ਨਸ਼ੇ ਦਾ ਕਹਿਰ ਜਾਰੀ, 3 ਹੋਰ ਨੌਜਵਾਨ ਉਤਰੇ ਮੌਤ ਦੇ ਘਾਟ
ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਜਵਾਨੀ ਨਸਿਆ ਦੀ ਲਪੇਟ ਵਿਚ ਆ ਰਹੀ ਹੈ. ਕਿਹਾ ਜਾ ਰਿਹਾ ਹੈ ਕਿ ਸੂਬੇ `ਚ ਨਸ਼ਾ ਕਾਫੀ ਮਾਤਰਾ ਵਿਚ ਵਧ ਗਿਆ।
ਅੰਮ੍ਰਿਤਸਰ: ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਜਵਾਨੀ ਨਸਿਆ ਦੀ ਲਪੇਟ ਵਿਚ ਆ ਰਹੀ ਹੈ. ਕਿਹਾ ਜਾ ਰਿਹਾ ਹੈ ਕਿ ਸੂਬੇ `ਚ ਨਸ਼ਾ ਕਾਫੀ ਮਾਤਰਾ ਵਿਚ ਵਧ ਗਿਆ। ਇਸ ਵਧਦੀ ਹੋਈ ਮਾਤਰਾ ਨੂੰ ਰੋਕਣ ਲਈ ਸੂਬੇ ਦੀਆਂ ਸਰਕਾਰਾਂ ਨੇ ਕੁਝ ਅਹਿਮ ਫੈਸਲੇ ਵੀ ਲਏ ਹਨ।ਜਿਸ ਨਾਲ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਤੇ ਕਾਫੀ ਠੱਲ ਤਾ ਪਾ ਲਈ ਹੈ. ਪਰ ਸੂਬਾ ਸਰਕਾਰ ਲਗਾਤਾਰ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਅਜੇ ਵੀ ਨਾਕਾਮਯਾਬ ਹੈ।
ਦਸ ਦੇਈਏ ਕਿ ਅਜਿਹਾ ਹੀ ਇਕ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਖੇਮਕਰਨ ਇਲਾਕੇ `ਚ ਸਾਹਮਣੇ ਆਇਆ ਹੈ। ਜਿਥੇ ਨਸ਼ੇ ਦੀ ਓਵਰਡੋਜ਼ ਹੋਣ ਦੇ ਕਾਰਨ 2 ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਿਨ ਬ ਦਿਨ ਪੰਜਾਬ ਦੀ ਜਵਾਨੀ ਨਸ਼ੇ ਦੀ ਭੈੜੀ ਬਿਮਾਰੀ ਦਾ ਸ਼ਿਕਾਰ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਅੰਗਰੇਜ ਸਿੰਘ ਪੁੱਤਰ ਸੱਜਣ ਸਿੰਘ ਨੇ ਨਸ਼ਾ ਨਾ ਮਿਲਣ ਕਾਰਨ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ.
ਕਿਹਾ ਜਾ ਰਿਹਾ ਹੈ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਉਹਨਾਂ ਨੇ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਕੇ ਅੱਗੇ ਜਾਂਚ ਲਈ ਭੇਜ ਦਿਤਾ। ਨਾਲ ਹੀ ਕਿਹਾ ਜਾ ਰਿਹਾ ਹੈ ਕਿ ਖੇਮਕਰਨ ਵਿਚ ਇਕ ਹੋਰ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਹੋਣ ਕਰਕੇ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਕਰਤਾਰ ਸਿੰਘ ਪੁੱਤਰ ਬਹਾਲ ਸਿੰਘ ਖੇਮਕਰਨ ਦੇ ਲਖਨਾਤਪਾ ਪਿੰਡ ਦਾ ਵਸਨੀਕ ਸੀ। ਉਕਤ ਜਾਣਕਾਰੀ ਮੁਤਾਬਿਕ ਕਰਤਾਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਹੋਣ ਕਾਰਨ ਮੌਤ ਹੋ ਗਈ ਹੈ।
ਨਾਲ ਮ੍ਰਿਤਕ ਦੇ ਘਰ ਵਾਲਿਆਂ ਨੇ ਦਸਿਆ ਕਿ ਕੁਝ ਸਮਾਂ ਪਹਿਲਾ ਕਰਤਾਰ ਨਸ਼ੇ ਦਾ ਆਦੀ ਹੋ ਗਿਆ ਸੀ।ਉਹ ਆਪਣੇ ਮਿੱਤਰਾ ਨਾਲ ਮਿਲ ਕੇ ਨਸ਼ੇ ਕਰਦਾ ਸੀ.ਅਕਸਰ ਹੀ ਘਰ ਵਾਲੇ ਉਸਨੂੰ ਬਹੁਤ ਰੋਕਦੇ ਸਨ.ਪਰ ਉਸਨੇ ਇਕ ਨਾ ਸੁਣੀ `ਤੇ ਅੰਤ ਉਸਨੂੰ ਆਪਣੀ ਜਾਨ ਗਵਾਉਣੀ ਹੀ ਪਈ। ਇਸ ਤੋਂ ਇਲਾਵਾ ਮੋਗਾ ਦੇ ਪਿੰਡ ਬੁਰਜ ਹਮੀਰਾ ਦੇ ਵਿੱਚ ਕਬੱਡੀ ਦੇ ਖਿਡਾਰੀ ਚਰਨਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਚਰਨਜੀਤ ਸਿੰਘ ਨੇ ਕੁੱਝ ਦਿਨ ਪਹਿਲਾਂ ਘਰ ਤੋਂ ਰੁਪਏ ਲੈ ਕੇ ਦੋਸਤਾਂ ਦੇ ਨਾਲ ਨਸ਼ਾ ਕੀਤਾ ਸੀ।