ਭਾਰਤ-ਪਾਕਿ ਸਰਹੱਦ ਤੋਂ 5 ਕਿੱਲੋ 650 ਗ੍ਰਾਮ ਹੈਰੋਇਨ ਤੇ 2 ਪਾਕਿ ਸਿਮਾਂ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਨਸਪੈਕਟਰ ਜਨਰਲ ਆਫ਼ ਪੁਲਿਸ ਫਿਰੋਜ਼ਪੁਰ ਰੇਂਜ ਮੁਖਵਿੰਦਰ ਸਿੰਘ ਛੀਨਾ ਦੀਆਂ ਹਦਾਇਤਾਂ ਦੇ ਮੁਤਾਬਕ ਪਿਛਲੇ ਹਫ਼ਤੇ ਤੋਂ ਸਮਾਜ...

5 kg of 650 grams heroin & 2 Pak SIM

ਜਲਾਲਾਬਾਦ (ਸਸਸ) : ਇਨਸਪੈਕਟਰ ਜਨਰਲ ਆਫ਼ ਪੁਲਿਸ ਫਿਰੋਜ਼ਪੁਰ ਰੇਂਜ ਮੁਖਵਿੰਦਰ ਸਿੰਘ ਛੀਨਾ ਦੀਆਂ ਹਦਾਇਤਾਂ ਦੇ ਮੁਤਾਬਕ ਪਿਛਲੇ ਹਫ਼ਤੇ ਤੋਂ ਸਮਾਜ ਵਿਰੋਧੀ ਤੱਥਾਂ ਅਤੇ ਸਮੱਗਲਰਾਂ ਦੇ ਖਿਲਾਫ਼ ਬਹੁਤ ਜ਼ੋਰਦਾਰ ਸਪੈਸ਼ਨਲ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਦੀਆਂ ਹਦਾਇਤਾਂ ‘ਤੇ ਐਸਐਸਪੀ ਫਾਜ਼ਿਲਕਾ ਡਾ. ਕੇਤਨ ਬਲੀਰਾਮ ਪਾਟਿਲ ਅਤੇ ਐਸਪੀ ਡੀ ਫਾਜ਼ਿਲਕਾ ਮੁਖਤਿਆਰ ਸਿੰਘ ਦੀ ਯੋਗ ਅਗਵਾਈ ਵਿਚ ਡੀਐਸਪੀ ਹੈੱਡਕੁਆਰਟਰ ਰਸ਼ਪਾਲ ਸਿੰਘ,

ਇੰਨਸਪੈਕਟਰ ਰਸ਼ਪਾਲ ਸਿੰਘ ਇੰਚਾਰਜ ਸੀਆਈਏ ਫਾਜ਼ਿਲਕਾ, ਸਬ ਇੰਨਸਪੈਕਟਰ ਗੁਰਦਿਆਲ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਫਾਜ਼ਿਲਕਾ ਅਤੇ ਹੋਰ ਕਰਮਚਾਰੀਆਂ ਸਮੇਤ ਰਣਬੀਰ ਸਿੰਘ ਕਮਾਂਡੈਂਟ ਬੀਐਸਐਫ਼ 118 ਬਟਾਲੀਅਨ ਸਮੇਤ ਅਪਣੀ ਟੀਮ ਅਤੇ ਸਟਾਫ਼ ਦੇ ਨਾਲ ਟੀਮ ਨੂੰ ਨਾਲ ਲੈ ਕੇ ਜਲਾਲਾਬਾਦ ਸੈਕਟਰ ਦੇ ਏਰੀਆ ਵਿਚ ਭਾਲ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਦੇ ਤਹਿਤ 5 ਕਿੱਲੋ 650 ਗ੍ਰਾਮ ਹੈਰੋਇਨ ਅਤੇ 2 ਪਾਕਿ ਸਿਮਾਂ ਦੀ ਬਰਾਮਦਗੀ ਹੋਈ ਹੈ।

ਜਿਸ ‘ਤੇ ਮੁਕੱਦਮਾ ਨੰ. 74 ਮਿਤੀ 10 ਦਸੰਬਰ 2018 ਅਧੀਨ ਧਾਰਾ 21/61/85 ਐਨਡੀਪੀਐਸ ਐਕਟ ਥਾਣਾ ਅਮੀਰ ਖਾਸ ਵਿਚ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਦੀ ਤਫ਼ਤੀਸ਼ ਇਨਸਪੈਕਟਰ ਰਸ਼ਪਾਲ ਸਿੰਘ ਇੰਚਾਰਜ ਸੀਆਈਏ ਫਾਜ਼ਿਲਕਾ ਕਰ ਰਹੇ ਹਨ ਪਰ ਅਜੇ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਤਫ਼ਤੀਸ਼ ਜਾਰੀ ਹੈ।