Noodle Burger ਖਾਣ ਵਾਲੇ ਹੋ ਜਾਓ ਸਾਵਧਾਨ ! ਹੈਰਾਨ ਕਰ ਦੇਣਗੀਆਂ ਵਾਇਰਲ ਤਸਵੀਰਾਂ
ਜੇਕਰ ਤੁਸੀ ਬਰਗਰ ਖਾਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੋ ਸਕਦੀ ਹੈ। ਦਰਅਸਲ ਗੰਦਗੀ ਦੇ ਢੇਰ ਵਿੱਚ ਤਿਆਰ ਕੀਤੇ
ਜਲੰਧਰ : ਜੇਕਰ ਤੁਸੀ ਬਰਗਰ ਖਾਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੋ ਸਕਦੀ ਹੈ। ਦਰਅਸਲ ਗੰਦਗੀ ਦੇ ਢੇਰ ਵਿੱਚ ਤਿਆਰ ਕੀਤੇ ਗਏ ਨੂਡਲਸ ਵਾਲੇ ਬਰਗਰ ਦੀ ਇੱਕ ਵੀਡੀਓ ਤੇਜੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਉਕਤ ਵੀਡੀਓ ਜਲੰਧਰ ਸ਼ਹਿਰ ਦੀ 120 ਫੁੱਟ ਰੋਡ ਸਥਿਤ ਹਰੀ ਬਰਗਰ ਵਾਲੇ ਦੀ ਦੱਸੀ ਜਾ ਰਹੀ ਹੈ। ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੰਦਗੀ ਦੇ ਢੇਰ 'ਚ ਬਰਗਰ ਲਈ ਨੂਡਲਸ ਤਿਆਰ ਕੀਤੇ ਜਾ ਰਹੇ ਹਨ।
ਵੀਡੀਓ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਕਿਸੇ ਨਾਲੀ ਦੇ ਆਲੇ ਦੁਆਲੇ ਨੂਡਲਸ ਬਣਾਏ ਜਾ ਰਹੇ ਹਨ।ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਹ ਵੀਡੀਓ ਦੇਖ ਕੇ ਹਰ ਕੋਈ ਹੈਰਾਨ ਹੈ ਅਤੇ ਲੋਕ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।