'ਭਾਰਤ ਮਾਤਾ ਦੀ ਜੈ' ਬੋਲ ਕੇ ਅੰਬਾਨੀ ਲਈ ਕੰਮ ਕਰਦੇ ਹਨ ਮੋਦੀ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਭਾਰਤ ਮਾਤਾ ਦੀ ਜੈ' ਦੇ ਮੁੱਦੇ 'ਤੇ ਅੱਜ ਆਹਮਣੇ-ਸਾਹਮਣੇ ਆ ਗਏ..........

Rahul Gandhi During Rally

ਮਾਲਾਖੇੜਾ/ਸੀਕਰ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਭਾਰਤ ਮਾਤਾ ਦੀ ਜੈ' ਦੇ ਮੁੱਦੇ 'ਤੇ ਅੱਜ ਆਹਮਣੇ-ਸਾਹਮਣੇ ਆ ਗਏ। ਰਾਹੁਲ ਗਾਂਧੀ ਨੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਕਿਸਾਨਾਂ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮੋਦੀ ਅਪਣੇ ਹਰ ਭਾਸ਼ਨ ਵਿਚ ਭਾਰਤ ਮਾਤਾ ਦੀ ਜੈ ਬੋਲਦੇ ਹਨ ਪਰ ਕੰਮ ਕਰਦੇ ਹਨ ਅਨਿਲ ਅੰਬਾਨੀ ਲਈ। ਉਧਰ, ਮੋਦੀ ਨੇ ਪਲਟਵਾਰ ਕਰਦਿਆਂ ਰੈਲੀ ਵਿਚ ਲੋਕਾਂ ਕੋਲੋਂ 'ਭਾਰਤ ਮਾਤਾ ਦੀ ਜੈ' ਦਾ ਨਾਹਰਾ ਦਸ ਵਾਰ ਲਗਵਾਉਂਦਿਆਂ ਕਿਹਾ, 'ਮੈਂ ਨਾਮਦਾਰ ਦੇ ਫ਼ਤਵੇ ਨੂੰ ਚੂਰ-ਚੂਰ ਕਰ ਦਿਤਾ ਹੈ।'

ਮੋਦੀ ਨੇ ਇਹ ਵੀ ਕਿਹਾ ਕਿ ਕਾਂਗਰਸ ਦੇਸ਼ ਦੀਆਂ ਸਾਰੀਆਂ ਬੀਮਾਰੀਆਂ ਦੀ ਜੜ੍ਹ ਹੈ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦੇ ਬੇਟੇ ਦੇ ਮੂੰਹ ਵਿਚੋਂ 'ਭਾਰਤ ਮਾਤਾ ਦੀ ਜੈ' ਦਾ ਨਾਹਰਾ ਖੋਹਣ ਵਾਲੇ ਇਹ ਲੋਕ ਹੁੰਦੇ ਕੌਣ ਹਨ। ਮੋਦੀ ਨੇ ਸੀਕਰ ਵਿਚ ਅਪਣੇ ਭਾਸ਼ਨ ਦੀ ਸ਼ੁਰੂਆਤ ਲੋਕਾਂ ਕੋਲੋਂ 'ਭਾਰਤ ਮਾਤਾ ਦੀ ਜੈ' ਬੁਲਵਾ ਕੇ ਕੀਤੀ।  
ਰਾਹੁਲ ਨੇ ਇਹ ਵੀ ਕਿਹਾ ਕਿ ਦੇਸ਼ ਦੇ ਕੁੱਝ ਪ੍ਰਮੁੱਖ ਉਦਯੋਗਪਤੀਆਂ ਨੇ ਹੀ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ। ਉਨ੍ਹਾਂ ਅਲਵਰ ਦੇ ਚਾਰ ਬੇਰੁਜ਼ਗਾਰ ਨੌਜਵਾਨਾਂ ਦੁਆਰਾ ਇਕੱਠਿਆਂ ਖ਼ੁਦਕੁਸ਼ੀ ਕੀਤੇ ਜਾਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ,

