ਹਰਮਨਪ੍ਰੀਤ ਦਾ ਡੀ ਐਸ ਪੀ ਦਾ ਅਹੁਦਾ ਰਹੇਗਾ ਬਰਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਮਹਿਲਾ ਟੀਮ ਦੀ ਕ੍ਰਿਕੇਟ ਖਿਡਾਰਨ ਹਰਮਨਪ੍ਰੀਤ ਕੌਰ ਤੋਂ ਡੀ ਐਸ ਪੀ ਦਾ ਅਹੁਦਾ ਨਹੀਂ ਖੋਹਿਆ ਜਾਵੇਗਾ।

harmanpreet kaur

ਭਾਰਤੀ ਮਹਿਲਾ ਟੀਮ ਦੀ ਕ੍ਰਿਕੇਟ ਖਿਡਾਰਨ ਹਰਮਨਪ੍ਰੀਤ ਕੌਰ ਤੋਂ ਡੀ ਐਸ ਪੀ ਦਾ ਅਹੁਦਾ ਨਹੀਂ ਖੋਹਿਆ ਜਾਵੇਗਾ। ਲਗਾਤਾਰ ਸੁਰਖ਼ੀਆਂ `ਚ ਚਲ ਰਹੇ ਹਰਮਨਪ੍ਰੀਤ ਦੇ ਇਸ ਮਾਮਲੇ `ਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਬੈਚੂਲਰ ਡਿਗਰੀ ਪੂਰੀ ਕਰਨ ਦੇ ਆਦੇਸ਼ ਦੇ ਦਿਤੇ ਹਨ। ਕਿਹਾ ਜਾ ਰਿਹਾ ਹੈ ਕਿ ਜੇਕਰ ਹਰਮਨਪ੍ਰੀਤ ਨੂੰ ਇਸ ਅਹੁਦੇ ਤੇ ਬਰਕਰਾਰ ਰਹਿਣਾ ਹੈ ਤਾ ਉਹਨਾਂ ਨੂੰ ਆਪਣੀ ਬੈਚੂਲਰ ਡਿਗਰੀ ਪੂਰੀ ਕਰਨੀ ਹੀ ਪਵੇਗੀ। 

ਜਿਸ ਉਪਰੰਤ ਪੰਜਾਬ ਪੁਲਿਸ ਵਲੋਂ ਵੇਰਿਫਿਕੇਸ਼ਨ ਕਰਦਿਆਂ ਉਹਨਾਂ ਦੀ ਇਸ ਡਿਗਰੀ ਨੂੰ ਫਰਜ਼ੀ ਪਾਇਆ ਗਿਆ। ਜਿਸ ਉਪਰੰਤ ਉਹਨਾਂ ਨੂੰ ਇਸ ਅਹੁਦੇ ਤੋਂ ਪੰਜਾਬ ਸਰਕਾਰ ਨੇ ਹਟਾ ਦਿਤਾ। ਤੁਹਾਨੂੰ ਦਸ ਦੇਈਏ ਕਿ ਹਰਮਨਪ੍ਰੀਤ ਕੌਰ ਨੇ ਭਾਰਤੀ ਮਹਿਲਾ ਟੀਮ ਵਲੋਂ ਖੇਡਦਿਆ ਸਾਲ 2017 ਦੇ ਵਰਲਡ ਕਪ ਦੇ ਦੌਰਾਨ ਆਸਟ੍ਰੇਲੀਆ ਟੀਮ ਦੇ ਵਿਰੁਧ 171 ਦੌੜਾ ਦੀ ਸ਼ਾਨਦਾਰ ਪਾਰੀ ਖੇਡੀ .

ਜਿਸ ਉਪਰੰਤ ਪੰਜਾਬ ਸਰਕਾਰ ਨੇ ਉਸ ਦੇ ਪ੍ਰਦਰਸ਼ਨ ਸਦਕਾ ਉਸ ਨੂੰ ਡੀਐਸਪੀ ਦਾ ਅਹੁਦਾ ਸੰਭਾਲਿਆ ਗਿਆ ਸੀ। ਪਰ ਉਸ ਤੋਂ ਬਾਅਦ ਉਸ ਨੂੰ ਵਿਵਾਦਾਂ ਨੇ ਘੇਰ ਲਿਆ। ਮਹਿਕਮੇ ਵਲੋਂ ਫਰਜ਼ੀ ਡਿਗਰੀ ਪਾਉਣ ਉਪਰੰਤ ਉਹਨਾਂ ਨੇ ਹਰਮਨ ਨੂੰ ਚਿਠੀ ਲਿਖਦਿਆਂ ਕਿਹਾ ਕਿ ਤੁਹਾਡੀ ਵਿਦਿਅਕ ਯੋਗਤਾ ਸਿਰਫ 12ਵੀ ਤਕ ਹੈ ਤੁਹਾਨੂੰ ਕਾਂਸਟੇਬਲ ਦੀ ਨੌਕਰੀ ਹੀ ਮਿਲੇਗੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 12 ਜਮਾਤ ਤਕ ਵਿਦਿਅਕ ਯੋਗਤਾ ਵਾਲਾ ਡੀ ਐਸ ਪੀ ਦੀ ਪੋਸਟ `ਤੇ ਭਰਤੀ ਨਹੀਂ ਹੋ ਸਕਦਾ। ਤੁਹਾਨੂੰ ਦਸ ਦੇਈਏ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਮਹਿਕਮੇ ਨੇ ਹਰਮਨ ਨੂੰ ਡਿਗਰੀ ਪੂਰੀ ਕਰਨ ਦੇ ਹੁਕਮ ਦਿਤੇ ਹਨ।