ਨਸ਼ੇ ਦੀ ਦਲਦਲ `ਚ ਫਸਿਆ ਇਕ ਹੋਰ ਨੌਜਵਾਨ, ਕੀਤੀ ਆਪਣੀ ਜੀਵਨਲੀਲ੍ਹਾ ਸਮਾਪਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਕੁਝ ਸਮੇਂ ਤੋਂ ਪੰਜਾਬ `ਚ ਨਸ਼ਾ ਅਫਵਾਹ ਦੀ ਤਰਾਂ ਫੈਲ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਸੂਬੇ `ਚ ਨਸ਼ਾ ਕਾਫੀ ਮਾਤਰਾ ਵਿਚ ਵਧ  ਗਿਆ। ਇਸ ਵਧਦੀ ਹੋਈ ਮਾਤਰਾ ਨੂੰ ਰੋਕ

drug

ਅੰਮ੍ਰਿਤਸਰ: ਪਿਛਲੇ ਕੁਝ ਸਮੇਂ ਤੋਂ ਪੰਜਾਬ `ਚ ਨਸ਼ਾ ਅਫਵਾਹ ਦੀ ਤਰਾਂ ਫੈਲ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਸੂਬੇ `ਚ ਨਸ਼ਾ ਕਾਫੀ ਮਾਤਰਾ ਵਿਚ ਵਧ  ਗਿਆ। ਇਸ ਵਧਦੀ ਹੋਈ ਮਾਤਰਾ ਨੂੰ ਰੋਕਣ ਲਈ ਸੂਬੇ ਦੀਆਂ ਸਰਕਾਰਾਂ ਨੇ ਕੁਝ ਅਹਿਮ ਫੈਸਲੇ ਵੀ ਲਏ ਹਨ।ਜਿਸ ਨਾਲ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਤੇ ਕਾਫੀ ਠੱਲ ਪਾ ਲਈ ਹੈ। 

ਪਰ ਦੂਸਰੇ ਪਾਸੇ ਇਹ ਨਸ਼ਾ ਦਾ ਕਹਿਰ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰ ਰਿਹਾ ਹੈ। ਪਰ ਉਥੇ ਹੀ ਕੁਝ ਨੌਜਵਾਨਾਂ ਨੇ ਨਸ਼ੇ ਛੱਡਣ ਦਾ ਪ੍ਰਣ ਵੀ ਕਰ ਲਿਆ ਹੈ. ਫਰੀਦਕੋਟ ਜਿਲੇ ਦੇ 41 ਨੌਜਵਾਨਾਂ ਨੇ ਨਸ਼ਾ ਛੱਡਣ ਦਾ ਫੈਸਲਾ ਕੀਤਾ ਹੈ. ਤੇ ਉਹਨਾਂ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਅਸੀਂ ਇਸ ਗਿਣਤੀ ਨੂੰ ਹੋਰ ਵਧਾਵਾਗੇ। ਪਰ ਦੂਸਰੇ ਪਾਸੇ ਸੂਬੇ `ਚ ਨਸ਼ਿਆਂ ਨਾਲ ਮਰਨ ਵਾਲਿਆਂ ਦਾ ਸਿਲਸਿਲਾ ਖਤਮ ਨਹੀਂ ਹੋ ਰਿਹਾ.

ਕੁਝ ਦਿਨਾਂ ਤੋਂ ਸੂਬੇ ਵਿਚ ਮੌਤਾਂ ਦੀ ਗਿਣਤੀ ਕਾਫੀ ਵੱਧ ਰਹੀ ਹੈ। ਪੰਜਾਬ ਦੀ ਜਵਾਨੀ ਇਸ ਦਲਦਲ `ਚ ਫਸ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਰਹੇ ਹਨ। ਅਜਿਹੀ ਇਕ ਘਟਨਾ ਅੰਮ੍ਰਿਤਸਰ ਪਿੰਡ ਕੱਲੇਵਾਲ 'ਚ ਹੋਈ ਹੈ. ਜਿਥੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਦਾ ਨਾਮ ਸਵਰਨ ਸਿੰਘ ਦਸਿਆ ਜਾ ਰਿਹਾ ਹੈ। 

ਸਵਰਨ ਸਿੰਘ ਪੁੱਤਰ ਮੋਤਾ ਸਿੰਘ ਅੰਮ੍ਰਿਤਸਰ ਜਿਲ੍ਹੇ  ਦੇ ਇਕ ਕੱਲੇਵਾਲ ਪਿੰਡ ਦਾ ਵਸਨੀਕ ਸੀ. ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਾਫੀ ਸਮੇ ਤੋਂ ਹੀ ਨਸ਼ੇ ਦਾ ਆਦੀ ਸੀ। ਅਕਸਰ ਹੀ ਉਹ ਆਪਣੇ ਮਿੱਤਰਾ ਨਾਲ ਰਲ ਕੇ ਨਸ਼ੇ ਕਰਿਆ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਇਸ ਭੈੜੀ ਬਿਮਾਰੀ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। 

 ਜਿਸ ਕਰਕੇ ਉਸਦੇ ਘਰ ਵਾਲਿਆਂ ਨੇ ਉਸ ਨੂੰ ਗੋਇੰਦਵਾਲ ਸਾਹਿਬ ਦੇ ਇਕ ਨਸ਼ਾ ਛਡਾਉ ਕੇਂਦਰ ਵਿਚ ਵੀ ਭਾਰਤੀ ਕਰਵਾ ਦਿਤਾ। ਪਰ ਸਵਰਨ ਤੇ ਨਸ਼ੇ ਦਾ ਕਹਿਰ ਐਨਾ ਹਾਵੀ ਹੋ ਗਿਆ ਕਿ ਅੰਤ ਉਸਨੂੰ ਆਪਣੀ ਜਾਨ ਗਵਾਉਣੀ ਪਈ। ਮਿਲੀ ਜਾਣਕਾਰੀ ਮੁਤਾਬਿਕ ਉਹਨਾਂ ਦੇ ਘਰ ਵਾਲਿਆਂ ਨੇ ਦਸਿਆ ਕਿ ਸਵਰਨ ਸਿੰਘ ਮ੍ਰਿਤਕ ਦੀ ਜਦੋ ਮੌਤ ਹੋਈ ਤਾ ਉਸ ਦੇ ਹੇਠ ਵਿਚ ਇਕ ਸਰਿੰਜ ਮਿਲੀ।