police

ਜਲੰਧਰ: ਜਲੰਧਰ ਪੁਲੀਸ ਨੇ ਜਾਅਲੀ ਦਸਤਾਵੇਜ਼ ਤੇ ਲਗਜ਼ਰੀ ਗੱਡੀਆਂ ਨੂੰ ਫਾਇਨਾਂਸ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਚਾਰ ਲੋਕਾਂ ਦੀ ਗ੍ਰਿਫਤਾਰੀ ਕਰ ਲਈ ਹੈ ਅਤੇ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਇਨ੍ਹਾਂ ਵਿਚ ਛੇ ਲਗਜ਼ਰੀ ਗੱਡੀਆਂ ਵੀ ਬਰਾਮਦ ਹੋ ਚੁੱਕੀਆਂ ਹਨ।

ਜਲੰਧਰ ਪੁਲੀਸ ਦੇ ਹੱਥ ਇਕ ਵੱਡੀ ਸਫਲਤਾ ਲੱਗੀ ਜਦੋਂ ਮੁਖਬੀਰ ਦੀ ਸੂਚਨਾ ਤੇ ਸੰਜੀਦਗੀ ਦੇ ਕੰਮ ਕਰਦੇ ਹੋਏ ਸੀਆਈਏ ਸਟਾਫ ਦੀ ਟੀਮ ਨੇ ਜਾਅਲੀ ਦਸਤਾਵੇਜ਼ ਦੇ ਆਧਾਰ ਤੇ ਲਗਜ਼ਰੀ ਗੱਡੀਆਂ ਫਾਇਨਾਂਸ ਕਰਵਾ ਕੇ ਵੇਚਣ ਵਾਲੇ ਗੈਂਗ ਨੂੰ ਕਾਬੂ ਕੀਤਾ। ਪੁਲਿਸ ਨੇ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਛੇ ਲਗਜ਼ਰੀ ਗੱਡੀਆਂ ਦੋ ਐਕਟਿਵਾ ਅਤੇ ਇਕ ਸਮਾਰਟ ਟੀਵੀ ਬਰਾਮਦ ਕੀਤੇ ਹਨ ਇਸੇ ਮਾਮਲੇ ਦੀ ਜਾਣਕਾਰੀ ਜਲੰਧਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਦਿੱਤੀ।

ਪੁਲਸ ਦੇ ਅਨੁਸਾਰ ਜਸ਼ਨਦੀਪ ਕਮਲ ਗਿੱਲ ਗੌਰਵ ਅਤੇ ਕੰਵਲਪ੍ਰੀਤ ਸਿੰਘ ਨੂੰ ਫੜਿਆ ਗਿਆ ਹੈ ਗਰਗ ਇੱਕ ਕਾਰ ਏਜੰਸੀ ਵਿੱਚ ਕੰਮ ਕਰਦਾ ਸੀ ਅਤੇ ਕਮਲਪ੍ਰੀਤ ਸਿੰਘ ਜਾਅਲੀ ਦਸਤਾਵੇਜ਼ ਤਿਆਰ ਕਰਦਾ ਸੀ ਇਹ ਬੈਂਕ ਤੋਂ ਉਨ੍ਹਾਂ ਦਸਤਾਵੇਜ਼ ਦੇ ਸਹਾਰੇ  ਲੂਣ ਲੈਂਦੇ ਅਤੇ ਫਿਰ ਗੱਡੀਆਂ ਦੂਜੇ ਜ਼ਿਲ੍ਹਿਆਂ ਵਿੱਚ ਵੇਚ ਦਿੰਦੇ ਗੈਂਗ ਦੇ ਸਰਗਨਾ ਕਤਿਆਲ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਪਾਰਟੀ ਨਿਕਲ ਪਈ ਹੈ। ਕਮਿਸ਼ਨਰ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਕੌਣ ਕੌਣ ਲੋਕ ਇਸ ਗੈਂਗ ਵਿਚ ਸ਼ਾਮਿਲ ਹਨ ਉਨ੍ਹਾਂ ਨੂੰ ਵੀ ਜਲਦ ਹੀ ਫੜ ਲਿਆ ਜਾਵੇਗਾ