'ਜੇ ਤੁਸੀਂ ਰੁਜ਼ਗਾਰ ਦਿਤਾ ਤਾਂ ਹਿੰਦੁਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਅਲਵਰ ਵਿਚ ਚਾਰ ਨੌਜਵਾਨਾਂ ਨੇ ਇਕੱਠਿਆਂ ਖ਼ੁਦਕੁਸ਼ੀ ਕਿਉਂ ਕੀਤੀ? ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ, 'ਤੁਸੀਂ ਅਨਿਲ ਅੰਬਾਨੀ ਨੂੰ ਰੋਜ਼ ਫ਼ੋਨ ਕਰਦੇ ਹੋ ਪਰ ਕੀ ਕਦੇ ਤੁਸੀਂ ਇਨ੍ਹਾਂ ਚਾਰਾਂ ਨੌਜਵਾਨਾਂ ਦੇ ਪਰਵਾਰ ਨੂੰ ਵੀ ਫ਼ੋਨ ਕੀਤਾ? ਇਸ ਦੇ ਨਾਲ ਹੀ ਰਾਜਸਥਾਨ ਵਿਚ ਸੱਤਾ ਵਿਚ ਆਉਣ 'ਤੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਅਤੇ ਨੌਜਵਾਨਾਂ ਨੂ ੰਰੁਜ਼ਗਾਰ ਮੁਹਈਆ ਕਰਾਉਣ ਲਈ ਕੰਮ ਕਰਨ ਦਾ ਵਾਅਦਾ ਵੀ ਰਾਹੁਲ ਨੇ ਕੀਤਾ। 

ਉਨ੍ਹਾਂ ਕਿਹਾ ਕਿ ਇਕ ਪਾਸੇ ਨੌਜਵਾਨ ਖ਼ੁਦਕੁਸ਼ੀ ਕਰ ਰਹੇ ਹਨ ਤੇ ਦੂਜੇ ਪਾਸੇ ਕਿਸਾਨ ਖ਼ੁਦਕੁਸ਼ੀ ਕਰ ਰਹੇ ਹਨ। ਉਨ੍ਹਾਂ ਕਿਹਾ, 'ਹਰ ਭਾਸ਼ਨ ਵਿਚ ਮੋਦੀ ਕਹਿੰਦੇ ਹਨ-ਭਾਰਤ ਮਾਤਾ ਦੀ ਜੈ ਅਤੇ ਕੰਮ ਕਰਦੇ ਹਨ ਅਨਿਲ ਅੰਬਾਨੀ ਲਈ, ਉਨ੍ਹਾਂ ਨੂੰ ਅਪਣੇ ਭਾਸ਼ਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਅਨਿਲ ਅੰਬਾਨੀ ਦੀ ਜੈ। ਮੇਹੁਲ ਦੀ ਜੈ, ਨੀਰਵ ਮੋਦੀ ਜੈ, ਲਲਿਤ ਮੋਦੀ ਦੀ ਜੈ ਨਾਲ।  (ਏਜੰਸੀ)

ਜਦ ਸੋਨੀਆ ਦੇ ਨਾਹਰੇ ਲਗਵਾ ਦਿਤੇ ਸਨ : ਭਾਜਪਾ ਪ੍ਰਧਾਨ ਅਮਿਤ ਸ਼ਾਹ ਅਕਸਰ ਦੋਸ਼ ਲਾਉਂਦੇ ਹਨ ਕਿ ਕਾਂਗਰਸ ਨੂੰ 'ਭਾਰਤ ਮਾਤਾ ਦੀ ਜੈ' ਕਹਿਣ ਵਿਚ ਸ਼ਰਮ ਆਉਂਦੀ ਹੈ। ਇਸ ਦੀ ਸ਼ੁਰੂਆਤ ਬੀਕਾਨੇਰ ਦੀ ਉਸ ਘਟਨਾ ਨਾਲ ਹੋਈ ਜਦ ਕਾਂਗਰਸ ਦੇ ਉਮੀਦਵਾਰ ਨੇ 'ਭਾਰਤ ਮਾਤਾ ਦੀ ਜੈ' ਦਾ ਨਾਹਰਾ ਵਿਚਾਲੇ ਰੁਕਵਾ ਕੇ ਸੋਨੀਆ ਗਾਂਧੀ ਦੇ ਨਾਹਰੇ ਲਗਵਾ ਦਿਤੇ। ਇਸ ਦੀ ਵੀਡੀਉ ਸੋਸ਼ਲ ਮੀਡੀਆ ਵਿਚ ਫੈਲ ਗਈ ਸੀ। 

Related Stories