ਭਲਕੇ ਆਵੇਗਾ ਪੰਜਾਬ ਬੋਰਡ 12ਵੀਂ ਜਮਾਤ ਦਾ ਨਤੀਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਕਰਨਗੇ ਇਸ ਨਤੀਜੇ ਦਾ ਐਲਾਨ

Result of 12th Class

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦਾ ਨਤੀਜਾ 11 ਮਈ ਯਾਨੀ ਕੱਲ੍ਹ ਨੂੰ ਐਲਾਨੇ ਜਾਣ ਦੀ ਖ਼ਬਰ ਮਿਲੀ ਹੈ। ਸਿੱਖਿਆ ਮੰਤਰਾਲੇ ਦੇ ਸੂਤਰਾਂ ਮੁਤਾਬਕ 12ਵੀਂ ਜਮਾਤ ਦੀ ਹਰ ਸਟ੍ਰੀਮ ਸਾਇੰਸ, ਕਮਰਸ ਅਤੇ ਆਰਟਸ ਦਾ ਨਤੀਜਾ 11 ਮਈ ਦਿਨ ਸ਼ਨਿਚਰਵਾਰ ਸਵੇਰੇ 11:30 ਵਜੇ ਇਕ ਪ੍ਰੈੱਸ ਕਾਨਫਰੰਸ ਜ਼ਰੀਏ ਐਲਾਨ ਦਿਤਾ ਜਾਵੇਗਾ।

ਨਤੀਜਿਆਂ ਦਾ ਇਕ ਵਾਰੀ ਐਲਾਨ ਹੋਣ ਮਗਰੋਂ ਵਿਦਿਆਰਥੀ ਸ਼ਾਮ 6 ਵਜੇ ਤੋਂ ਬਾਅਦ ਵੈੱਬਸਾਈਟ 'ਤੇ ਨਤੀਜੇ ਚੈੱਕ ਕਰ ਸਕਣਗੇ। ਵਿਦਿਆਰਥੀ PSEB ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਨਤੀਜਾ ਵੇਖ ਸਕਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਵਾਰ 12ਵੀਂ ਜਮਾਤ ਦੇ ਨਤੀਜੇ ਬਹੁਤ ਸ਼ਾਨਦਾਰ ਆਉਣ ਦੀ ਸੰਭਾਵਨਾ ਹੈ। ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਇਸ ਨਤੀਜੇ ਦਾ ਐਲਾਨ ਕਰਨਗੇ।

ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਸ ਸਾਲ ਲਈ ਗਈ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦਾ ਨਤੀਜਾ ਇਸ ਵਾਰ 8 ਮਈ ਨੂੰ ਐਲਾਨੇ ਜਾਣ ਦੀ ਸੰਭਾਵਨਾ ਸੀ। ਸਿੱਖਿਆ ਬੋਰਡ ਦੇ ਸੂਤਰਾਂ ਮੁਤਾਬਕ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਨਤੀਜਾ ਤਿਆਰ ਕਰ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਦਿਤੀਆਂ ਹਨ ਕਿ ਆਰ.ਐਲ. ਕੇਸਾਂ (ਰਿਜ਼ਲਟ ਲੇਟ) ਦੀ ਗਿਣਤੀ ਬਿਲਕੁਲ ਨਾਮਾਤਰ ਹੋਣੀ ਚਾਹੀਦੀ ਹੈ।

ਇਹ ਵੀ ਪਤਾ ਲੱਗਾ ਹੈ ਕਿ ਪਹਿਲਾਂ ਇਹ ਨਤੀਜਾ 3 ਮਈ ਨੂੰ ਹੀ ਐਲਾਨ ਦਿਤਾ ਜਾਣਾ ਸੀ ਪਰ ਬੋਰਡ ਨਹੀਂ ਚਾਹੁੰਦਾ ਸੀ ਕਿ ਰਿਜ਼ਲਟ ਵਿਚ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋਵੇ।