ਡੇਰੇ ’ਤੇ ਜਾਣਾ ਕੋਈ ਗੁਨਾਹ ਨਹੀਂ ਹੈ, ਉੱਥੇ ਰੱਬ ਨਾਲ ਜੋੜਿਆ ਜਾਂਦਾ ਹੈ- ਸੁਰਜੀਤ ਜਿਆਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਆਗੂ ਸੁਰਜੀਤ ਜਿਆਣੀ ਨੇ ਕਿਹਾ ਕਿ ਮੈਂ ਕੋਈ ਪਹਿਲੀ ਵਾਰ ਡੇਰੇ ’ਤੇ ਨਹੀਂ ਗਿਆ, ਅਸੀਂ ਡੇਰਾ ਸਿਰਸਾ ਵੀ ਜਾਂਦੇ ਰਹਿੰਦੇ ਹਾਂ।

Surjit Kumar Jyani


ਚੰਡੀਗੜ੍ਹ: ਹਾਲ ਹੀ ਵਿਚ ਕਈ ਭਾਜਪਾ ਅਤੇ ਕਾਂਗਰਸ ਦੇ ਆਗੂਆਂ ਦੇ ਡੇਰਾ ਸਲਾਬਤਪੁਰ ਵਿਚ ਜਾਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਭਾਜਪਾ ਆਗੂ ਸੁਰਜੀਤ ਜਿਆਣੀ ਨੇ ਕਿਹਾ ਕਿ ਮੈਂ ਕੋਈ ਪਹਿਲੀ ਵਾਰ ਡੇਰੇ ’ਤੇ ਨਹੀਂ ਗਿਆ, ਅਸੀਂ ਡੇਰਾ ਸਿਰਸਾ ਵੀ ਜਾਂਦੇ ਰਹਿੰਦੇ ਹਾਂ।

Surjit Kumar Jyani

ਸੁਰਜੀਤ ਜਿਆਣੀ ਨੇ ਕਿਹਾ ਕਿ ਅਸੀਂ ਡੇਰੇ ਦਾ ਨਾਂਅ ਸੰਤ ਮੰਨ ਕੇ ਹੀ ਲਿਆ ਹੈ, ਸਾਡੇ ਵਿਚ ਅੱਜ ਵੀ ਸ਼ਰਧਾ ਹੈ। ਲੱਖਾਂ ਲੋਕ ਉਹਨਾਂ ਨਾਲ ਜੁੜੇ ਹੋਏ ਹਨ, ਜੇ ਕਿਸੇ ਨੂੰ ਸ਼ੱਕ ਹੈ ਤਾਂ ਸਤਿਸੰਗ ਕਰਵਾਕੇ ਦੇਖ ਲਵੇ। ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਡੇਰੇ ਨਾਲ ਕਾਫੀ ਲੋਕਾਂ ਦਾ ਭਲਾ ਹੋਇਆ ਹੈ। ਡੇਰੇ ਉੱਤੇ ਜਾਣਾ ਕੋਈ ਗੁਨਾਹ ਨਹੀਂ ਹੈ, ਉੱਥੇ ਰੱਬ ਨਾਲ ਜੋੜਿਆ ਜਾਂਦਾ ਹੈ।

Surjit Jyani

ਸੌਦਾ ਸਾਧ ਨੂੰ ਮਿਲੀ ਸਜ਼ਾ ਬਾਰੇ ਸੁਰਜੀਤ ਜਿਆਣੀ ਨੇ ਕਿਹਾ ਕਿ ਅਸੀਂ ਅਦਾਲਤ ਦੇ ਫੈਸਲੇ ’ਤੇ ਕਿੰਤੂ-ਪ੍ਰੰਤੂ ਨਹੀਂ ਕਰਾਂਗੇ। ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈ। ਉਹਨਾਂ ਕਿਹਾ ਕਿ ਸਾਨੂੰ ਡੇਰੇ ਵਲੋਂ ਕੀਤੇ ਗਏ ਚੰਗਾਂ ਕੰਮਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।