ਪੰਜਾਬ `ਚ ਨਸ਼ੇ ਦਾ ਕਹਿਰ ਜਾਰੀ,3 ਹੋਰ ਨੌਜਵਾਨ ਉਤਰੇ ਮੌਤ ਦੇ ਘਾਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ `ਚ ਨਸ਼ੇ ਦਾ ਕਹਿਰਦਿਨ ਬ ਦਿਨ ਵਧ ਰਿਹਾ ਹੈ

drug

 ਪੰਜਾਬ `ਚ ਨਸ਼ੇ ਦਾ ਕਹਿਰਦਿਨ ਬ ਦਿਨ ਵਧ ਰਿਹਾ ਹੈ। ਹੁਣ ਤਕ ਪੰਜਾਬ ਦੇ ਕਈ ਨੌਜਵਾਨਾਂ ਨੇ ਨਸ਼ੇ ਦੀ ਦਲਦਲ `ਚ ਫਸ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਹੈ। ਅਜਿਹੀ ਇਕ ਘਟਨਾ ਪੰਜਾਬ ਦੇ ਬਰਨਾਲਾ ਅਤੇ ਤਰਨਤਾਰਨ ਜਿਲੇ `ਚ ਸਾਹਮਣੇ ਆਇਓ ਜਿਥੇ ਨਸ਼ੇ ਦੀ ਓਵਰਡੋਜ਼ ਕਰਕੇ ਨੌਜਵਾਨਾਂ ਨੇ ਆਪਣੀ ਜਾਨ ਗਵਾ ਲਈ ਹੈ। 

ਬਰਨਾਲਾ `ਚ 2 ਅਤੇ ਤਰਨਤਾਰਨ `ਚ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਘਟਨਾ ਬਰਨਾਲਾ ਦੇ ਪਿੰਡ ਮਹਿਲ ਖੁਰਦ ਦੀ ਹੈ। ਦੋਨਾਂ ਦੀ ਪਹਿਚਾਣ ਜਸਬਿੰਦਰ ਸਿੰਘ ( 24 ) ਅਤੇ ਸੁਖਦੀਪ ਸਿੰਘ ( 27 ) ਦੇ ਰੂਪ ‘ਚ ਹੋਈ ਹੈ । ਕਿਹਾ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਨਸ਼ੇ ਦੀ ਬਹੁਤ ਜਿਆਦਾ ਵਰਤੋਂ ਕਰਦੇ ਸਨ। ਮਿਲੀ ਜਾਣਕਾਰੀ ਮੁਤਾਬਿਕ ਸੁਖਦੀਪ ਸਿੰਘ ਆਪਣੇ ਪਿਛੇ ਆਪਣੀ ਪਤਨੀ ਅਤੇ 3 ਸਾਲ ਦੇ ਬਚੇ ਨੂੰ ਛੱਡ ਕੇ ਮੌਤ ਦੇ ਗਲ ਜਾ ਲੱਗਿਆ। 

ਦਸਿਆ ਜਾ ਰਿਹਾ ਹੈ ਕਿ ਦੋਵੇਂ ਜਣੇ ਬੀਤੀ ਰਾਤ ਨੂੰ ਇਕੱਠੇ ਹੀ ਘਰੋਂ ਬਾਹਰ ਨਿਕਲੇ ਸਨ ,ਤੇ ਦੋਵਾਂ ਨੇ ਮਿਲ ਕੇ ਨਸ਼ਾ ਕੀਤਾ। ਜਸਵਿੰਦਰ ਦੇ ਪਿਤਾ ਜੁਗਰਾਜ ਸਿੰਘ ਨੇ ਦੱਸਿਆ ਕਿ ਸਾਨੂ ਇਸ ਸਬੰਧੀ ਜਾਣਕਾਰੀ ਮਿਲਦਾ ਹੀ ਅਸੀਂ ਘਟਨਾ ਵਾਲੀ ਜਗਾ ਤੇ ਪਹੁੰਚ ਗਏ ,ਜਿਸ ਉਪਰੰਤ ਸਾਨੂ ਦੋਵਾਂ ਦੇ ਜੇਬਾ `ਚ ਸਰਿੰਜਾ ਮਿਲੀਆ। ਉਹਨਾਂ ਨੇ ਦਸਿਆ ਕਿ ਪਹਿਲਾਂ ਸੁਖਦੀਪ ਦੀ ਮੌਤ ਹੋਈ  ਉਸ ਤੋਂ ਬਾਅਦ ਜਸਬਿੰਦਰ ਸਿੰਘ ਨੇ ਵੀ ਦਮ ਤੋੜ ਦਿੱਤਾ ।

ਨਾਲ ਹੀ ਤਰਨਤਾਰਨ ਦੇ ਕਸਬੇ ਝਬਾਲ ‘ਚ ਹਸਪਤਾਲ ਤੋਂ ਸਰਿੰਜਾ ਲਿਆ ਕੇ ਨਸ਼ੇ ਦਾ ਟੀਕਾ ਲਗਾ ਰਹੇ ਨੌਜਵਾਨ ਦੀ ਟੀਕਾ ਠੀਕ ਤਰ੍ਹਾਂ ਨਾ ਨਹੀਂ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਭਰਤ ਵਜੋਂ ਹੋਈ ਹੈ। ਕਿਹਾ ਜਾ ਰਿਹਾ ਹੈ ਇਹ ਨੌਜਵਾਨ ਅਕਸਰ ਹੀ ਨਸ਼ੇ ਕਰਿਆ ਕਰਦਾ ਸੀ। 

 ਭਰਤ ਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਕਿ ਪਹਿਲਾਂ ਵੀ ਉਸਦੇ ਇਕ ਬੇਟੇ ਦੀ ਮੌਤ ਨਸ਼ੇ ਦੇ ਕਾਰਨ ਹੋ ਚੁੱਕੀ ਹੈ ਅਤੇ ਅਜ ਦੂਜਾ ਪੁਤਰ ਵੀ ਨਸ਼ੇ ਦੀ ਭੇਂਟ ਚੜ੍ਹ ਗਿਆ। ਮਿਲੀ ਜਾਣਕਾਰੀ ਮੁਤਾਬਿਕ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਘਟਨਾ ਵਾਲੀ ਥਾਂ ਤੇ ਪਹੁੰਚ ਗਈ। `ਤੇ ਲਾਸ਼ ਨੂੰ ਪੋਸਟਮਟਰਮ ਲਈ ਭੇਜ ਦਿਤਾ। ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ `ਚ ਜਾਂਚ ਚਲ ਰਹੀ ਹੈ।