5ਵੇਂ ਦਿਨ ਵੀ ਪੰਜਾਬ ਰੋਡਵੇਜ਼ ਬੱਸਾਂ ਦਾ ਚੱਕਾ ਜਾਮ, ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕਰਨਗੇ ਕੱਚੇ ਕਾਮੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

5ਵੇਂ ਦਿਨ ਵੀ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਪਨਬਸ, ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕੱਚੇ ਕਾਮੇ ਅੱਜ ਵੀ ਅਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਡਟੇ ਰਹਿਣਗੇ।

Contractual employees of Punjab Roadways on strike

ਚੰਡੀਗੜ੍ਹ: ਪੰਜਾਬ ਵਿਚ 5ਵੇਂ ਦਿਨ ਵੀ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਪਨਬਸ, ਪੰਜਾਬ ਰੋਡਵੇਜ਼ (Punjab Roadways Contractual Staff Strike) ਅਤੇ ਪੀਆਰਟੀਸੀ ਦੇ ਕੱਚੇ ਕਾਮੇ ਅੱਜ ਵੀ ਅਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਡਟੇ ਰਹਿਣਗੇ। ਇਸ ਦੌਰਾਨ ਕੱਚੇ ਕਾਮੇ ਅੱਜ ਚੰਡੀਗੜ੍ਹ ਲਈ ਰਵਾਨਾ ਹੋਏ ਹਨ, ਜਿੱਥੇ ਉਹ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕਰਨਗੇ। ਉਧਰ ਸਰਕਾਰ ਨੇ ਹੜਤਾਲ ’ਤੇ ਚੱਲ ਰਹੇ ਕਰਮਚਾਰੀਆਂ ਨੂੰ ਕੰਮ ’ਤੇ ਜਾਣ ਦਾ ਨੋਟਿਸ ਦਿੱਤਾ ਹੈ।

ਹੋਰ ਪੜ੍ਹੋ: ਸੀਨੀਅਰ ਭਾਜਪਾ ਆਗੂ ਦੀ ਸ਼ੱਕੀ ਹਾਲਤ 'ਚ ਮਿਲੀ ਲਾਸ਼

ਸਰਕਾਰ ਨੇ ਸਾਰੇ ਕਰਮਚਾਰੀਆਂ ਦੇ ਘਰ ਇਹ ਨੋਟਿਸ ਭੇਜੇ ਹਨ, ਜਿਸ ਵਿਚ ਉਹਨਾਂ ਨੂੰ ਤੁਰੰਤ ਕੰਮ ਜਾਰੀ ਰੱਖਣ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਕੰਟਰੈਕਟ ਮੁਤਾਬਕ ਉਹਨਾਂ ਨੂੰ ਹੜਤਾਲ ਕਰਨ ਦਾ ਅਧਿਕਾਰ ਨਹੀਂ ਹੈ। ਜੇਕਰ ਉਹ ਕੰਮ ’ਤੇ ਨਾ ਪਰਤੇ ਤਾਂ ਉਹਨਾਂ ਦੀ ਨੌਕਰੀ ਤੋਂ ਛੁੱਟੀ ਕਰ ਦਿੱਤੀ ਜਾਵੇਗੀ।ਕਾਮਿਆਂ ਦਾ ਕਹਿਣਾ ਹੈ ਕਿ ਉਹ ਇਹਨਾਂ ਨੋਟਿਸਾਂ ਤੋਂ ਡਰਨ ਵਾਲੇ ਨਹੀਂ।

ਹੋਰ ਪੜ੍ਹੋ: ਕਰਨਾਲ: 3 ਦਿਨਾਂ ਬਾਅਦ ਸ਼ੁਰੂ ਹੋਈ ਇੰਟਰਨੈੱਟ ਸੇਵਾ, 60 ਕਰੋੜ ਦੇ ਕਾਰੋਬਾਰ ’ਤੇ ਪਿਆ ਪ੍ਰਭਾਵ

ਦੱਸ ਦਈਏ ਕਿ ਇਸ ਤੋਂ ਪਹਿਲਾਂ ਰੋਡਵੇਜ਼ ਕਾਮਿਆਂ ਨੇ ਮੰਗਲਵਾਰ ਨੂੰ ਸੀਐਮ ਫਾਰਮ ਹਾਊਸ ਦੇ ਘਿਰਾਓ ਦਾ ਐਲਾਨ ਕੀਤਾ ਸੀ। ਪੰਜਾਬ ਸਰਕਾਰ ਵੱਲੋਂ ਦਿੱਤੇ ਗੱਲਬਾਤ ਦੇ ਸੱਦੇ ਦੇ ਚਲਦਿਆਂ ਰੋਡਵੇਜ਼ ਕਰਮਚਾਰੀਆਂ ਨੇ ਸਿਸਵਾਂ ਹਾਊਸ ਦਾ ਘਿਰਾਓ ਟਾਲ ਦਿੱਤਾ ਸੀ। ਇਸ ਉਪਰੰਤ ਪੰਜਾਬ ਸਰਕਾਰ ਨਾਲ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਰੋਡਵੇਜ਼ ਕਰਮਚਾਰੀਆਂ ਨੇ 10 ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਦੇ ਘਿਰਾਓ ਦੀ ਰਣਨੀਤੀ ਐਲਾਨੀ ਸੀ।